ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਸਾਹਿਤਕਾਰ ਸੁਖਵਿੰਦਰ ਅੰਮ੍ਰਿਤ ਦੀ ਅਸਲ ਜ਼ਿੰਦਗੀ ਬਾਰੇ ਖੇਡਿਆ ਨਾਟਕ

Drama
ਪਟਿਆਲਾ : ਖੇਡੇ ਗਏ ਨਾਟਕ ਦਾ ਇੱਕ ਦਿ੍ਰਸ਼।

ਨਾਟਕ ਪੇਸ਼ਕਾਰੀ ਵੇਖਣ ਪੁੱਜੇ ਸੁਖਵਿੰਦਰ ਅੰਮਿ੍ਰਤ ਅਤੇ ਅਦਾਕਾਰ ਰਾਣਾ ਰਣਬੀਰ

  • ਨੌਵਾਂ ਨੋਰ੍ਹਾ ਰਿਚਰਡਜ਼ ਫ਼ੈਸਟੀਵਲ ਸੰਪੰਨ Drama

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵਿਖੇ ਨੌਵਾਂ ਨੋਰ੍ਹਾ ਰਿਚਰਡਜ਼ ਫ਼ੈਸਟੀਵਲ ਸੰਪੰਨ ਹੋ ਗਿਆ ਹੈ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵੱਲੋਂ ਕਰਵਾਏ ਗਏ ਇਸ ਸੱਤ ਰੋਜ਼ਾ ‘ 9ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ’ ਦੇ ਸੱਤਵੇਂ ਅਤੇ ਅੰਤਮ ਦਿਨ ਅਕਸ ਰੰਗਮੰਚ ਸਮਰਾਲਾ ਵੱਲੋਂ ਇੱਕ ਪਾਤਰੀ ਨਾਟਕ ‘ਰਾਹਾਂ ਵਿਚ ਅੰਗਿਆਰ ਬੜੇ ਸੀ’ ਪੇਸ਼ ਕੀਤਾ ਗਿਆ। (Drama)

ਇਹ ਨਾਟਕ (Drama) ਪੰਜਾਬ ਦੀ ਪ੍ਰਸਿੱਧ ਸਾਹਿਤਕਾਰ ਸੁਖਵਿੰਦਰ ਅੰਮਿ੍ਰਤ ਦੀ ਜ਼ਿੰਦਗੀ ਅਤੇ ਕਵਿਤਾਵਾਂ ਉੱਤੇ ਆਧਾਰਤ ਸੀ। ਕਮਲਜੀਤ ਕੌਰ ਦੀ ਅਦਾਕਾਰੀ ਵਾਲੇ ਇਸ ਇੱਕ-ਪਾਤਰੀ ਨਾਟਕ ਦੀ ਸਕ੍ਰਿਪਟ ਲੇਖਣੀ ਅਤੇ ਨਿਰਦੇਸ਼ਨ ਰਾਜਵਿੰਦਰ ਸਮਰਾਲਾ ਵੱਲੋਂ ਕੀਤੇ ਗਏ। ਸੁਖਵਿੰਦਰ ਅੰਮ੍ਰਿਤ ਦੀ ਜਿੰਦਗੀ ਵਿੱਚ ਪੈਰ-ਪੈਰ ਉੱਤੇ ਆਈਆਂ ਦੁਸ਼ਵਾਰੀਆਂ ਨੂੰ ਦਰਸਾਉਦਾ ਇਹ ਨਾਟਕ ਹਰ ਓਸ ਕੁੜੀ ਦੀ ਕਹਾਣੀ ਹੈ ਜੋ ਸਮਾਜ ਦੀਆਂ ਬੇੜੀਆਂ ਨੂੰ ਤੋੜ ਕੇ ਅੱਗੇ ਵੱਧਣਾ ਚਾਹੁੰਦੀ ਹੈ। ਹਰੇਕ ਉਹ ਕੁੜੀ ਜੋ ਆਪਣੇ ਅਨੁਸਾਰ ਜ਼ਿੰਦਗੀ ਜਿਉਣਾ ਚਾਹੁੰਦੀ ਹੈ ਅਤੇ ਆਪਣੇ ਮਨ ਦੇ ਸਾਰੇ ਚਾਅ ਮਰਦਾਂ ਵਾਂਗ ਪੂਰੇ ਕਰਨਾ ਚਾਹੁੰਦੀ ਹੈ ਪਰ ਸਮਾਜ ਵੱਲੋਂ ਲਾਈਆਂ ਪਾਬੰਦੀਆਂ ਅਤੇ ਅੜਚਣਾਂ ਉਸ ਦੇ ਰਾਹ ਵਿੱਚ ਅੰਗਿਆਰਾਂ ਵਾਂਗ ਆਉਦੀਆਂ ਹਨ, ਨੇ ਇਸ ਨਾਟਕ ਰਾਹੀਂ ਪੇਸ਼ ਕੀਤੀ ਗਈ।

