ਐਡਵੋਕੇਟ ਅਮਰਦੀਪ ਧਾਰਨੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਬਣੇ

Fatehgarh Sahib
ਫ਼ਤਹਿਗੜ੍ਹ ਸਾਹਿਬ :ਨਵੇਂ ਚੁਣੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਅਤੇ ਹੋਰ ਅਹੁੱਦੇਦਾਰ ਨੂੰ ਫੁਲਾਂ ਦੇ ਹਾਰ ਪਾਕੇ ਸਨਮਾਨਿਤ ਕਰਦੇ ਹੋਏ ਸਮਰਥਕ। ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ 97 ਵੋਟਾਂ ਨਾਲ ਜਿੱਤ ਕੇ ਪ੍ਰਧਾਨ ਬਣੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਣ ਅਬਜਰਵਰ ਐਡਵੋਕੇਟ ਐਨ. ਕੇ. ਪੁਰੀ, ਐਡਵੋਕੇਟ ਜਸਵਿੰਦਰ ਸਿੰਘ ਸਿੱਧੂ, ਐਡਵੋਕੇਟ ਦਰਵਾਰਾ ਸਿੰਘ ਢੀਡਸਾ ਅਤੇ ਐਡਵੋਕੇਟ ਓਮਰਾਓ ਸਿੰਘ ਸਰਾਓ ਨੇ ਦੱਸਿਆ ਕਿ ਇਨ੍ਹਾ ਚੋਣਾ ਵਿਚ 479 ਵੋਟ ਪਾਏ ਗਏ ਸੀ,

ਇਹ ਵੀ ਪੜ੍ਹੋ: ਮੋਦੀ ਸਰਕਾਰ ਔਰਤਾਂ ਦੇ ਖਾਤਿਆਂ ਵਿੱਚ ਭੇਜ ਰਹੀ ਐ ਪੈਸੇ, ਜਾਣੋ ਕਿਵੇਂ ਲੈਣਾ ਹੈ ਲਾਭ

ਜਿਨ੍ਹਾ ਵਿਚੋ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੂੰ 287 ਵੋਟਾਂ ਅਤੇ ਐਡਵੋਕੇਟ ਪੀ. ਸੀ. ਜੋਸ਼ੀਂ ਨੂੰ 190 ਵੋਟਾਂ, ਉੱਪ ਪ੍ਰਧਾਨ ਲਈ ਐਡਵੋਕੇਟ ਭਵਨਪੁਨੀਤ ਸਿੰਘ ਕੈਂਪੀ ਨੂੰ 296 ਵੋਟਾਂ ਜਦਕਿ ਗੁਰਦੀਪ ਸਿੰਘ ਬਿੰਬਰਾ ਨੂੰ 177 ਵੋਟਾਂ, ਸੈਕਟਰੀ ਲਈ ਵਿਵੇਕ ਸ਼ਰਮਾ ਨੂੰ 297 ਵੋਟਾਂ ਅਤੇ ਐਡਵੋਕੇਟ ਗੌਰਵ ਅਰੋੜਾ ਨੂੰ 180 ਵੋਟਾਂ, ਜੁਆਇੰਟ ਸੈਕਟਰੀ ਲਈ ਕਰਮਜੀਤ ਸਿੰਘ ਨੂੰ 279 ਵੋਟਾਂ ਅਤੇ ਐਡਵੋਕੇਟ ਮੋਹਿਤ ਵਰਮਾ 192 ਵੋਟਾਂ, ਖਜਾਨਚੀ ਲਈ ਐਡਵੋਕੇਟ ਮਯੰਕ ਖੁਰਮੀ ਨੂੰ 256 ਵੋਟਾਂ ਅਤੇ ਐਡਵੋਕੇਟ ਨਵਨੀਤ ਭਾਰਦਵਾਜ ਨੂੰ 211 ਵੋਟਾਂ ਅਤੇ ਲਾਇਬਰੇਰੀ ਇੰਚਾਰਜ ਲਈ ਐਡਵੋਕੇਟ ਰੀਨਾ ਰਾਣੀ ਨੂੰ 245 ਵੋਟਾਂ ਅਤੇ ਐਡਵੋਕੇਟ ਲਵਪ੍ਰੀਤ ਕੌਰ 225 ਵੋਟਾਂ ਪਈਆਂ। (Fatehgarh Sahib)

Fatehgarh Sahib
ਫ਼ਤਹਿਗੜ੍ਹ ਸਾਹਿਬ :ਨਵੇਂ ਚੁਣੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਅਤੇ ਹੋਰ ਅਹੁੱਦੇਦਾਰ ਨੂੰ ਫੁਲਾਂ ਦੇ ਹਾਰ ਪਾਕੇ ਸਨਮਾਨਿਤ ਕਰਦੇ ਹੋਏ ਸਮਰਥਕ। ਤਸਵੀਰ : ਅਨਿਲ ਲੁਟਾਵਾ

(Fatehgarh Sahib) ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾ ਪਾਕੇ ਵੱਡੀ ਜਿੱਤ ਦਿਵਾਈ ਹੈ। ਉਨ੍ਹਾਂ ਦੱਸਿਆ ਕਿ ਸੈਕਟਰੀ, ਜੁਆਇੰਟ ਸੈਕਟਰੀ, ਖਜਾਨਚੀ ਅਤੇ ਲਾਈਬਰੇਰੀ ਇੰਚਾਰਜ ਉਨ੍ਹਾਂ ਦੀ ਟੀਮ ਦੇ ਵੱਡੀ ਗਿਣਤੀ ਵਿਚ ਵੋਟਾਂ ਲੈ ਕੇ ਜਿੱਤੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵਕੀਲਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ’ਤੇ ਹੱਲ੍ਹ ਕਰਵਾਉਣਗੇ। ਅਮਰਦੀਪ ਧਾਰਨੀ ਵੀ ਪਹਿਲਾ ਵੀ ਕਈ ਵਾਰ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਮੌਕੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਵਿਰਕ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਕੁਲਵੰਤ ਸਿੰਘ ਖੇੜਾ, ਟੀ. ਐਸ. ਕੰਗ, ਸਾਬਕਾ ਪ੍ਰਧਾਨ ਆਰ. ਐਨ ਗੋਇਲ, ਦਵਿੰਦਰਪਾਲ ਕੰਗ, ਐਮ ਪੀ ਐਸ ਬੱਤਰਾ, ਕਰਮਜੀਤ ਮੋਹੀ, ਗੁਰਜੀਤ ਬੜਿੰਗ, ਅਤੇ ਹੋਰ ਵੀ ਵਕੀਲ ਹਾਜਰ ਸਨ।