ਪੰਚਾਇਤਾਂ ਦੀ ਸ਼ਲਾਘਾਯੋਗ ਪਹਿਲ

Panchayat

ਪੰਚਾਇਤਾਂ ਦੀ ਸ਼ਲਾਘਾਯੋਗ ਪਹਿਲ

ਹਰਿਆਣਾ ਦੀਆਂ 700 ਤੋਂ ਵੱਧ ਪੰਚਾਇਤਾਂ Panchayat ਨੇ ਆਪਣੇ ਪਿੰਡਾਂ ‘ਚੋਂ ਸ਼ਰਾਬ ਦੇ ਠੇਕੇ ਹਟਾਉਣ ਦੀ ਮੰਗ ਕੀਤੀ ਹੈ ਪਹਿਲਾਂ ਵੀ ਇਸ ਸੂਬੇ ‘ਚ ਸ਼ਰਾਬ ‘ਤੇ ਪਾਬੰਦੀ ਖਿਲਾਫ਼ ਵੱਡੀ ਲਹਿਰ ਰਹੀ ਹੈ. ਮਰਦਾਂ ਦੇ ਨਾਲ-ਨਾਲ ਔਰਤਾਂ ਨੇ ਵੀ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਪ੍ਰਦਰਸ਼ਨ ਤੱਕ ਕੀਤੇ ਸਨ. ਸ਼ਰਾਬ ਸਮਾਜਿਕ, ਆਰਥਿਕ, ਸਰੀਰਕ ਤਬਾਹੀ ਦੀ ਜੜ੍ਹ ਹੈ. ਮਾਮਲਾ ਹੁਣ ਇੱਥੋਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਹੈ ਕਿ ਸ਼ਰਾਬ ‘ਤੇ ਪਾਬੰਦੀ ਮੰਗਣ ਵਾਲੀਆਂ ਪੰਚਾਇਤਾਂ ਦੇ ਪਿੰਡਾਂ ‘ਚ ਸ਼ਰਾਬ ਦੀ ਵਿੱਕਰੀ ਬੰਦ ਹੋਵੇ ਸਗੋਂ ਸਮਾਂ ਸਰਕਾਰ ਲਈ ਵੀ ਇਸ ਤੋਂ ਅੱਗੇ ਸੋਚਣ ਦਾ ਆ ਗਿਆ ਹੈ.

ਕੀ ਸਰਕਾਰ ਨੂੰ ਪੰਚਾਇਤਾਂ ਦੀ ਇਸ ਪਹਿਲ ਤੋਂ ਮਾਰਗਦਰਸ਼ਨ ਲੈ ਕੇ ਸਮੁੱਚੇ ਸੂਬੇ ‘ਚ ਸ਼ਰਾਬ ਦੀ ਖਪਤ ਘਟਾਉਣ ਜਾਂ ਸ਼ਰਾਬ ‘ਤੇ ਪਾਬੰਦੀ ਲਾਉਣ ਬਾਰੇ ਕੀ ਕਦਮ ਚੁੱਕਣਾ ਚਾਹੀਦਾ ਹੈ. ਆਮ ਤੌਰ ‘ਤੇ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਦੀਆਂ ਸਕੀਮਾਂ ਨੂੰ ਲਾਗੂ ਕਰਨ ਲਈ ਲੋਕਾਂ ਦਾ ਸਹਿਯੋਗ ਮੰਗਿਆ ਜਾਂਦਾ ਹੈ ਜਿੱਥੋਂ ਤੱਕ ਸ਼ਰਾਬ ਦਾ ਮਾਮਲਾ ਹੈ. ਜਦੋਂ ਸੈਂਕੜੇ ਪੰਚਾਇਤਾਂ ਖੁਦ ਹੀ ਅੱਗੇ ਆ ਰਹੀਆਂ ਹਨ ਤਾਂ ਸਰਕਾਰ ਨੂੰ ਇਨ੍ਹਾਂ ਪੰਚਾਇਤਾਂ ਦਾ ਹੌਂਸਲਾ ਵਧਾਉਣ ਦੇ ਨਾਲ-ਨਾਲ ਬਾਕੀ ਪੰਚਾਇਤਾਂ ਨੂੰ ਵੀ ਇਸ ਦਿਸ਼ਾ ‘ਚ ਅੱਗੇ ਆਉਣ ਦੀ ਅਪੀਲ ਕਰਨੀ ਚਾਹੀਦੀ ਹੈ. ਪਿਛਲੇ ਸਾਲਾਂ ਤੋਂ ਪੰਜਾਬ ਦੇ ਸੰਗਰੂਰ, ਪਟਿਆਲਾ ਜਿਲ੍ਹੇ ਸਮੇਤ ਇੱਕ ਦਰਜਨ ਦੇ ਕਰੀਬ ਜ਼ਿਲ੍ਹਿਆਂ ਨੇ ਸ਼ਰਾਬ ਦੇ ਠੇਕੇ ਹਟਾਉਣ ਲਈ ਮਤਾ ਪਾਸ ਕੀਤਾ ਸੀ ਪਰ ਸ਼ਰਾਬ ਦੇ ਵਪਾਰੀ ਕੋਈ ਨਾ ਕੋਈ ਢੰਗ-ਤਰੀਕਾ ਲੱਭ ਕੇ ਪੰਚਾਇਤਾਂ ਦੇ ਰਸਤੇ ‘ਚ ਅੜਿੱਕਾ ਬਣਦੇ ਰਹੇ ਹਨ.

