ਜਲੰਧਰ ਜ਼ਿਮਨੀ ਚੋਣ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਹੋਏ  LIVE

Jalandhar by-election
ਜਲੰਧਰ ਜ਼ਿਮਨੀ ਚੋਣ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਪ੍ਰੈੇਸ਼ ਕਾਨਫਰੰਸ ਕਰਦੇ ਹੋਏ।

ਕਾਂਗਰਸ ਦੇ ਗੜ੍ਹ ’ਚ ਚੱਲਿਆ ਝਾੜੂ (Jalandhar By-Election)

  • ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ
  • 24 ਸਾਲਾਂ ਬਾਅਦ ਕਾਂਗਰਸ ਜਲੰਧਰ ’ਚ ਹਾਰੀ
  • ਸਰਕਾਰ ਦੇ ਕੰਮਾਂ ਤੇ ਮੋਹਰ ਲੱਗੀ ਰਿੰਕੂ : ਰਿੰਕੂ
  • ਇਸ ਜਿੱਤ ਨਾਲ ਸਾਡੀ ਹੋਰ ਜਿੰਮੇਵਾਰ ਵਧੀ : ਮੁੱਖ ਮੰਤਰੀ

ਜਲੰਧਰ। ਜਲੰਧਰ ‘ਚ ਕਾਂਗਰਸ ਦਾ ਗੜ੍ਹ ਤੋੜਦਿਆਂ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਹ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ। ਜਲੰਧਰ ਜ਼ਿਮਨੀ ਚੋਣ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਜਿੱਤ ਹੈ । ਜਨਤਾ ਨੇ ਆਮ ਆਦਮੀ ਪਾਰਟੀ ਦੇ ਕੰਮਾਂ ’ਤੇ ਮੋਹਰ ਲਾਈ ਹੈ। ਸਾਡੀ ਲੋਕ ਸਭਾ ’ਚ ਮੁੜ ਐਂਟਰੀ ਹੋ ਰਹੀ ਹੈ। ਸਾਨੂੰ ਜਲੰਧਰ ਲੋਕ ਸਭਾ ਤੋਂ 34 ਫੀਸਦੀ ਨੋਟ ਮਿਲੇ ਹਨ। (Jalandhar By-Election)

ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ 302279 ਵੋਟਾਂ ਨਾਲ ਪਹਿਲੇ ਨੰਬਰ ’ਤੇ ਰਹੇ, ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਕੁੱਲ 243588 ਵੋਟਾਂ ਨਾਲ ਦੂਜੇ ਨੰਬਰ ’ਤੇ, ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਦੇ ਉਮੀਦਵਾਰ ਸੁਖਵਿੰਦਰ ਸਿੰਘ ਸੁਖੀ 158445 ਵੋਟਾਂ ਨਾਲ ਤੀਜੇ ਨੰਬਰ ’ਤੇ, ਛੌਥੇ ਨੰਬਰ ’ਤੇ ਭਾਜਪਾ ਦੇ ਇਂੰਦਰਬਾਲ ਸਿੰਘ ਅਟਵਾਲ ਨੂੰ 134800 ਵੋਟਾਂ ਪਈਆਂ,  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ 20366 ਨਾਲ ਪੰਜਵੇਂ ਨੰਬਰ ‘ਤੇ,  ਛੇਵੇਂ ਨੰਬਰ ‘ਤੇ ਨੋਟਾ ਨੂੰ 6661 ਅਤੇ ਸੱਤਵੇਂ ਨੰਬਰ ‘ਤੇ ਨੀਟੂ ਸ਼ਟਰਾਂਵਾਲਾ ਨੂੰ 4599 ਵੋਟਾਂ ਮਿਲੀਆਂ। ਜਿਕਰਯੋਗ ਹੈ ਕਿ ਜ਼ਿਮਨੀ ਚੋਣ ਲਈ ਵੋਟਿੰਗ 10 ਮਈ ਨੂੰ ਪਈਆਂ ਸਨ। ਜਿਸ ਦੇ ਅੱਜ ਨਤੀਜੇ ਐਲਾਨੇ ਗਏ।

ਜਿਕਰਯੋਗ ਹੈ ਕਿ ਇਹ ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਕਾਰਨ ਖਾਲੀ ਹੋਈ ਸੀ। ਚੌਧਰੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਬੀਤੀ ਜਨਵਰੀ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਭਾਜਪਾ ਲਈ ਪੰਜਾਬ ਦੀ ਸਿਆਸਤ ਲਈ ਇਹ ਉਪ ਚੋਣ ਬਹੁਤ ਅਹਿਮ ਹੈ। 1997 ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਇਹ ਚੋਣ ਲੜੀ ਹੈ।