ਅੰਮ੍ਰ੍ਰਿਤਪਾਲ ਦੀ ਲੋਕੇਸ਼ਨ ਮਿਲੀ ਰਾਣੀਆਂ ’ਚ, ਪੰਜਾਬ ਪੁਲਿਸ ਨੇ ਮਾਰਿਆ ਛਾਪਾ!

Amritpal

ਰਾਣੀਆਂ ਦੇ ਨਗਰਾਨਾ ’ਚ ਮਿਲੀ ਰਹੀ ਹੈ ਅੰਮ੍ਰਿਤਪਾਲ (Amritpal) ਦੀ ਲੋਕੇਸ਼ਨ!

ਪੰਜਾਬ ਪੁਲਿਸ ਨੇ ਢਾਣੀ ‘ਚ ਮਾਰਿਆ ਛਾਪਾ, ਮੋਬਾਈਲ ਦੀ ਜਾਂਚ ਜਾਰੀ

ਰਾਣੀਆਂ (ਸੱਚ ਕਹੂੰ ਨਿਊਜ਼)। ਅੰਮ੍ਰਿਤਪਾਲ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀਆਂ ਹਨ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ (Amritpal) ਦੇ ਤਾਰ ਰਾਣੀਆਂ ਨਾਲ ਜੁੜ ਸਕਦੇ ਹਨ। ਐਤਵਾਰ ਦੁਪਹਿਰ ਨੂੰ ਪੰਜਾਬ ਪੁਲਿਸ ਨੇ ਰਾਣੀਆ ਇਲਾਕੇ ਦੇ ਪਿੰਡ ਨਗਰਾਣਾ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ। ਪੰਜਾਬ ਪੁਲਿਸ ਨੇ ਪਹਿਲਾਂ ਰਾਣੀਆਂ ਥਾਣੇ ਵਿੱਚ ਹਾਜਰੀ ਲਗਵਾਈ ਅਤੇ ਇਸ ਦੀ ਸੂਚਨਾ ਪੁਲਿਸ ਹੈੱਡਕੁਆਰਟਰ ਨੂੰ ਦਿੱਤੀ ਗਈ। ਪੁਲਿਸ ਟੀਮ ਦੀ ਅਗਵਾਈ ਡੀਐਸਪੀ ਸਾਧੂ ਰਾਮ ਬਿਸ਼ਰੋਏ ਕਰ ਰਹੇ ਸਨ।

ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਪੰਜਾਬ ‘ਚ ਅੰਮ੍ਰਿਤਪਾਲ ਸਿੰਘ (Amritpal) ਦੇ ਸਾਥੀ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਜਾਂਚ ‘ਚ ਜੁੱਟ ਗਈ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਹਰਿਆਣਾ ਦੇ ਲੋਕਾਂ ਨਾਲ ਜੁੜੇ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਪੰਜਾਬ ਦੇ ਅੰਮ੍ਰਿਤਸਰ ਦੀ ਪੁਲਿਸ ਨੇ ਅੱਜ ਰਾਣੀਆ ਦੇ ਪਿੰਡ ਨਗਰਾਣਾ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ।

ਥਾਣਾ ਰਾਣੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਸਾਧੂਰਾਮ ਤੇ ਹੋਰ।

ਪੁਲਿਸ ਨੇ ਦੁਪਹਿਰ ਕਰੀਬ 3 ਵਜੇ ਢਾਣੀ ਵਿੱਚ ਛਾਪਾ ਮਾਰਿਆ

ਦੱਸਿਆ ਜਾ ਰਿਹਾ ਹੈ ਕਿ ਪਿੰਡ ਨਗਰਾਣਾ ਸਥਿਤ ਇੱਕ ਢਾਣੀ ਵਿੱਚ ਇੱਕ ਨੌਜਵਾਨ ਵੱਲੋਂ ਪੰਜਾਬ ਵਿੱਚ ਮੋਬਾਈਲ ਰਾਹੀਂ ਗੱਲਬਾਤ ਕੀਤੀ ਗਈ। ਜਿਸ ਦਾ ਸਿੱਧਾ ਸਬੰਧ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨਾਲ ਮੰਨਿਆ ਜਾ ਰਿਹਾ ਹੈ। ਨਗਰਾਣਾ ਦੀ ਢਾਣੀ ਤੋਂ ਵਾਪਸ ਪਰਤਣ ਮਗਰੋਂ ਡੀਐਸਪੀ ਸਾਧੂ ਰਾਮ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਪੜਤਾਲ ਵਿੱਚ ਪਤਾ ਲੱਗਾ ਹੈ ਕਿ ਰਾਣੀਆ ਖੇਤਰ ਦੇ ਪਿੰਡ ਨਗਰਾਣਾ ਵਿੱਚ ਸਥਿਤ ਇੱਕ ਢਾਣੀ ਵਿੱਚ ਫੋਨ ਰਾਹੀਂ ਪੰਜਾਬ ਵਿੱਚ ਗੱਲਬਾਤ ਕੀਤੀ ਜਾ ਰਹੀ ਸੀ।

ਜਿਸ ਦਾ ਸਬੰਧ ਅੰਮ੍ਰਿਤਪਾਲ ਸਿੰਘ ਨਾਲ ਹੋਣ ਦਾ ਸ਼ੱਕ ਹੈ। ਜਿਸਦੇ ਚਲਦੇ ਐਤਵਾਰ ਨੂੰ ਪੰਜਾਬ ਪੁਲਿਸ ਦੇ ਨਾਲ ਢਾਣੀ ਵਿੱਚ ਛਾਪੇਮਾਰੀ ਕੀਤੀ। ਪੁਲਿਸ ਨੇ ਦੁਪਹਿਰ ਕਰੀਬ 3 ਵਜੇ ਢਾਣੀ ਵਿੱਚ ਛਾਪਾ ਮਾਰਿਆ। ਪਰ ਫੋਨ ਦੀ ਲੋਕੇਸ਼ਨ ਟਰੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਜਾਂਚ ਜਾਰੀ ਹੈ। ਇਸ ਦੌਰਾਨ ਸੀਆਈਏ ਇੰਚਾਰਜ ਪ੍ਰਦੀਪ ਕੁਮਾਰ, ਥਾਣਾ ਮੁਖੀ ਸੁਭਾਸ਼ ਕੁਮਾਰ ਸਮੇਤ ਪੰਜਾਬ ਪੁਲਿਸ ਦੀ ਟੀਮ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