ਹਰਿਆਣਾ ਸਰਕਾਰ ਸੂਬੇ ‘ਚ ਸ਼ਰਾਬ ਖਿਲਾਫ਼ ਠੋਸ ਮੁਹਿੰਮ ਚਲਾਵੇ

ਚੰਗਾ ਹੋਵੇ ਜੇਕਰ ਹਰਿਆਣਾ ਸਰਕਾਰ ਪੰਚਾਇਤਾਂ ਦੀ ਇਸ ਪਹਿਲ ਨੂੰ ਸ਼ੁੱਭ ਸ਼ਗਨ ਮੰਨ ਕੇ ਸੂਬੇ ‘ਚ ਸ਼ਰਾਬ ਖਿਲਾਫ਼ ਠੋਸ ਮੁਹਿੰਮ ਚਲਾਏ. ਸ਼ਰਾਬ ਬਹੁਤ ਵੱਡੀ ਸਮੱਸਿਆ ਹੈ ਪਰ ਕੇਂਦਰ ਤੋਂ ਲੈ ਕੇ ਰਾਜ ਸਰਕਾਰਾਂ ਇਸ ਮਸਲੇ ‘ਤੇ ਦੂਹਰੇ ਮਾਪਦੰਡ ਅਪਣਾਉਂਦੀਆਂ ਆ ਰਹੀਆਂ ਹਨ. ਸਰਕਾਰਾਂ ਨਸ਼ਿਆਂ ਦੀ ਰੋਕਥਾਮ ਲਈ ਸੈਂਕੜੇ ਕਰੋੜ ਤਾਂ ਖਰਚਦੀਆਂ ਹਨ ਪਰ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀਆਂ ਸਗੋਂ ਸਰਕਾਰੀ ਮਨਜ਼ੂਰੀ ਨਾਲ ਸ਼ਰਾਬ ਵੇਚੀ ਜਾਂਦੀ ਹੈ. ਹੋਰ ਤਾਂ ਹੋਰ ਸੂਬਾ ਸਰਕਾਰਾਂ ਸ਼ਰਾਬ ਤੋਂ ਹੋਣ ਵਾਲੀ ਕਮਾਈ ਨੂੰ ਆਪਣੀ ਪ੍ਰਾਪਤੀ ਦੱਸਦੀਆਂ ਹਨ ਜੋ ਭਾਰਤੀ ਧਰਮਾਂ, ਸਮਾਜ ਤੇ ਸੱਭਿਆਚਾਰ ਦੇ ਵਿਰੁੱਧ ਹੈ ਗੁਜਰਾਤ ਵਰਗੇ ਸੂਬੇ ਵੀ ਹਨ ਜਿਨ੍ਹਾਂ ਨੇ ਸ਼ਰਾਬਬੰਦੀ ਲਾਗੂ ਕਰਨ ਦੇ ਬਾਵਜੂਦ ਤਰੱਕੀ ਕੀਤੀ ਹੈ.

  • ਬਿਹਾਰ ਵਰਗਾ ਗਰੀਬ ਸੂਬਾ ਵੀ ਸ਼ਰਾਬਬੰਦੀ ਲਈ ਡਟਿਆ ਹੋਇਆ ਹੈ
  • ਅਤੇ ਉੱਥੇ ਅਪਰਾਧਾਂ ਦਾ ਗ੍ਰਾਫ਼ ਵੀ ਹੇਠਾਂ ਆਇਆ ਹੈ.
  • ਪੰਜਾਬ ਤੇ ਹਰਿਆਣਾ ਵਰਗੇ ਸੁਬਿਆਂ ਨੂੰ ਵੀ ਸ਼ਰਾਬ ਦੀ ਕਮਾਈ
  • ਦਾ ਲੋਭ ਛੱਡ ਕੇ ਜਨਤਾ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ.
  • ਸ਼ਰਾਬ ਦੇ ਵਹਿ ਰਹੇ ਦਰਿਆ ਨੂੰ ਰੋਕੇ ਬਿਨਾਂ ਤਰੱਕੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ.
  • ਨਸ਼ਾ ਰਹਿਤ ਸਮਾਜ ਹੀ ਤਰੱਕੀ ਦਾ ਗਵਾਹ ਬਣੇਗਾ.

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।