ਦਿੱਲੀ ‘ਚ ਫਿਰ ‘ਆਪ’ ਦੇ ਰਾਜ ਦੀ ਤਿਆਰੀ

Aap, Delhi Assembly, Election

ਭਾਜਪਾ ਤੇ ਕਾਂਗਰਸ  ਦੇ ਅਰਮਾਨਾਂ ‘ਤੇ ਫਿਰ ਫਿਰਿਆ ਝਾੜੂ

ਨਵੀਂ ਦਿੱਲੀ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਭਾਜਪਾ ਦੇ ਇਰਾਦਿਆਂ ‘ਤੇ ਝਾੜੂ ਫੇਰ ਦਿੱਤਾ ਹੈ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਆਪ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦੀ ਦਿਸ ਰਹੀ ਹੈ। ਉੱਥੇ ਹੀ ਕਾਂਗਰਸ ਤਾਂ ਖਾਤਾ ਵੀ ਖਾਲੀ ਨਜ਼ਰ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ‘ਚ ਦਿੱਲੀ ਦੀਆਂ ਸੱਤੇ ਸੀਟਾਂ ਜਿੱਤਣ ਵਾਲੀ ਭਾਜਪਾ ਵੀ ਬਹੁਤ ਪਿੱਛੇ ਚੱਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ 70 ਮੈਂਬਰੀ ਦਿੱਲੀ ਵਿਧਾਨ ਸਭਾ ‘ਚ ਸੀਟਾਂ ‘ਚ ਆਪ 18, ਭਾਜਪਾ ਇੱਕ ਸੀਟ ‘ਤੇ ਜਿੱਤ ਚੁੱਕੀ ਸੀ ਜਦੋਂਕਿ ਕਾਂਗਰਸ ਦਾ ਅਜੇ ਤੱਕ ਖਾਤਾ ਵੀ ਨਹੀਂ ਖੁੱਲ੍ਹਿਆ।

ਉੱਥੇ ਹੀ ਦੂਜੇ ਪਾਸੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਦਾ 48 ਸੀਟਾਂ ਜਿੱਤਣ ਦਾ ਦਾਅਵਾ ਵੀ ਧੁੰਦਲਾ ਹੁੰਦਾ ਦਿਸ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੂੰ ਲੋਕਾਂ ਵੱਲੋਂ ਵੱਡੀ ਗਿਣਤੀ ‘ਚ ਟ੍ਰੋਲ ਕੀਤਾ ਜਾ ਰਿਹਾ ਹੈ।

ਅਰਵਿੰਦ ਕੇਜਰੀਵਾਲ ਕੌਣ ਹੈ?

ਅਰਵਿੰਦ ਕੇਜਰੀਵਾਲ ਸਾਦਗੀ ‘ਚ ਵਿਸ਼ਵਾਸ ਕਰਦੇ ਹਨ ਅਤੇ ਸ਼ਾਕਾਹਾਰੀ ਹਨ। ਅਧਿਐਨਸ਼ੀਲ ਹੋਣ ਤੋਂ ਇਲਾਵਾ ਉਹ ਬਾਲੀਵੁੱਡ ਅਭਿਨੇਤਾ ਅਮੀਰ ਖਾਨ ਦੇ ਪ੍ਰਸ਼ੰਸਕ ਹਨ। ਉਨ੍ਹਾਂ ਨੂੰ ਕਮੇਡੀ ਫਿਲਮਾਂ ਦੇਖਣਾ ਪਸੰਦ ਹੈ। ਉਨ੍ਹਾਂ ਨੂੰ ਆਪਣਾ ਹਰ ਕੰਮ ਖੁਦ ਕਰਨਾ ਪਸੰਦ ਹੈ। ਇੱਥੋਂ ਤੱਕ ਕਿ ਆਪਣੇ ਕਾਰਜ ਸਥਾਨ ‘ਤੇ ਉਨ੍ਹਾਂ ਨੇ ਚਪੜਾਸੀ ਦੀ ਸੇਵਾ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਵਿਅਕਤੀਗਤ ਰੂਪ ‘ਚ ਆਪਣੇ ਡੈਸਕ ਨੂੰ ਸਾਫ਼ ਕੀਤਾ। ਕੇਜਰੀਵਾਲ ਆਪਣੇ ਬੱਚਿਆਂ ਦਾ ਜਨਮ ਦਿਨ ਨਹੀਂ ਮਨਾਉਂਦੇ।