ਸੁਖਵਿੰਦਰ ਅੰਮ੍ਰਿਤ ਲੋਕਾਂ ਲਈ ਪ੍ਰੇਰਨਾਸਰੋਤ (Drama)

ਸੁਖਵਿੰਦਰ ਅੰਮ੍ਰਿਤ ਦੀ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਆਪਣੀ ਕਹਾਣੀ ਵਾਂਗ ਵੇਖਿਆ। ਇਹ ਨਾਟਕ ਜਿੱਥੇ ਇੱਕ ਪਾਸੇ ਔਰਤ ਦੀ ਜ਼ਿੰਦਗੀ ਵਿੱਚ ਆਉਦੀਆਂ ਦੁਸ਼ਵਾਰੀਆਂ ਨੂੰ ਦਰਸਾਉਦਾ ਹੈ ਹੈ ਉਥੇ ਹੀ ਦੂਜੇ ਪਾਸੇ ਸਿਰੜ ਅਤੇ ਮਿਹਨਤ ਦੇ ਬਲਬੂਤੇ ਆਪਣੀ ਜ਼ਿੰਦਗੀ ਦੇ ਸੁਪਨੇ ਸ਼ਾਨੋ-ਸ਼ੌਕਤ ਨਾਲ ਪੂਰੇ ਕਰਨ ਅਤੇ ਆਪਣੇ ਅਨੁਸਾਰ, ਆਪਣੀਆਂ ਸ਼ਰਤਾਂ ਉੱਤੇ, ਆਪਣੀ ਪਸੰਦ ਦੀ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਵੀ ਦਿੰਦਾ ਹੈ।

ਨਾਟਕ ਰਾਹੀਂ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਕਵੀ ਸੁਖਵਿੰਦਰ ਅੰਮ੍ਰਿਤ ਨੇ ਆਪਣੀ 12 ਸਾਲ ਪਹਿਲਾਂ ਛੱਡੀ ਪੜ੍ਹਾਈ ਵਿਆਹ ਤੋਂ ਬਾਅਦ ਉਸ ਸਮੇਂ ਸ਼ੁਰੂ ਕੀਤੀ ਜਦੋਂ ਉਸ ਦੇ ਆਪਣੇ ਬੱਚੇ ਸਕੂਲ ਜਾਣ ਲੱਗ ਪਏ ਸਨ। ਉਹ ਆਪਣੇ ਬੱਚਿਆਂ ਨਾਲ ਇਕੱਠਿਆ ਇੱਕੋ ਸਕੂਲ ਵਿੱਚ ਪੜ੍ਹਨ ਲਈ ਜਾਂਦੀ ਰਹੀ। ਸੁਖਵਿੰਦਰ ਅੰਮ੍ਰਿਤ ਦੇ ਸਿਰੜ ਅਤੇ ਮਿਹਨਤ ਦਾ ਹੀ ਕਮਾਲ ਹੈ ਕਿ ਅੱਜ ਉਹ ਖੁਦ ਉਚੇਰੀ ਸਿੱਖਿਆ ਹਾਸਿਲ ਕਰ ਚੁੱਕੀ ਹੈ ਅਤੇ ਬਹੁਤ ਸਾਰੀਆਂ ਕਿਤਾਬਾਂ ਲਿਖ ਚੁੱਕੀ ਹੈ। ਉਸ ਵੱਲੋਂ ਲਿਖੀ ਗਈ ਕਵਿਤਾ ਉੱਤੇ ਪੀ-ਐੱਚ.ਡੀ. ਪੱਧਰ ਦਾ ਖੋਜ ਕਾਰਜ ਹੋ ਰਿਹਾ ਹੈ।

