ਜਿੰਨ੍ਹਾਂ ਦੇ ਹਰ ਸੁੱਖ-ਦੁੱਖ ਦਾ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ’ਚ ਨੇਪਰੇ ਚੜ੍ਹਦਾ ਸੀ, ਉਨ੍ਹਾਂ ’ਤੇ ਹੀ ਮੜ੍ਹਤੇ ਬੇਅਦਬੀ ਦੇ ਦੋਸ਼

ਜਿੰਨ੍ਹਾਂ ਦੇ ਹਰ ਸੁੱਖ-ਦੁੱਖ ਦਾ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ’ਚ ਨੇਪਰੇ ਚੜ੍ਹਦਾ ਸੀ, ਉਨ੍ਹਾਂ ’ਤੇ ਹੀ ਮੜ੍ਹਤੇ ਬੇਅਦਬੀ ਦੇ ਦੋਸ਼

ਸੱਚ ਕਹੂੰ ਨਿਊਜ਼, ਡੱਗੋਰੋਮਾਣਾ, ਕੋਟਕਪੂਰਾ। ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡਾ ਵਿਸ਼ਵਾਸ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ ਸਾਡਾ ਤਾਂ ਹਰ ਸੁੱਖ-ਦੁੱਖ ਦਾ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਨਾਲ ਹੀ ਸੰਪੂਰਨ ਹੁੰਦਾ ਸੀ ਜਨਮ ਤੋਂ ਲੈ ਕੇ ਵਿਆਹ ਅਤੇ ਮੌਤ ਤੱਕ ਕਿਸੇ ਵੀ ਮੌਕੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਂਦੇ ਸਨ। ’’

ਇਹ ਕਹਿਣਾ ਹੈ ਡੇਰਾ ਸੱਚਾ ਸੌਦਾ ਦੇ ਉਨ੍ਹਾਂ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਦਾ, ਜਿਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਬਰਗਾੜੀ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ’ਚ ਮੁਲਜ਼ਮ ਬਣਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਹੜੇ ਬੱਚੇ ਗੁਰੂ ਘਰਾਂ ’ਚ ਵੱਡੇ ਹੋਏ, ਉਹ ਬੇਅਦਬੀ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਸਾਡੇ ਤਾਂ ਸਾਰੇ ਜੀਅ ਪਵਿੱਤਰ ਗੁਰਦੁਆਰਿਆਂ ’ਚ ਸ਼ਰਧਾ ਨਾਲ ਜਾਂਦੇ ਹਨ।

ਸ੍ਰੀ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਪਿੰਡ ਸੰਧਵਾਂ ਜ਼ਿਲ੍ਹਾ ਫਰੀਦਕੋਟ ਵਿਖੇ ਆਪਣੇ ਬੇਟੇ ਦੇ ਅਨੰਦ ਕਾਰਜ ਲਈ ਰਜਿਸਟ੍ਰੇਸ਼ਨ ਕਰਾਉਂਦੇ ਹੋਏ ਨਿਸ਼ਾਨ ਸਿੰਘ।

 

ਬੇਅਦਬੀ ਮਾਮਲਿਆਂ ’ਚ ਮੁਲਜ਼ਮ ਬਣਾਏ ਗਏ ਸ਼ਕਤੀ ਸਿੰਘ ਨਿਵਾਸੀ ਪਿੰਡ ਡੱਗੋਰੋਮਾਣਾ ਜਿਲ੍ਹਾ ਫਰੀਦਕੋਟ ਦਾ ਵਿਆਹ ਸੰਨ 2006 ਚੱਕ ਮੋਦਲੇ ਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਹੋਇਆ ਵਿਆਹ ਮੌਕੇ ਆਨੰਦ ਕਾਰਜ ਉਸੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੰਪੂਰਨ ਹੋਏ।

ਸ਼ਕਤੀ ਦਾ ਜਦੋਂ ਜਨਮ ਹੋਇਆ ਤਾਂ ਉਦੋਂ ਵੀ ਘਰ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਇਆ ਗਿਆ । ਸ਼ਕਤੀ ਦੇ ਵੱਡੇ ਭਰਾ ਰਵਿੰਦਰ ਸਿੰਘ ਦਾ ਵਿਆਹ ਪਿੰਡ ਚੂਹੜ ਚੱਕ ਜਿਲ੍ਹਾ ਮੋਗਾ ਵਿਖੇ ਹੋਇਆ ਰਵਿੰਦਰ ਦੇ ਆਨੰਦ ਕਾਰਜ ਵੀ ਚੂਹੜ ਚੱਕ ਦੇ ਗੁਰਦੁਆਰਾ ਸਾਹਿਬ ’ਚ ਸੰਪੂਰਨ ਹੋਏ ਇੰਨਾ ਹੀ ਨਹੀਂ ਸੰਨ 2014 ’ਚ ਸ਼ਕਤੀ ਸਿੰਘ ਦੇ ਦਾਦੇ ਅਜੀਤ ਸਿੰਘ ਦਾ ਦੇਹਾਂਤ ਹੋ ਗਿਆ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਪਾਠ ਦਾ ਭੋਗ ਪਾ ਕੇ ਅੰਤਿਮ ਅਰਦਾਸ ਕੀਤੀ ਗਈ।

