ਗੁੰਮ ਹੋਇਆ ਪਰਸ ਵਾਪਸ ਕਰਕੇ ਪੇਸ਼ ਕੀਤੀ ਆਸ਼ਾ ਇੰਸਾਂ ਨੇ ਇਮਾਨਦਾਰੀ ਦੀ ਮਿਸਾਲ

Honesty

ਡੇਰਾਬਸੀ (ਐੱਮ ਕੇ ਸ਼ਾਇਨਾ)। ਆਧੁਨਿਕਤਾ ਦੇ ਯੁੱਗ ਵਿੱਚ ਜਿੱਥੇ ਲੋਕ ਮੋਹ, ਭਰਮ ਅਤੇ ਸਵਾਰਥ ਦੇ ਅਧੀਨ ਹੋ ਰਹੇ ਹਨ, ਉਹ ਆਪਣੇ ਨਾਲ ਧੋਖਾ ਕਰਨ ਤੋਂ ਵੀ ਨਹੀਂ ਖੁੰਝ ਰਹੇ। ਇਸ ਕਾਰਨ ਲੋਕਾਂ ਵਿੱਚ ਇਨਸਾਨੀਅਤ ਅਤੇ ਇਮਾਨਦਾਰੀ ਖਤਮ ਹੋਣ ਲੱਗੀ ਹੈ। ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਬਲਾਕ ਡੇਰਾ ਬੱਸੀ ਦੀ ਡੇਰਾ ਸ਼ਰਧਾਲੂ ਆਸ਼ਾ ਇੰਸਾਂ ਨੇ ਇਮਾਨਦਾਰੀ ਵਿਖਾ ਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਅਜੋਕੇ ਸਮੇਂ ਵਿੱਚ ਕਿਤੇ ਨਾ ਕਿਤੇ ਇਮਾਨਦਾਰੀ ਜ਼ਿੰਦਾ ਹੈ। Honesty

ਉਹਨਾਂ ਨੇ ਦੱਸਿਆ ਕਿ ਰਾਜਪੁਰਾ ਤੋਂ ਡੇਰਾਬੱਸੀ ਜਾਂਦੇ ਹੋਏ ਉਨ੍ਹਾਂ ਨੂੰ ਬੱਸ ਵਿੱਚ ਇਕ ਪਰਸ ਡਿੱਗਿਆ ਮਿਲਿਆ ਜੋ ਉਨ੍ਹਾਂ ਨੇ ਆਪਣੇ ਕੋਲ ਰੱਖਿਆ ਅਤੇ ਉਸ ਦੇ ਅਸਲ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਆਸ਼ਾ ਇੰਸਾਂ ਨੇ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਨਾਲ ਜੁੜੀ ਹੈ ਅਤੇ ਡੇਰਾ ਸੱਚਾ ਸੌਦਾ ਵਿੱਚ ਬਤੌਰ 85 ਮੈਂਬਰ ਸੇਵਾ ਨਿਭਾ ਰਹੀ ਹੈ। ਪਰਸ ਦੇਖ ਕੇ ਬੱਸ ਦੇ ਕੰਡਕਟਰ ਨੇ ਪਰਸ ਉਸ ਹਵਾਲੇ ਕਰਨ ਦੀ ਮੰਗ ਕੀਤੀ। ਪਰ ਆਸ਼ਾ ਇੰਸਾਂ ਨੇ ਉਸ ਕੰਡਕਟਰ ਨੂੰ ਪਰਸ ਨਹੀਂ ਦਿੱਤਾ ਸਗੋਂ ਖੁਦ ਜਾਂਚ ਪੜਤਾਲ ਕਰਕੇ ਮਾਲਕ ਨੂੰ ਪਰਸ ਵਾਪਸ ਕਰਨ ਦਾ ਨਿਸ਼ਚਾ ਕੀਤਾ। ਪਰਸ ਵਿੱਚ ਪਏ ਇੱਕ ਦੁਕਾਨ ਦੇ ਬਿੱਲ ਤੋਂ ਪਰਸ ਮਾਲਕ ਦਾ ਪਤਾ ਲਗਾਇਆ ਗਿਆ ਅਤੇ ਫੋਨ ‘ਤੇ ਸੰਪਰਕ ਕਰਨ ‘ਤੇ ਉਹ ਪਰਸ ਸੁਰੇਖਾ ਰਾਣੀ ਵਾਸੀ ਪਟਿਆਲਾ ਦਾ ਪਾਇਆ ਗਿਆ।

ਇਹ ਵੀ ਪੜ੍ਹੋ: MSG Bhandara: ਭਿਆਨਕ ਗਰਮੀ ਦੇ ਬਾਵਜ਼ੂਦ ਬੁੱਧਰਵਾਲੀ ਆਸ਼ਰਮ ‘ਚ ਉਮਡ਼ਿਆ ਸ਼ਰਧਾ ਦਾ ਸਮੁੰਦਰ

ਇਸ ‘ਤੇ ਆਸ਼ਾ ਇੰਸਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਨਾਂ ਨੂੰ ਚਾਹ ਪਾਣੀ ਪਿਆ ਕੇ ਪਰਸ ਸੁਰੱਖਿਅਤ ਉਨ੍ਹਾਂ ਨੂੰ ਸੌਂਪ ਦਿੱਤਾ। ਪਰਸ ਸੌਂਪਦੇ ਮੌਕੇ 85 ਮੈਂਬਰ ਵਿਜੇ ਇੰਸਾਂ ਅਤੇ ਸਾਹਿਲ ਇੰਸਾਂ ਵੀ ਮੌਜੂਦ ਸਨ। ਪਰਸ ਮਾਲਕ ਨੇ ਦੱਸਿਆ ਕਿ ਪਰਸ ਡਿੱਗਣ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਸੀ ਕਿਉਂਕਿ ਇਸ ਵਿੱਚ ਦੋ ਏਟੀਐਮ, ਜ਼ਰੂਰੀ ਕਾਗਜ਼ਾਤ ਅਤੇ ਕੁਝ ਨਗਦੀ ਸੀ। ਪਰਸ ਵਿੱਚ ਸਭ ਚੀਜ਼ਾਂ ਸਹੀ ਸਲਾਮਤ ਦੇਖ ਕੇ ਸੁਰੇਖਾ ਰਾਣੀ ਨੇ ਇਮਾਨਦਾਰੀ ਦੀ ਸਿੱਖਿਆ ਸਿਖਾਉਣ ਲਈ ਪੂਜਨੀਕ ਗੁਰੂ ਜੀ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ। Honesty

LEAVE A REPLY

Please enter your comment!
Please enter your name here