ਇਹ ਵੀ ਪੜ੍ਹੋ: ਆਬੋਂ-ਹਵਾ ’ਚ ਹੋਇਆ ਕਾਫ਼ੀ ਸੁਧਾਰ, ਬਠਿੰਡਾ ਦੀ ਸਥਿਤੀ ਸਭ ਤੋਂ ਬਿਹਤਰ

ਸੁਖਵਿੰਦਰ ਅੰਮ੍ਰਿਤ ਨੇ ਖੁਦ ਕਲਾ ਭਵਨ ਵਿੱਚ ਸਾਹਮਣੇ ਬੈਠ ਕੇ ਆਪਣੀ ਜ਼ਿੰਦਗੀ ਉੱਤੇ ਹੋਈ ਇਹ ਪੇਸ਼ਕਾਰੀ ਵੇਖੀ। ਪੇਸ਼ਕਾਰੀ ਉਪਰੰਤ ਭਾਵੁਕ ਹੋਈ ਅੰਮ੍ਰਿਤ ਨੇ ਦੱਸਿਆ ਕਿ ਹੁਣ ਵੀ ਜਦੋਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਰੀਆਂ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਅਤੇ ਸੰਘਰਸ਼ ਯਾਦ ਆਉਦੇ ਹਨ ਤਾਂ ਉਹ ਝੰਜੋੜੀ ਜਾਂਦੀ ਹੈ। ਇਸ ਮੌਕੇ ਉਸ ਨੇ ਆਪਣੀਆਂ ਕੁੱਝ ਕਵਿਤਾ ਦੀਆਂ ਸਤਰਾਂ ਸੁਣਾ ਕੇ ਸਾਰੀਆਂ ਕੁੜੀਆਂ ਨੂੰ ਆਪੋ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ।

Drama
ਪਟਿਆਲਾ : ਖੇਡੇ ਗਏ ਨਾਟਕ ਦਾ ਇੱਕ ਦਿ੍ਰਸ਼।

ਰਾਹਾਂ ਵਿੱਚ ਭਾਵੇਂ ਕਿੰਨੇ ਵੀ ਅੰਗਿਆਰ ਹੋਣ ਪਰ ਸਿਦਕ ਨਾਲ ਜ਼ਿੰਦਗੀ ਜਿਉ ਕੇ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ: ਰਾਣਾ ਰਣਬੀਰ

ਉੱਘੇ ਅਦਾਕਾਰ ਰਾਣਾ ਰਣਬੀਰ, ਜੋ ਇਸ ਨਾਟਕ ਨੂੰ ਵੇਖਣ ਲਈ ਉਚੇਚੇ ਤੌਰ ਉੱਤੇ ਪੁੱਜੇ ਹੋਏ ਸਨ, ਨੇ ਪੇਸ਼ਕਾਰੀ ਉਪਰੰਤ ਬੋਲਦਿਆਂ ਕਿਹਾ ਕਿ ਨਾਟਕ ਰਾਹੀਂ ਪੇਸ਼ ਹੋਈ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਦਾ ਸੱਚ ਇਹ ਦਰਸਾਉਦਾ ਹੈ ਕਿ ਰਾਹਾਂ ਵਿੱਚ ਭਾਵੇਂ ਕਿੰਨੇ ਵੀ ਅੰਗਿਆਰ ਹੋਣ ਪਰ ਸਿਦਕ ਨਾਲ ਜ਼ਿੰਦਗੀ ਜਿਉ ਕੇ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਇਸ ਮੌਕੇ ਬੋਲਦਿਆਂ ਸਮੁੱਚੇ ਫੈਸਟੀਵਲ ਦੇ ਆਯੋਜਨ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਅਗਲੇ ਸਾਲ ਇਹ ਫ਼ੈਸਟੀਵਲ 10 ਦਿਨ ਦਾ ਕਰਵਾਉਣ ਦੀ ਕੋਸ਼ਿਸ਼ ਹੋਵੇਗੀ

ਉਨ੍ਹਾਂ ਕਿਹਾ ਕਿ ਯੁਵਕ ਭਲਾਈ ਵਿਭਾਗ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇਸੇ ਤਰ੍ਹਾਂ ਦੀਆਂ ਸਰਗਰਮੀਆਂ ਆਯੋਜਿਤ ਕਰਵਾਉਦਾ ਰਹੇਗਾ। ਉਨ੍ਹਾਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦਾ ਇਸ ਫ਼ੈਸਟੀਵਲ ਦੇ ਆਯੋਜਨ ਸਬੰਧੀ ਅਗਵਾਈ ਦੇਣ ਹਿਤ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਇਸ ਨਾਟਕ ਦਾ ਸੰਗੀਤ ਅਬਦੁਲ ਖਾਨ ਨੇ ਅਤੇ ਲਾਈਟਿੰਗ ਉਦੇਵੀਰ ਸਿੰਘ ਨੇ ਸੰਭਾਲੀ। ਸੈੱਟ ਡਿਜ਼ਾਇਨਿੰਗ ਅਰਮਿੰਦਰ ਸਿੰਘ ਅਤੇ ਵਾਬਸ਼ ਵੱਲੋਂ ਕੀਤੀ ਗਈ ਸੀ। ਫ਼ੈਸਟੀਵਲ ਦਾ ਮੰਚ ਸੰਚਾਲਨ ਕਰਦਿਆਂ ਡਾ. ਇੰਦਰਜੀਤ ਕੌਰ ਨੇ ਉਮੀਦ ਪਰਗਟਾਈ ਕਿ ਅਗਲੇ ਸਾਲ ਇਹ ਫ਼ੈਸਟੀਵਲ 10 ਦਿਨ ਦਾ ਕਰਵਾਉਣ ਦੀ ਕੋਸ਼ਿਸ਼ ਹੋਵੇਗੀ।