ਏਜੇਐਲ ਪਲਾਂਟ ਅਲਾਟ ਮਾਮਲਾ : ਹੁੱਡਾ, ਵੋਰਾ ਖਿਲਾਫ਼ ਦੋਸ਼ ਪੱਤਰ ਦਾਖਲ

AGL, Plant, Allotment, Case, HC, Filed, Against, Vora

ਭਾਜਪਾ ਨੇ 2016 ‘ਚ ਮਾਮਲਾ ਸੀਬੀਆਈ ਨੂੰ ਸੁਪੁਰਦ ਕਰ ਦਿੱਤਾ ਸੀ

ਚੰਡੀਗੜ੍ਹ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਰਿਆਣਾ ਦੇ ਪੰਚਕੂਲਾ ‘ਚ ਐਸੋਸੀਏਟੇਡ ਜਰਨਲਸ ਲਿਮਿਟਡ (ਏਜੋਐਲ) ਨੂੰ ਜ਼ਮੀਨ ਅਲਾਟ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸੀ ਆਗੂ ਮੋਤੀਲਾਲ ਵੋਰਾ ਤੇ ਏਜੇਐਲ ਖਿਲਾਫ਼ ਸ਼ਨਿੱਚਰਵਾਰ ਨੂੰ ਦੋਸ਼ ਪੱਤਰ ਦਾਖਲ ਕੀਤਾ ਸੀਬੀਆਈ ਸੂਤਰਾਂ ਨੇ ਨਵੀਂ ਦਿੱਲੀ ‘ਚ ਦੱਸਿਆ ਕਿ ਜਾਂਚ ਏਜੰਸੀ ਨੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ‘ਚ ਹੁੱਡਾ, ਏਜੇਐਲ ਦੇ ਤੱਤਕਾਲੀਨ ਪ੍ਰਧਾਨ ਵੋਰਾ ਤੇ ਏਜੇਐਲ ਖਿਲਾਫ਼ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 420 ਤੇ 120 (ਬੀ) ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (ਇੱਕ) (ਡੀ) ਤੇ 13 (ਦੋ) ਤਹਿਤ ਦੋਸ਼ ਪੱਤਰ ਦਾਖਲ ਕੀਤਾ ਹੁੱਡਾ ਖਿਲਾਫ਼ ਸਾਬਕਾ ਮੁੱਖ ਮੰਤਰੀ ਤੇ ਏਜੇਐਲ ਨੂੰ ਉਸ ਦੇ ਅਖਬਾਰ ਨੈਸ਼ਨਲ ਹੇਰਾਲਡ ਲਈ ਪੰਚਕੂਲਾ ‘ਚ ਨਿਯਮਾਂ ਦੇ ਖਿਲਾਫ਼ ਜ਼ਮੀਨ ਅਲਾਟ ਕਰਨ ਦਾ ਦੋਸ਼ ਹੈ ਮੁੱਖ ਮੰਤਰੀ ਹੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀਕਰਨ (ਹੁੱਡਾ) ਦੇ ਪਦੇਨ ਮੁਖੀ ਹੁੰਦੇ ਹਨ ਜ਼ਮੀਨ ਅਲਾਟ ਸਮੇਂ ਸ੍ਰੀ ਵੋਰਾ ਏਜੇਐਲ ਦੇ ਮੁਖੀ ਸਨ ਮੌਜ਼ੂਦਾ ਭਾਰਤੀ ਜਨਤਾ ਪਾਰਟੀ ਸਰਕਾਰ ਨੇ 2016 ‘ਚ ਮਾਮਲਾ ਸੀਬੀਆਈ ਨੂੰ ਸੁਪੁਰਦ ਕਰ ਦਿੱਤਾ ਸੀ ਹਰਿਆਣਾ ਦੇ ਰਾਜਪਾਲ ਨਾਰਾਇਣ ਆਰੀਆ ਨੇ ਏਜੇਐੱਲ ਮਾਮਲੇ ‘ਚ ਹੂੱਡਾ ਦੇ ਖਿਲਾਫ਼ ਸੀਬੀਆਈ ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।