ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News ਅਸਲਾਧਾਰਕ ਆਪਣੇ...

    ਅਸਲਾਧਾਰਕ ਆਪਣੇ ਅਸਲਾ ਲਾਇਸੰਸ ਤੇ ਦੋ ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ : ਜ਼ਿਲ੍ਹਾ ਮੈਜਿਸਟਰੇਟ

    Lok Sabha elections
    DC Senu Duggal

    (ਰਜਨੀਸ਼ ਰਵੀ) ਫਾਜਿਲਕਾ। ਜ਼ਿਲ੍ਹਾ ਮੈਜਿਸਟਰੇਟ ਫਾਜਿਲਕਾ ਡਾ. ਸੇਨੂ ਦੁੱਗਲ ਆਈ.ਏ.ਐਸ ਨੇ ਦੱਸਿਆ ਕਿ ਨਵੇਂ ਸੋਧ ਆਰਮਜ ਐਕਟ-2019 ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਸਮੂਹ ਅਸਲਾਧਾਰੀਆਂ (Arms Holder) ਨੂੰ ਕਿਹਾ ਕਿ ਕੋਈ ਵੀ ਅਸਲਾ ਲਾਇਸੰਸੀ 2 ਤੋਂ ਵੱਧ ਹਥਿਆਰ ਰੱਖਦਾ ਹੈ ਤਾਂ ਉਸਦਾ ਤੀਸਰਾ ਹਥਿਆਰ ਅਣ-ਅਧਿਕਾਰਤ ਮੰਨਿਆ ਜਾਵੇਗਾ।

    ਇਹ ਵੀ ਪੜ੍ਹੋ : ਪੱਕੇ ਹੋਏ ਅਧਿਆਪਕਾਂ ਨੇ ਧਾਲੀਵਾਲ ਨੂੰ ਕੀਤਾ ਸਨਮਾਨਿਤ

    ਉਨ੍ਹਾਂ ਦੱਸਿਆ ਕਿ ਫਾਜਿਲਕਾ ਜ਼ਿਲ੍ਹੇ ਵਿੱਚ ਜਿਨ੍ਹਾਂ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਰੱਖੇ ਹੋਏ ਹਨ, ਉਹ ਆਪਣੇ ਅਸਲਾ ਲਾਇਸੰਸ ਤੋਂ ਤੀਜਾ ਹਥਿਆਰ ਤੁਰੰਤ ਡਲੀਟ/ਹਟਾਉਣ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਖੇ ਅਪਲਾਈ ਕਰਨ, ਜੇਕਰ ਕੋਈ ਅਸਲਾ ਲਾਇਸੈਂਸ ਧਾਰਕ ਆਪਣਾ ਵਾਧੂ ਹਥਿਆਰ ਅਸਲਾ ਲਾਇਸੰਸ ਤੋਂ ਡਲੀਟ ਨਹੀਂ ਕਰਵਾਉਂਦਾ ਤਾਂ ਉਸਦਾ ਇਹ ਹਥਿਆਰ ਨਜਾਇਜ਼ ਮੰਨਿਆ ਜਾਵੇਗਾ ਅਤੇ ਉਸਦੇ ਖਿਲਾਫ ਆਰਮ ਐਕਟ-2019 ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here