ਜੀਵਨ ਜਾਣ-ਪਛਾਣ

  • ਵਰਤਮਾਨ ਅਹੁਦਾ : ਦਿੱਲੀ ਦੇ ਮੁੱਖ ਮੰਤਰੀ
  • ਵਿਧਾਇਕ : ਨਵੀਂ ਦਿੱਲੀ ਚੋਣ ਖ਼ੇਤਰ
  • ਜਨਮ : 16 ਅਗਸਤ 1968
  • ਜਨਮ ਸਥਾਨ : ਸਿਵਾਨੀ, ਹਰਿਆਣਾ।
  • ਧਰਮ : ਹਿੰਦੂ
  • ਸਿੱਖਿਆ : ਆਈਆਈਟੀ ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ
  • ਰਾਜਨੀਤ ‘ਚ ਸ਼ਾਮਲ ਹੋਣ ਤੋਂ ਪਹਿਲਾਂ ਦਾ ਪੇਸ਼ਾ : ਮਕੈਨੀਕਲ ਇੰਜੀਨੀਅਰਿੰਗ
  • ਆਮਦਨ ਟੈਕਸ ਵਿਭਾਗ ‘ਚ ਸੰਯੁਕਤ ਕਮਿਸ਼ਨਰ ਦੇ ਰੂਪ ‘ਚ ਭਾਰਤੀ ਮਾਲੀਆ ਸੇਵਾ (ਆਈਆਰਐੱਸ) ਲਈ ਕੰਮ ਕੀਤਾ।
  • ਪਤਨੀ : ਸੁਨੀਤਾ ਕੇਜਰੀਵਾਲ
  • ਬੱਚੇ : ਹਰਸ਼ਿਤਾ ਤੇ ਪੁਲਕਿਤ
  • ਮਹਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ : ਆਮਦਨ ਟੈਕਸ ਵਿਭਾਗ ‘ਚ ਸੰਯੁਕਤ ਕਮਿਸ਼ਨਰ, ਭਾਰਤੀ ਮਾਲੀਆ ਸੇਵਾ (ਆਈਆਰਐੱਸ)
  • ਦਿੱਲੀ ਦੇ ਮੁੱਖ ਮੰਤਰੀ : 28 ਦਸੰਬਰ 2013 ਤੋਂ 14 ਫਰਵਰੀ 2014 (ਉਸ ਤੋਂ ਬਾਅਦ ਲਗਾਤਾਰ ਹੁਣ ਤੱਕ)
  • ਰਾਜਨੀਤਿਕ ਪਾਰਟੀ : ਆਮ ਆਦਮੀ ਪਾਰਟੀ

ਇਹ ਮਿਲ ਚੁੱਕੇ ਹਨ ਪੁਰਸਕਾਰ

  • 2004 ‘ਚ ਅਸ਼ੋਕ ਫੈਲੋ
  • 2005 ‘ਚ ਆਈਆਈਟੀ ਕਾਨਪੁਰ ਨੇ ਉਲ੍ਹਾਂ ਨੂੰ ਸਤੇਂਦਰ ਕੇ. ਦੁਬੇ ਮੈਮੋਰੀਅਲ ਐਵਅਰਡ ਨਾਲ ਸਨਮਾਨਿਤ ਕੀਤਾ।
  • 2006 ‘ਚ ਰਮਨ ਮੈਗਸੇਸ ਪੁਰਸਕਾਰ
  • 2006 ਵਿੱਚ ਸੀਐੱਨਐੱਨ-ਆਈਬੀਐੱਨ ਤੋਂ ਇੰਡੀਅਨ ਆਫ਼ ਦ ਈਅਰ ਪੁਰਸਕਾਰ
  • 2009 ‘ਚ ਆਈਆਈਟੀ ਖੜਗਪੁਰ ਨੇ ਉਨ੍ਹਾਂ ਨੂੰ ਵਿਸ਼ੇਸ਼ ਸਾਬਕਾ ਵਿਦਿਆਰਥੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
  • ਐਸੋਸੀਏਸਨ ਫਾਸ ਇੰਡੀਆ ਡਿਵੈਲਪਮੈਂਟ ਨੇ ਉਨ੍ਹਾਂ ਨੂੰ 2009 ਵਿੱਚ ਅਨੁਦਾਨ ਅਤੇ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ।
  • 2011 ‘ਚ ਕੇਜਰੀਵਾਲ, ਅੰਨਾ ਹਜ਼ਾਰੇ ਦੇ ਨਾਲ, ਐਨਡੀਟੀਵੀ ਤੋਂ ਇੰਡੀਅਨ ਆਫ਼ ਦ ਈਅਰ ਦਾ ਪੁਰਸਕਾਰ ਪ੍ਰਾਪਤ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।