ਰੋਮਾਂਚਕ ਦੇ ਸਿਖ਼ਰ ‘ਤੇ ਬਰਾਬਰ ਰਹੇ ਵਿੰਡੀਜ਼ -ਭਾਰਤ

West Indies' Shai Hope raises his bat to celebrate scoring a century during the second one-day international cricket match between India and West Indies in Visakhapatnam, India, Wednesday, Oct. 24, 2018. (AP Photo/Aijaz Rahi)

ਵਿਰਾਟ ਸੈਂਕੜੇ ਅੱਗੇ ਸ਼ਾਈ ਹੋਪ ਦੀ ਜਿੱਤ ਦੀ ਹੋਪ ਨਹੀਂ ਚੜੀ ਸਿਰੇ

 

ਭਾਰਤ ਦੀਆਂ 6 ਵਿਕਟਾਂ ਂਤੇ 321 ਦੌੜਾਂ ਦੇ ਜਵਾਬ ਂਚ ਵਿੰਡੀਜ਼ ਨੇ 7 ਵਿਕਟਾਂ ਂਤੇ ਬਣਾਈਆਂ 321ਦੌੜਾਂ

 

ਵਿਸ਼ਾਖ਼ਾਪਟਨਮ, 24 ਅਕਤੂਬਰ

ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਦੂਸਰਾ ਇੱਕ ਰੋਜ਼ਾ ਮੈਚ ਬੁੱਧਵਾਰ ਨੂੰ ਰੋਮਾਂਚ ਦੇ ਸਿਰੇ ‘ਤੇ ਪਹੁੰਚਣ ਤੋਂ ਬਾਅਦ ਟਾਈ ਰਿਹਾ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਖੇਡਦਿਆਂ 6 ਵਿਕਟਾਂ ‘ਤੇ 321 ਦੌੜਾਂ ਬਣਾਂਈਆਂ ਜਦੋਂਕਿ ਵੈਸਟਇੰਡੀਜ਼ ਨੇ 7 ਵਿਕਟਾਂ ‘ਤੇ 321 ਦੌੜਾਂ ਬਣਾਈਆਂ ਵੈਸਟਇੰਡੀਜ਼ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 14 ਦੌੜਾਂ ਚਾਹੀਦੀਆਂ ਸਨ ਪਰ ਉਮੇਸ਼ ਯਾਦਵ ਦੇ ਇਸ ਓਵਰ ‘ਚ ਆਖ਼ਰੀ ਗੇਂਦ ਦੇ ਰੋਮਾਂਚ ‘ਤੇ ਮੈਚ ਟਾਈ ਸਮਾਪਤ ਹੋ ਗਿਆ ਵਿੰਡੀਜ਼ ਨੂੰ ਆਖ਼ਰੀ ਗੇਂਦ ‘ਤੇ ਜਿੱਤ ਲਈ ਪੰਜ ਦੌੜਾਂ ਚਾਹੀਦੀਆਂ ਸਨ ਅਤੇ ਸੈਂਕੜਾਧਾਰੀ ਸ਼ਾਈ ਹੋਪ ਨੇ ਚੌਕਾ ਮਾਰ ਕੇ ਮੈਚ ਟਾਈ ਕਰਵਾ ਦਿੱਤਾ ਪਰ ਉਹ ਵਿੰਡੀਜ਼ ਦੀ ਜਿੱਤ ਦੀ ਹੋਪ ਪੂਰੀ ਨਹੀਂ ਕਰ ਸਕੇ

 

 
ਵੈਸਟਇੰਡੀਜ਼ ਦੇ ਵਿਕਟਕੀਪਰ ਸ਼ਾਈ ਹੋਪ ਨੇ ਨਾਬਾਦ 123 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਹੇਤਮਾਇਰ ਆਪਣਾ ਲਗਾਤਾਰ ਦੂਸਰਾ ਸੈਂਕੜਾ

ਬਣਾਉਣ ਤੋਂ ਸਿਰਫ਼ ਛੇ ਦੌੜਾਂ ਦੂਰ ਰਹਿ ਗਏ ਹੋਪ ਨੇ ਸ਼ਿਮਰੋਨ ਹੇਤਮਾਇਰ ਨਾਲ ਚੌਥੀ ਵਿਕਟ ਲਈ 143 ਦੌੜਾਂ ਦੀ ਭਾਈਵਾਲੀ ਕਰਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਮੱੱਥੇ ‘ਤੇ ਪਸੀਨਾ ਲਿਆ ਦਿੱਤਾ ਪਰ ਭਾਰਤ ਨੇ ਡੈੱਥ ਓਵਰਾਂ ‘ਚ ਵਾਪਸੀ ਕੀਤੀ  ਪਰ ਅੰਤ ‘ਚ ਜਿੱਤ ਕਿਸੇ ਦੇ ਵੀ ਹੱਥ ਨਾ ਲੱਗ ਸਕੀ ਆਖ਼ਰੀ ਓਵਰ ‘ਚ ਲੈੱਗ ਬਾਈ ਦੀਆਂ ਚਾਰ ਦੌੜਾਂ ਵੀ ਭਾਰਤ ਨੂੰ ਭਾਰੀ ਪੈ ਗਈਆਂ

