ਸੰਸਦ ਭਵਨ ਤੋਂ ਜਲ੍ਹਿਆਂਵਾਲਾ ਬਾਗ ਤੱਕ ਚੱਲੇਗੀ ਖਾਲਿਸਤਾਨ ਵਿਰੋਧੀ ਰੱਥ ਯਾਤਰਾ : ਸ਼ਾਂਡਿਆਲ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਐਂਟੀ ਟੈਰੇਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਆਲ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਅਗਸਤ 2023 ਨੂੰ ਦਿੱਲੀ ਸੰਸਦ ਭਵਨ ਤੋਂ ਪੰਜਾਬ ਦੇ ਜਲ੍ਹਿਆਂਵਾਲਾ ਬਾਗ ਤੱਕ ਖਾਲਿਸਤਾਨੀ ਮੁਹਿੰਮ ਦੇ ਵਿਰੋਧ ’ਚ ਰੱਥ ਯਾਤਰਾ (Anti Khalistan Rath Yatra) ਕੱਢੀ ਜਾਵੇਗੀ। ਸ਼ਾਂਡਿਆਲ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦਾ ਫਰੰਸ 2002 ’ਚ ਦਿੱਲੀ ਤੋਂ ਜੰਮੂ ਕਸ਼ਮੀਰ ਤੱਕ ਅੱਤਵਾਦ ਵਿਰੋਧੀ ਰੱਥ ਯਾਤਰਾ ਕੱਢ ਚੁੱਕਾ ਹੈ। ਉਸ ਸਮੇਂ ਵੀ ਫਰੰਟ ਦੇ ਹਜ਼ਾਰਾਂ ਮੈਂਬਰਾਂ ਨੇ ਪਾਕਿਸਤਾਨੀ ਅੱਤਵਾਦ ਨੂੰ ਸਖ਼ਤ ਚੁਣੌਤੀ ਦਿੱਤੀ ਸੀ ਅਤੇ ਦਿੱਲੀ ਤੋਂ ਜੰਮੂ ਕਸ਼ਮੀਰ ਤੱਕ ਖਾਲਿਸਤਾਨ ਦੇ ਝੰਡੇ ਜ਼ਿਲ੍ਹਾ ਮੁੱਖ ਦਫ਼ਤਰ ’ਤੇ ਸਾੜੇ ਸਨ।

ਕੀ ਹੈ ਮਾਮਲਾ

ਸ਼ਾਂਡਿਆਲ ਨੇ ਦੱਸਿਆ ਕਿ ਖਾਲਿਸਤਾਨੀ ਵਿਰੋਧੀ ਯਾਤਰਾ ਕਈ ਜ਼ਿਲ੍ਹਿਆਂ ’ਚ ਜਾਵੇਗੀ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਸਮੱਰਥਕ ਪੰਜਾਬ ਤੇ ਦੇਸ਼ ਦਾ ਮਾਹੌਲ ਖ਼ਬਾਬ ਕਰ ਰਹੇ ਹਨ ਅਤੇ ਉਹ ਨਾ ਸਿਰਫ਼ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨਾ ਚਾਹੰੁਦੇ ਹਨ ਸਗੋਂ ਭਾਰਤੀ ਤਿਰੰਗੇ ਤੇ ਸੰਵਿਧਾਨ ਨੂੰ ਵੀ ਖਾਲਿਸਤਾਨੀ ਲਲਕਾਰ ਰਹੇ ਹਨ ਜੋ ਐਂਟੀ ਟੈਰੇਰਿਸਟ ਫਰੰਟ ਇੰਡੀਆ ਸਹਿਣ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਮੁਹਿੰਮ ਛੇੜਨ ਵਾਲੇ ਸਿੱਖ ਗੁਰੂਆਂ ਦੇ ਵੀ ਵਿਰੋਧੀ ਹਨ ਅਤੇ ਉਨ੍ਹਾਂ ਸ਼ਹੀਦਾਂ ਦੇ ਵੀ ਵਿਰੋਧੀ ਹਨ ਜਿਨ੍ਹਾਂ ਨੇ ਇਸ ਰਾਸ਼ਟਰ ਦੀ ਆਜ਼ਾਦੀ ਤੇ ਤਿਰੰਗੇ ਲਈ ਫਾਂਸੀ ਦੇ ਰੱਸੇ ਚੁੰਮੇ ਹਨ। (Anti Khalistan Rath Yatra)

ਸ਼ਾਂਡਿਆਲ ਨੇ ਕਿਹਾ ਕਿ ਰੰਥ ’ਤੇ ਭਾਰਤੀ ਤਿਰੰਗੇ ਤੇ ਸ਼ਹੀਦਾਂ ਦੀਆਂ ਫੋਟੋਆਂ ਹੋਣਗੀਆਂ ਅਤੇ ਦਿੱਲੀ ’ਚ ਯਾਤਰਾ ਸੰਸਦ ’ਚ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰ ਕੇ ਸ਼ਰਧਾਂਜਲੀ ਦੇਵੇਗੀ ਜਿਨ੍ਹਾਂ ਨੇ ਸੰਸਦ ਦੀ ਰੱਖਿਆ ਕਰਦੇ ਹੋਏ ਬਲੀਦਾਨ ਦਿੱਤਾ ਹੈ। ਯਾਤਰਾ ਇੰਡੀਆ ਗੇਟ ’ਤੇ ਆਜ਼ਾਦ ਹਿੰਦ ਫੌਜ ਦੇ ਸੁਭਾਸ਼ ਚੰਦਰ ਬੋਸ ਨੂੰ ਵੀ ਸ਼ਰਧਾਂਜਲੀ ਭੇਂਟ ਕਰਕੇ ਅੱਗੇ ਵਧੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