ਅੰਮ੍ਰਿਤਸਰ : ਮ੍ਰਿਤਕ ਬੱਚੀ ਦੀ ਮਾਂ ਰਾਜਪੁਰਾ ਤੋਂ ਗ੍ਰਿਫ਼ਤਾਰ

ਯਮੁਨਾਨਗਰ ਦੀ ਦੱਸੀ ਜਾ ਰਹੀ ਹੈ ਔਰਤ

  • ਦਰਬਾਰ ਸਾਹਿਬ ਦੇ ਬਾਹਰ ਮਿਲੀ ਸੀ ਲਾਸ਼
  • ਗੁੰਮਸ਼ੁਦਗੀ ਦਾ ਕੇਸ ਦਰਜ ਕਰਵਾਉਣ ਆਈ ਸੀ ਔਰਤ
  • ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਮਿਲੀ ਬੱਚੀ ਦੀ ਲਾਸ਼, CCTV ਕੈਮਰੇ ’ਚ ਸ਼ੱਕੀ ਮਹਿਲਾ ਕੈਦ

ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਇਕ ਬੱਚੀ ਦੀ ਲਾਸ਼ ਮਿਲੀ ਸੀ। ਇਸ ਮਾਮਲੇ ’ਚ ਸੀਸੀਟੀਵੀ ਕੈਮਰੇ ’ਚ ਕੈਦ ਹੋਈ ਇੱਕ ਸ਼ੱਕੀ ਔਰਤ ਨੂੰ ਦੇਖੀ ਗਈ ਸੀ। ਜਿਸ ਨੂੰ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਔਰਤ ਹੋਰ ਕੋਈ ਨਹੀਂ ਸਗੋਂ ਮ੍ਰਿਤਕ ਬੱਚੀ ਦੀ ਮਾਂ ਹੈ। ਇਹ ਔਰਤ ਯਮੁਨਾਨਗਰ ਦੀ ਦੱਸੀ ਜਾ ਰਹੀ ਹੈ। ਇਹ ਔਰਤ ਦਰਬਾਰ ਸਾਹਿਬ ’ਚ ਬੱਚੀ ਨੂੰ ਛੱਡ ਜਾਣ ਤੋਂ ਬਾਅਦ ਥਾਣੇ ’ਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਲਈ ਗਈ ਸੀ। ਰਾਜਪੁਰਾ ਪੁਲਿਸ ਨੇ ਇਸ ਔਰਤ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕ ਬੱਚੀ ਸਬੰਧੀ ਪੁਲਿਸ ਇਸ ਸ਼ੱਕੀ ਔਰਤ ਤੋਂ ਪੁੱਛਗਿਛ ਕਰ ਰਹੀ ਹੈ।

ਇਸ ਤੋਂ ਪਹਿਲਾਂ ਮ੍ਰਿਤਕ ਬੱਚੀ ਦਾ ਲਾਸ਼ ਮਿਲਣ ਨਾਲ ਸਨਸ਼ਨੀ ਫੈਲ ਗਈ ਸੀ।  ਲਾਸ਼ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਪਲਾਜ਼ਾ ਵਿੱਚ ਪਈ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਇਹ ਲਾਸ਼ ਕਲਾਕ ਟਾਵਰ ਵੱਲ ਪਲਾਜ਼ਾ ਵਿੱਚ ਪਈ ਸੀ। ਲਾਸ਼ ਨੂੰ ਦੇਖ ਕੇ ਕਿਸੇ ਨੇ ਇਸ ਦੀ ਸੂਚਨਾ ਸ਼੍ਰੋਮਣੀ ਕਮੇਟੀ ਦਫਤਰ ਨੂੰ ਦਿੱਤੀ। ਜਿਸ ਤੋਂ ਬਾਅਦ ਐਸਜੀਪੀਸੀ ਦੇ ਮੈਂਬਰ ਮੌਕੇ ’ਤੇ ਪੁੱਜੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੁਰਦਾਘਰ ’ਚ ਭੇਜ ਦਿੱਤਾ ਹੈ, ਜਿੱਥੇ ਇਸ ਨੂੰ 72 ਘੰਟਿਆਂ ਲਈ ਰੱਖਿਆ ਜਾਵੇਗਾ। ਪੁਲਿਸ ਨੇ ਲੜਕੀ ਦੀ ਪਹਿਚਾਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਔਰਤ ਬੱਚੀ ਨੂੰ ਚੁੱਕ ਕੇ ਜਾਂਦੀ ਦਿਖਾਈ ਦਿੱਤੀ

ਸ੍ਰੀ ਹਰਿਮੰਦਰ ਸਾਹਿਬ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਔਰਤ ਨੂੰ ਬੱਚੀ ਨੂੰ ਪਰੀਸਰ ’ਚ ਛੱਡਦੇ ਹੋਏ ਵੇਵੀ ਗਈ। ਔਰਤ ਬੱਚੀ ਨੂੰ ਗੋਦੀ ’ਚ ਚੁੱਕ ਕੇ ਘੁੰਮਦੀ ਨਜ਼ਰ ਆ ਰਹੀ ਹੈ। ਲੜਕੀ ਨੂੰ ਛੱਡਣ ਤੋਂ ਬਾਅਦ ਔਰਤ ਵੀ ਹੱਥ ਵਿੱਚ ਸੂਟਕੇਸ ਲੈ ਕੇ ਘੁੰਮਦੀ ਨਜ਼ਰ ਆ ਰਹੀ ਹੈ। ਜਿਸ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੋਈ ਸੱਟ ਦੇ ਨਿਸ਼ਾਨ ਨਹੀਂ

ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਲਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਾਲੇ ਦਰਵਾਜ਼ੇ ਦੇ ਨੇੜੇ ਹੱਥ ਧੋਣ ਵਾਲੀ ਥਾਂ ਕੋਲ ਪਈ ਸੀ। ਇੰਝ ਲੱਗ ਰਿਹਾ ਸੀ ਜਿਵੇਂ ਕੁੜੀ ਸੁੱਤੀ ਪਈ ਹੋਵੇ। ਲੜਕੀ ਚੰਗੀ ਘਰ ਵਾਲੀ ਲੱਗਦੀ ਹੈ ਅਤੇ ਉਸ ਦੇ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਪੁਲਿਸ ਲੜਕੀ ਦੇ ਪਰਿਵਾਰ ਦਾ ਪਤਾ ਲਗਾਉਣ ’ਚ ਲੱਗੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