 

 

 

 

 

 

 

 

 

 

ਇਸ ਤੋਂ ਪਹਿਲਾਂ ਵਿਰਾਟ ਨੇ ਆਪਣੀ ਜ਼ਬਰਦਸਤ ਲੈਅ ਬਰਕਰਾਰ ਰੱਖਦੇ ਹੋਏ 37ਵਾਂ ਸੈਂਕੜਾ ਠੋਕਿਆ ਅਤੇ ਭਾਰਤ ਨੂੰ 321 ਦੌੜਾਂ ਦੇ ਮਜ਼ਬੂਤ ਸਕੋਰ ਤੱਕ ਪਹੁੰਚਾਇਆ

 
ਵਿਰਾਟ ਨੇ ਗੁਹਾਟੀ ‘ਚ ਪਿਛਲੇ ਮੁਕਾਬਲੇ ‘ਚ 140 ਦੌੜਾਂ ਬਣਾਈਆਂ ਸਨ ਅਤੇ ਇਸ ਮੈਚ ‘ਚ ਉਹਨਾਂ ਜਿਵੇਂ ਉੱਥੋਂ ਹੀ ਬੱਲੇਬਾਜ਼ੀ ਸ਼ੁਰੂ ਕੀਤੀ ਜਿੱਥੋਂ ਉਹ ਗੁਹਾਟੀ ‘ਚ ਛੱਡ ਕੇ ਆਏ ਸਨ ਵਿਰਾਟ ਨੇ ਇਸ ਦੇ ਨਾਲ ਹੀ ਇੱਕ ਕੈਲੰਡਰ ਸਾਲ ‘ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਦਾ ਦੱਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਦਾ ਰਿਕਾਰਡ ਤੋੜ ਦਿੱਤਾ ਵਿਰਾਟ ਨੇ 11 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕੀਤੀਆਂ

 
ਪਹਿਲੇ ਇੱਕ ਰੋਜ਼ਾ ਦੀ ਤਰ੍ਹਾਂ ਦੂਸਰਾ ਇੱਕ ਰੋਜ਼ਾ ‘ਚ ਵੀ ਭਾਰਤੀ ਪਾਰੀ ਪੂਰੀ ਤਰ੍ਹਾਂ ਵਿਰਾਟ ਦੇ ਨਾਂਅ ਰਹੀ ਉਹਨਾਂ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਨਾਲ ਹੀ ਭਾਰਤੀ ਪਾਰੀ ਨੂੰ ਵੀ ਆਪਣੇ ਮਜ਼ਬੂਤ ਮੋਢਿਆਂ ‘ਤੇ ਸੰਭਾਲੀ ਰੱਖਿਆ ਇਹ ਚੌਥਾ ਮੌਕਾ ਹੈ ਜਦੋਂ ਵਿਰਾਟ ਨੇ 150 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ ਵਿਰਾਟ ਦਾ ਇਹ ਇੱਕ ਰੋਜ਼ਾ ‘ਚ ਤੀਸਰਾ ਨਿੱਜੀ ਸਰਵਸ੍ਰੇਸ਼ਠ ਸਕੋਰ ਹੈ ਉਹਨਾਂ ਪਾਕਿਸਤਾਨ ਵਿਰੁੱਧ 2012 ‘ਚ 183 ਅਤੇ ਦੱਖਣੀ ਅਫ਼ਰੀਕਾ ਵਿਰੁੱਧ 2018 ‘ਚ ਨਾਬਾਦ 160 ਦੌੜਾਂ ਬਣਾਈਆਂ ਸਨ

 

 

ਭਾਰਤੀ ਕਪਤਾਨ ਨੇ ਰਾਇਡੂ ਨਾਲ ਮਿਲ ਕੇ ਤੀਸਰੀ ਵਿਕਟ ਲਈ 139 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਰਾਇਡੂ ਨੂੰ 33ਵੇਂ ਓਵਰ ‘ਚ ਨਰਸ ਨੇ ਬੋਲਡ ਕੀਤਾ ਵਿਰਾਟ ਨੇ ਫਿਰ ਧੋਨੀ ਨਾਲ ਚੌਥੀ ਵਿਕਟ ਲਈ 43 ਦੌੜਾਂ, ਪੰਤ ਨਾਲ ਪੰਜਵੀਂ ਵਿਕਟ ਲਈ 26 ਦੌੜਾਂ ਅਤੇ ਜਡੇਜਾ ਨਾਲ ਛੇਵੀਂ ਵਿਕਟ ਲਈ 59 ਦੌੜਾਂ ਜੋੜੀਆਂ ਵਿਰਾਟ ਪੂਰੇ 50 ਓਵਰਾ ਖੇਡ ਕੇ ਨਾਬਾਦ ਪੈਵੇਲੀਅਨ ਪਰਤੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।