ਅਸ਼ੋਕ ਤੰਵਰ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

Ashok Tanwar, Resigns, Party, Membership

ਪਾਣੀਪਤ। ਹਰਿਆਣਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਸ਼ਨਿੱਚਰਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟਰ ਤੇ ਅਸਤੀਫਾ ਪੋਸਟ ਕੀਤਾ ਹੈ। ਦੋ ਦਿਨ ਪਹਿਲਾਂ ਤੰਵਰ ਨੇ ਹਰਿਆਣਾ ਕਾਂਗਰਸ ਦੀ ਸਾਰੀਆਂ ਚੋਣਾਂ ਸਮੀਤੀਆਂ ਤੋਂ ਅਸਤੀਫਾ ਦੇ ਦਿੱਤਾ ਸੀ। Ashok Tanwar

ਉਹ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਦੀ ਚੋਣ ਨੂੰ ਲੈਕੇ ਨਾਰਾਜ਼ ਹਨ ਅਤੇ ਟਿਕਟਾਂ ਨੂੰ ਖਰੀਦਣ ਦਾ ਦੋਸ਼ ਲਾ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕਾਂਗਰਸ ਨੂੰ ਇੱਕ ਆਦਮੀ ਨੇ ਹਾਈਜੈਕ ਕਰ ਲਿਆ ਹੈ। ਹਰਿਆਣਾ ਕਾਂਗਰਸ ਹੁਣ ਹੁੱਡਾ ਕਾਂਗਰਸ ਬਣ ਗਈ ਹੈ।

ਹਰਿਅਣਾ ‘ਚ ਵਿਧਾਨ ਸਭਾ ਲਈ 21 ਅਕਤੂਬਰ ਨੂੰ ਵੋਟਾਂ ਹੋਣੀਆਂ ਹਨ, ਨਤੀਜੇ 24 ਤਰੀਕ ਨੂੰ ਆਉਣਗੇ। ਤੰਵਰ ਨੇ ਕਿਹਾ ਕਿ ਉਨ੍ਹਾਂ ਨੇ ਉਮੀਦਵਾਰ ਚੋਣ ਲਈ 13 ਸੁਝਾਅ ਭੇਜੇ ਸਨ। ਇਨ੍ਹਾਂ ‘ਚ ਦਲਿਤ, ਮੁਸਲਿਮ, ਅਤੇ ਸਿੱਖਾਂ ਨੂੰ ਸਹੀ ਅਨੁਪਾਤ ‘ਚ ਟਿਕਟਾਂ ਦੇਣ ਲਈ ਕਿਹਾ ਗਿਆ ਸੀ। ਇਸ ਇਲਾਵਾ ਕਰਮਚਾਰ ਨੇਤਾ ਅਤੇ ਟ੍ਰੇਡ ਯੂਨੀਅਨ ਦੇ ਕਿਸੇ ਆਗੂ ਨੂੰ ਟਿਕਟ ਦੇਣ ਦੀ ਮੰਗ ਕਹੀ ਗਈ ਸੀ। ਜੇਜੇਪੀ ਅਤੇ ਇਨੈਲੋ ਤੋਂ ਆਏ ਨੇਤਾਵਾਂ ਨੂੰ ਟਿਕਟ ਨਾ ਦੇਣ ਦੇ ਸੁਝਾਅ ਸਨ ਪਰ ਟਿਕਟ ਵੰਡ ‘ਚ ਉਨ੍ਹਾਂ ਦੀਆਂ ਗੱਲਾਂ ਨੂੰ ਨਹੀਂ ਮੰਨਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।