ਸੰਨ 1997 ’ਚ ਪਿੰਡ ਨਵਾਂ ਕਿਲ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ’ਚ ਨਿਸ਼ਾਨ ਸਿੰਘ ਦੇ ਹੋ ਰਹੇ ਅਨੰਦ ਕਾਰਜ।

ਸੰਨ 2011 ’ਚ ਸ਼ਕਤੀ ਦੀ ਦਾਦੀ ਪੰਜਾਬ ਕੌਰ ਦੇ ਚਲਾਣਾ ਕਰ ਜਾਣ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਸ਼ਕਤੀ ਦੇ ਭਰਾ ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਜੋ ਵੀ ਸੇਵਾ ਉਨ੍ਹਾਂ ਦੇ ਹਿੱਸੇ ਆਉਂਦੀ ਹੈ ਉਹ ਪੂਰੀ ਸ਼ਰਧਾ ਨਾਲ ਕਰਦਾ ਹੈ ਗੁਰਦੁਆਰਾ ਸਾਹਿਬ ਦੀਆਂ ਦੋ ਕਮੇਟੀਆਂ ਵੱਲੋਂ ਹਾੜੀ-ਸਾਉਣੀ ਜੋ ਸਹਿਯੋਗ ਮੰਗਿਆ ਜਾਂਦਾ ਹੈ ਉਨ੍ਹਾਂ ਦਾ ਪਰਿਵਾਰ ਦਿੰਦਾ ਹੈ।

ਸੰਨ 2006 ’ਚ ਪਿੰਡ ਮੋਦਲੇ ਵਾਲਾ ਦੇ ਗੁਰਦੁਆਰਾ ਸਾਹਿਬ ’ਚ ਸ਼ਕਤੀ ਸਿੰਘ ਦੇ ਅਨੰਦ ਕਾਰਜ ਦੀ ਪੁਰਾਣੀ ਤਸਵੀਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਦੀ ਇਹੀ ਮਿਸਾਲ ਨਿਸ਼ਾਨ ਸਿੰਘ ਦੇ ਪਰਿਵਾਰ ਤੋਂ ਮਿਲਦੀ ਹੈ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਦਾ ਵਿਆਹ ਸੰਨ 1997 ’ਚ ਪਿੰਡ ਨਵਾ ਕਿਲ੍ਹਾ, ਜਿਲ੍ਹਾ ਫ਼ਰੀਦਕੋਟ ’ਚ ਹੋਇਆ ਨਿਸ਼ਾਨ ਸਿੰਘ ਦੇ ਵਿਆਹ ਦੀ ਰਸਮ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਅਨੰਦ ਕਾਰਜਾਂ ਨਾਲ ਹੋਈ।  ਕੋਟਕਪੂਰਾ ’ਚ ਜਦੋਂ ਨਿਸ਼ਾਨ ਸਿੰਘ ਦੇ ਪਿਤਾ ਨੇ ਨਵੇਂ ਮਕਾਨ ਦੀ ਉਸਾਰੀ ਕਰਵਾਈ ਤਾਂ ਮਕਾਨ ਬਣਾਉਣ ਦੀ ਖੁਸ਼ੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰਖਵਾਇਆ ਗਿਆ। ਨਿਸ਼ਾਨ ਸਿੰਘ ਦੇ ਦਾਦਾ ਗੁਰਮੇਲ ਸਿੰਘ ਦਾ ਦੇਹਾਂਤ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਅਖੰਡ ਪਾਠ ਰਖਵਾ ਕੇ ਅੰਤਿਮ ਅਰਦਾਸ ਕਰਵਾਈ ਪਰਿਵਾਰ ਨੇ ਇਹ ਵੀ ਦੱਸਿਆ ਕਿ ਨਿਸ਼ਾਨ ਸਿੰਘ ਦੇ ਬੇਟੇ ਅੰਮ੍ਰਿਤ ਸਿੰਘ ਦੇ ਅਨੰਦ ਕਾਰਜ ਵੀ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਪਿੰਡ ਸੰਧਵਾਂ ’ਚ ਹੋਏ।

ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਣ ਪੁੱਜੇ ਨਿਸ਼ਾਨ ਸਿੰਘ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।