ਫਾਜ਼ਿਲਕਾ ’ਚ ਹਥਿਆਰ ਤੇ ਸਾਢੇ ਸੱਤ ਕਿਲੋ ਹੈਰੋਇਨ ਬਰਾਮਦ

ਫਾਜ਼ਿਲਕਾ ’ਚ ਹਥਿਆਰ ਤੇ ਸਾਢੇ ਸੱਤ ਕਿਲੋ ਹੈਰੋਇਨ ਬਰਾਮਦ

ਫਾਜ਼ਿਲਕਾ (ਸੱਚ ਕਹੂੰ ਨਿਊਜ਼)। ਸੀਮਾ ਸੁਰੱਖਿਆ ਬਲ ਨੇ ਸ਼ਨੀਵਾਰ ਨੂੰ ਫਾਜ਼ਿਲਕਾ ਦੇ ਪਿੰਡ ਚੂੜੀਵਾਲਾ ਚੁਸਤੀ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਇੱਕ ਪਿਸਤੌਲ, ਦੋ ਮੈਗਜ਼ੀਨ, 50 ਕਾਰਤੂਸ ਅਤੇ ਸਾਢੇ ਸੱਤ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਅੱਜ ਤੜਕੇ 5 ਵਜੇ ਦੇ ਕਰੀਬ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਾਜ਼ਿਲਕਾ ਨੇੜੇ ਪੈਂਦੇ ਇਲਾਕੇ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਇੱਕ ਸ਼ੱਕੀ ਉਡਣ ਵਾਲੀ ਵਸਤੂ/ਡਰੋਨ ਦੀ ਗੂੰਜ ਸੁਣੀ। ਜਵਾਨਾਂ ਨੇ ਸ਼ੱਕੀ ਉੱਡਣ ਵਾਲੀ ਚੀਜ਼ ਨੂੰ ਗੋਲੀ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ।

ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਡਰੋਨ ਦੀ ਆਵਾਜ਼ ਦਾ ਪਿੱਛਾ ਕਰਦੇ ਹੋਏ ਚੂਰੀਵਾਲਾ ਚੁਸਤੀ ਪਿੰਡ ਦੇ ਨੇੜੇ ਇੱਕ ਖੇਤੀਬਾੜੀ ਖੇਤ ਵਿੱਚ ਪਹੁੰਚੇ। ਇਸ ਤੋਂ ਬਾਅਦ ਜਵਾਨਾਂ ਨੇ ਡਰੋਨ ਦੀ ਦਿਸ਼ਾ ’ਚ ਗੋਲੀਬਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੇੜਲੇ ਇਲਾਕੇ ਵਿੱਚ ਤਿੰਨ-ਚਾਰ ਸ਼ੱਕੀ ਵਿਅਕਤੀਆਂ ਦੀ ਆਵਾਜਾਈ ਦੇਖੀ। ਤੇਜ਼ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਅਤੇ ਬਦਮਾਸ਼ਾਂ ਦੀ ਸ਼ੱਕੀ ਹਰਕਤ ਦੀ ਦਿਸ਼ਾ ’ਚ ਗੋਲੀਬਾਰੀ ਕੀਤੀ। ਹਾਲਾਂਕਿ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਮੁੱਢਲੀ ਤਲਾਸ਼ੀ ਦੌਰਾਨ, ਬੀਐਸਐਫ ਦੀ ਟੀਮ ਨੇ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੇ ਤਿੰਨ ਵੱਡੇ ਆਕਾਰ ਦੇ ਪੈਕੇਟ ਬਰਾਮਦ ਕੀਤੇ। ਪੈਕੇਟ ਖੋਲ੍ਹਣ ’ਤੇ 7 ਕਿਲੋ 500 ਗ੍ਰਾਮ ਸ਼ੱਕੀ ਹੈਰੋਇਨ, ਇਕ ਪਿਸਤੌਲ, ਦੋ ਮੈਗਜ਼ੀਨ ਅਤੇ 50 ਕਾਰਤੂਸ ਬਰਾਮਦ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