‘ਆਫਿਸ ਆਫ਼ ਪ੍ਰਾਫਿਟ’ ਬਾਰੇ ਅਮਰਿੰਦਰ ਪੁੱਜੇ ਰਾਜਪਾਲ ਦਰਬਾਰ, ਮਿਲਿਆ ਇੰਤਜ਼ਾਰ

Amarinder, reaches, Governor, Darbar, About, 'Office, Praful'

ਆਫ਼ਿਸ ਆਫ਼ ਪ੍ਰਾਫਿਟ ਨੂੰ ਤੁਰੰਤ ਪਾਸ ਕਰਨ ਨੂੰ ਤਿਆਰ ਨਹੀਂ ਹਨ ਰਾਜਪਾਲ ਵੀ.ਪੀ. ਸਿੰਘ ਬਦਨੌਰ

ਕਾਨੂੰਨੀ ਮਾਮਲੇ ‘ਚ ਰਾਜਪਾਲ ਦਫ਼ਤਰ ਲੈਣਾ ਚਾਹੁੰਦਾ ਐ ਕੁਝ ਜਾਣਕਾਰੀ

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਲਗਭਗ 40-45 ਮਿੰਟ ਹੋਈ ਮੁਲਾਕਾਤ

ਚੰਡੀਗੜ

ਵਿਧਾਇਕਾਂ ਨੂੰ ਚੇਅਰਮੈਨ ਬਣਾਉਣ ਵਾਲੇ ਬਿੱਲ ‘ਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਤੋਂ ਮੁਹਰ ਲਗਵਾਉਣ ਲਈ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਫਰਿਆਦ ਲੈ ਕੇ ਉਨ੍ਹਾਂ ਦੇ ਦਰਬਾਰ ਵਿੱਚ ਪੁੱਜ ਚੁੱਕੇ ਹਨ ਪਰ ਮੌਕੇ ‘ਤੇ ਬਿੱਲ ਨੂੰ ਪਾਸ ਕਰਵਾਉਣ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਕਾਮਯਾਬ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਫਿਲਹਾਲ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਰਾਜਪਾਲ ਦਫ਼ਤਰ ਇਸ ਮਾਮਲੇ ਵਿੱਚ ਕੁਝ ਜਾਣਕਾਰੀ ਲੈਣਾ ਚਾਹੁੰਦਾ ਹੈ, ਜਿਸ ਤੋਂ ਬਾਅਦ ਹੀ ਇਸ ਬਿੱਲ ਨੂੰ ਪਾਸ ਕਰਨ ਸਬੰਧੀ ਕੋਈ ਆਖ਼ਰੀ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਲਗਭਗ 40-45 ਮਿੰਟ ਮੀਟਿੰਗ ਹੋਈ ਸੀ, ਜਿਸ ਕਾਰਨ ਆਫਿਸ ਆਫ਼ ਪ੍ਰਾਫਿਟ ਤੋਂ ਇਲਾਵਾ ਕੁਝ ਹੋਰ ਮਾਮਲੇ ਵਿੱਚ ਚਰਚਾ ਹੋਈ ਹੈ।
ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਨੂੰ ਕਈ ਬੋਰਡ ਅਤੇ ਕਾਰਪੋਰੇਸ਼ਨਾਂ ਦਾ ਚੇਅਰਮੈਨ ਲਾਉਣਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਵੱਲੋਂ ਪਿਛਲੇ ਮਹੀਨੇ 28 ਅਗਸਤ ਨੂੰ ਵਿਧਾਨ ਸਭਾ ਵਿੱਚ ਆਫਿਸ ਆਫ਼ ਪ੍ਰਾਫਿਟ ਬਿਲ ਪੇਸ਼ ਕਰਦੇ ਹੋਏ ਪਾਸ ਤਾਂ ਕਰ ਦਿੱਤਾ ਗਿਆ ਸੀ ਪਰ ਅਜੇ ਤੱਕ ਇਸ ਸਬੰਧੀ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਦਸਤਖ਼ਤ ਨਹੀਂ ਕੀਤੇ ਗਏ । ਜਿਸ ਕਾਰਨ ਪਹਿਲਾਂ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਕਾਫ਼ੀ ਇੰਤਜ਼ਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਇਸ ਮਾਮਲੇ ਵਿੱਚ ਗੁਹਾਰ ਲੈ ਕੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਨ ਲਈ ਬੁੱਧਵਾਰ ਦੇਰ ਸ਼ਾਮ ਪੁੱਜ ਗਏ, ਜਿਥੇ  ਬੇਨਤੀ ਉਨ੍ਹਾਂ ਨੇ ਲਗਭਗ 40-45 ਮਿੰਟ ਮੀਟਿੰਗ ਕਰਨ ਤੋਂ ਬਾਅਦ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਦਫ਼ਤਰ ਵਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ.ਪੀ. ਸਿੰਘ ਬਦਨੌਰ ਨੂੰ ਸੂਟਿੰਗ ‘ਚ ਜਿੱਤੇ ਤਗਮੇ ਦੀ ਵਧਾਈ ਦਿੰਦੇ ਹੋਏ ਸ਼ੁਰੂਆਤ ਕੀਤੀ ਸੀ ਅਤੇ ਪੰਜਾਬ ਵਿੱਚ ਕਈ ਇਲਾਕੇ ਵਿੱਚ ਪੈਦਾ ਹੋਈ ਹੜ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ। ਇਥੇ ਹੀ ਕਈ ਹੋਰ ਮਾਮਲੇ ਵਿੱਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਲਟਕੇ ਹੋਏ ਬਿਲਾਂ ਨੂੰ ਪਾਸ ਕਰਨ ਸਬੰਧੀ ਬੇਨਤੀ ਕੀਤੀ।
ਆਫਿਸ ਆਫ਼ ਪ੍ਰਾਫਿਟ ਦੇ ਬਿੱਲ ‘ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਅਤੇ ਇਸ ਨੂੰ ਤੁਰੰਤ ਹੀ ਪਾਸ ਕਰਨ ਤੱਕ ਦੀ ਮੰਗ ਕਰ ਦਿੱਤੀ ਗਈ ਪਰ ਇਸ ਬਿੱਲ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ, ਇਥੇ ਹੀ ਵਿਸ਼ਵਾਸ ਦਿੱਤਾ ਗਿਆ ਹੈ ਕਿ ਜਲਦ ਹੀ ਇਸ ਸਬੰਧੀ ਕੋਈ ਫੈਸਲਾ ਲੈ ਲਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।