ਭਾਰਤ-ਬੰਗਲਾਦੇਸ਼ ਦੀ ਦੋ ਪੱਖੀ ਯੋਜਨਾਵਾਂ ਦਾ ਉਦਘਾਟਨ

India, Bangladesh, Bilateral, Plans

ਨਵੀਂ ਦਿੱਲੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੌਰੇ ‘ਤੇ ਹਨ। ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੇਖ ਹਸੀਨਾ ਦੀ ਮੁਲਾਕਾਤ ਹੋਈ। ਦੋਵਾਂ ਦੀ ਮੌਜੂਦਗੀ ‘ਚ ਸਮਝੌਤੇ ਦੇ ਦਸਵੇਜ ਵਟਾਏ ਗਏ।

ਮੋਦੀ ਨੇ ਕਿਹਾ ” ਮੈਂਨੂੰ ਖੁਸ਼ੀ ਹੈ ਕਿ ਭਾਰਤ ਅਤੇ ਬੰਗਲਦੇਸ਼ ‘ਚ 3 ਹੋਰ ਯੋਜਨਾਵਾਂ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਅਸੀਂ ਇੱਕ ਸਾਲ ਦੇ ਅੰਦਰ 12 ਪ੍ਰੋਜੈਕਟ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ, ” ਸਾਡਾ ਟੀਚਾ ਆਪਣੇ ਲੋਕਾਂ ਦੇ ਜੀਵਨ ਨੂੰ ਬਹਿਤਰ ਬਨਾਉਣਾ ਹੈ। ਸਾਡੀ ਮਿੱਤਰਤਾ ਦੇ ਆਧਾਰ ‘ਤੇ ਆਧਾਰਿਤ ਹਨ।” ਅਜਿਹੀਆਂ ਸੰਭਾਵਨਾਵਾਂ ਜਤਾਈਆਂ ਜਾਂਦੀਆਂ ਹਨ ਕਿ ਭਾਰਤ ਅਤੇ ਬੰਗਲਦੇਸ਼ ‘ਚ ਟ੍ਰਾਂਸਪੋਰਟ, ਕਨੈਕਟੀਵਿਟੀ ਸਮੇਤ 6-7 ਸਮਝੌਤੇ ਤੇ ਦਸਤਖੱਤ ਹੋ ਸਕਦੇ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਭਾਰਤ ਅਤੇ ਬੰਗਲਦੇਸ਼ ‘ਚ ਕਦੀ ਨਜ਼ਦੀਕੀ ਸਬੰਧ ਨਹੀਂ ਰਹੇ। ਦੋਵਾਂ ਨੇਤਾਵਾਂ ‘ਚ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਗੱਲਬਾਤ ਹੋਵੇਗੀ। ਜਦੋਂ ਅਸੀਂ ਦੋ ਪੱਖੀ ਰਿਸ਼ਤਿਆਂ ਦੀ ਗੱਲ ਕਹਿੰਦੇ ਹਾਂ ਤਾਂ ਇਸ ਦਾ ਮਤਬਲ ਹੈ ਕਿ ਦੋਵਾਂ ਦੇਸ਼ ਸਬੰਧਾਂ ਨੂੰ ਨਵੀਂ ਦਿਸ਼ਾ ‘ਚ ਅੱਗੇ ਵਧਣ ਲਈ ਸਕਾਰਤਮਕ ਪਹਿਲ ਕਰਨੇ ਵਾਲੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।