ਅਕਾਲੀ-ਭਾਜਪਾ ਨੇ ਲੁਧਿਆਣਾ ਦੇ ਨਗਰ ਨਿਗਮ ਦਫ਼ਤਰ ਨੂੰ ਮਾਰਿਆ ਜਿੰਦਰਾ

Akali,BJP, Looted, Ludhiana, Municipal ,Office

ਨਗਰ ਨਿਗਮ ਦੀ ਹਾਲਤ ਬਦੱਤਰ ਹੁੰਦੀ ਜਾ ਰਹੀ ਹੈ : ਅਰੋੜਾ, ਢਿੱਲੋਂ | Ludhiana Municipal Corporation

  • ਕਿਹਾ ਕਿ ਮੇਅਰ ਆਪਣੇ ਅਧਿਕਾਰ ਖੇਤਰ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ

ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਨਗਰ ਨਿਗਮ ਤੇ ਘਟੀਆ ਕਾਰਗੁਜਾਰੀ ਅਤੇ ਸ਼ਹਿਰ ਦੀ ਦੁਰਦਸ਼ਾ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ -ਭਾਜਪਾ ਵੱਲੋਂ ਅੱਜ ਨਗਰ ਨਿਗਮ ਦੇ ਮੁੱਖ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਤੇ ਏ ਜ਼ੋਨ ਦੇ ਮੁੱਖ ਦਫਤਰ ਦੇ ਗੇਟ ਨੂੰ ਜਿੰਦਰਾ ਲਗਾ ਦਿੱਤਾ ਅਕਾਲੀ-ਭਾਜਪਾ ਵੱਲੋਂ ਪਹਿਲਾਂ ਹੀ ਨਗਰ ਨਿਗਮ ਦੇ ਮੁੱਖ ਦਫਤਰ ਨੂੰ ਜਿੰਦਰੇ ਲਗਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਸੀ, ਜਿਸ ਕਰਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਦਫਤਰ ਦੇ ਬਾਹਰ ਸਾਰੇ ਹੀ ਆਉਣ ਜਾਣ ਵਾਲੇ ਰਸਤਿਆਂ ‘ਤੇ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਸਨ ਮਾਤਾ ਰਾਣੀ ਚੌਂਕ ਵਿਖੇ ਤਾਇਨਾਤ ਕੀਤੇ ਗਏ ਪੁਲਿਸ ਮੁਲਾਜ਼ਮ ਨਗਰ ਨਿਗਮ ਦਫਤਰ ਵੱਲ ਜਾਣ ਵਾਲੇ ਵਾਹਨਾਂ ਨੂੰ ਰੋਕ ਰਹੇ ਸਨ ਜਿਸ ਕਰਕੇ ਉਕਤ ਇਲਾਕੇ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਵਾਹਨ ਚਾਲਕਾਂ ਨੂੰ ਦੋ-ਚਾਰ ਹੋਣਾ ਪਿਆ।

ਇਹ ਵੀ ਪੜ੍ਹੋ : ਹੜ੍ਹ ਤੋਂ ਬਚਾਉਣ ਦੇ ਹੋਣ ਠੋਸ ਉਪਾਅ

ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ ਦੀ ਅਗਵਾਈ ਹੇਠ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਹੀ ਪਾਰਟੀਆਂ ਦੇ ਅਹੁਦੇਦਾਰ ਤੇ ਵਰਕਰ ਨਗਰ ਨਿਗਮ ਏ ਜ਼ੋਨ ਦਫਤਰ ਦੇ ਬਾਹਰ ਇਕੱਠਾ ਹੋਣਾ ਸ਼ੁਰੂ ਹੋ ਗਏ ਸਨ ਅਹੁਦੇਦਾਰਾਂ, ਕੌਂਸਲਰਾਂ ਤੇ ਵਰਕਰਾਂ ਦੇ ਇਕੱਠੇ ਹੋ ਜਾਣ ਤੇ ਉਨਾਂ ਦਫਤਰ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕਰੀਬ ਦੁਪਹਿਰ 11 ਵਜੇ ਤੱਕ  ਧਰਨੇ ਦੌਰਾਨ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਗਰ ਨਿਗਮ ਦੀ ਹਾਲਤ ਬਦੱਤਰ ਹੁੰਦੀ ਜਾ ਰਹੀ ਹੈ।

ਸੜਕਾਂ ਤੇ ਪਏ ਵੱਡੇ -ਵੱਡੇ ਟੋਏ, ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣਾ, ਸਫਾਈ ਵਿਵਸਥਾ ਦਾ ਮਾੜਾ ਹਾਲ ਤੇ ਆਪਣੇ ਮੁਲਾਜਮਾਂ ਨੂੰ ਦੇਣ ਲਈ ਨਗਰ ਨਿਗਮ ਕੋਲ ਪੈਸੇ ਨਾ ਹੋਣਾ ਇਹ ਸਾਬਿਤ ਕਰਦਾ ਹੈ ਕਿ ਨਗਰ ਨਿਗਮ ਦੀ ਹਾਲਤ ਹੁਣ ਕੁਝ ਵਧੀਆ ਨਹੀਂ ਹੈ ਬੁਲਾਰਿਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪੀਆਈਡੀਬੀ ਦੇ ਪੈਸੇ ਵਾਪਸ ਲੈ ਕੇ ਕਾਂਗਰਸ ਸਰਕਾਰ ਨੇ ਜੋ ਘਟੀਆ ਕਾਰਗੁਜਾਰੀ ਦਾ ਪ੍ਰਮਾਣ ਦਿੱਤਾ ਸੀ ਅੱਜ ਉਹ ਵੱਧ ਕੇ ਨਗਰ ਨਿਗਮ ‘ਚ ਕੰਗਾਲੀ ਦਾ ਰੂਪ ਲੈ ਚੁੱਕਿਆ ਹੈ ਉਨਾਂ ਦੋਸ਼ ਲਾਇਆ ਕਿ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।

ਉਨਾਂ ਕਿਹਾ ਕਿ ਮੇਅਰ ਆਪਣੇ ਅਧਿਕਾਰ ਖੇਤਰ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ ਇਸ ਮੌਕੇ ਭਾਜਪਾ ਜਿਲਾ ਪ੍ਰਧਾਨ ਰਵਿੰਦਰ ਅਰੋੜਾ, ਅਕਾਲੀ ਜਿਲਾ ਪ੍ਰਧਾਨ (ਸ਼ਹਿਰੀ) ਰਣਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਡੰਗ, ਗੁਰਦੇਵ ਸ਼ਰਮਾ ਦੇਬੀ, ਪਰਮਿੰਦਰ ਮਹਿਤਾ, ਵਿਜੈ ਦਾਨਵ, ਕਮਲ ਚੇਟਲੀ, ਬੀਬੀ ਸੁਰਿੰਦਰ ਕੌਰ ਦਿਆਲ, ਸਾਬਕਾ ਡਿਪਟੀ ਮੇਅਰ ਆਰ ਡੀ ਸ਼ਰਮਾ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ।