ਮੋਤੀ ਮਹਿਲ ਵੱਲ ਕੂਚ ਕਰਨ ਤੋਂ ਪਹਿਲਾਂ ਹੀ ਤੈਅ ਹੋਈ ਪੱਕੇ ਮੋਰਚੇ ਦੀ ਸਰਕਾਰ ਨਾਲ ਮੀਟਿੰਗ

Meeting, Government , Fixed ,Moti Mahal

ਖੁਦ ਐੱਸਡੀਐੱਮ ਨੇ ਸਟੇਜ ਤੋਂ ਦਿੱਤੀ 26 ਸਤੰਬਰ ਵਾਲੀ ਮੀਟਿੰਗ ਸਬੰਧੀ ਜਾਣਕਾਰੀ | Moti Mahal

  • ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ ਪੱਕਾ ਮੋਰਚਾ ਤੀਜੇ ਦਿਨ ‘ਚ ਦਾਖ਼ਲ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਨੂੰ ਲੈ ਕੇ ਮਹਿਮਦਪੁਰ ਦੀ ਅਨਾਜ ਮੰਡੀ ਵਿੱਚ ਰੋਕੇ ਪੱਕੇ ਮੋਰਚੇ ਦੇ ਆਗੂਆਂ ਵੱਲੋਂ ਅੱਜ ਮੋਤੀ ਮਹਿਲ ਵੱਲ ਕੂਚ ਕਰਨ ਦੇ ਕੀਤੇ ਐਲਾਨ ਕਾਰਨ ਪਟਿਆਲਾ ਪ੍ਰਸ਼ਾਸਨ ਖੁਦ ਧਰਨੇ ਵਾਲੀ ਸਟੇਜ਼ ‘ਤੇ ਪੁੱਜ ਗਿਆ। ਇਸ ਦੌਰਾਨ ਧਰਨੇ ‘ਚ ਪੁੱਜੇ ਪਟਿਆਲਾ ਦੇ ਐੱਸਡੀਐੱਮ ਵੱਲੋਂ ਸੰਘਰਸ਼ ਕਮੇਟੀ ਦੇ ਆਗੂਆਂ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ 26 ਸਤੰਬਰ ਦੀ ਮੀਟਿੰਗ ਸਬੰਧੀ ਲਿਖਤੀ ਪੱਤਰ ਖੁਦ ਸਟੇਜ ਤੋਂ ਪੜ੍ਹ ਕੇ ਸੁਣਾਇਆ, ਜਿਸ ਤੋਂ ਬਾਅਦ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਮੋਤੀ ਮਹਿਲ ਵੱਲ ਕੂਚ ਕਰਨ ਦਾ ਆਪਣਾ ਪ੍ਰੋਗਰਾਮ ਠੱਪ ਕਰ ਦਿੱਤਾ। ਇੱਧਰ ਅੱਜ ਇਸ ਐਲਾਨ ਨੂੰ ਦੇਖਦਿਆਂ ਪਟਿਆਲਾ ਪ੍ਰਸ਼ਾਸਨ ਵੱਲੋਂ ਧਰਨੇ ਵਾਲੀ ਥਾਂ ‘ਤੇ ਬੈਰੀਕੇਡਾਂ ਸਮੇਤ ਆਪਣੇ ਹੋਰ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਧਰਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। (Moti Mahal)

ਇਹ ਵੀ ਪੜ੍ਹੋ : ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਜਾਣਕਾਰੀ ਅਨੁਸਾਰ ਮਹਿਮਦਪੁਰ ਦੀ ਮੰਡੀ ਵਿਖੇ ਲੱਗਾ ਪੱਕਾ ਮੋਰਚਾ ਅੱਜ ਤੀਜੇ ਦਿਨ ‘ਚ ਦਾਖਲ ਹੋ ਗਿਆ। ਇੱਧਰ ਅੱਜ ਐੱਸਡੀਐੱਮ ਵੱਲੋਂ ਸਰਕਾਰ ਨਾਲ ਗਠਿਤ ਕੀਤੀ ਮੀਟਿੰਗ ਸਬੰਧੀ ਸੰਘਰਸ਼ ਕਮੇਟੀ ਵੱਲੋਂ 23 ਸਤੰਬਰ ਨੂੰ ਪੱਕੇ ਮੋਰਚੇ ਦੇ ਪੰਡਾਲ ‘ਚ ਹੀ ਆਪਣੀ ਹੰਗਾਮੀ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕਰਨ ਦੀ ਵਿਊਂਤਬੰਦੀ ਉਲੀਕੀ ਗਈ ਹੈ। ਉਂਜ ਅੱਜ ਭਾਵੇਂ ਪੱਕੇ ਮੋਰਚੇ ਨੂੰ ਮੋਤੀ ਮਹਿਲ ਵੱਲ ਕੂਚ ਕਰਨ ਤੋਂ ਤਾਂ ਰੋਕ ਲਿਆ ਗਿਆ, ਪਰ ਬੁਲਾਰਿਆਂ ਵੱਲੋਂ ਅਸਮਾਨ ਛੂੰਹਦੇ ਗੁੱਸੇ ਦੇ ਅੰਗਿਆਰ ਮੋਤੀ ਮਹਿਲਾਂ ਵੱਲ ਜ਼ਰੂਰ ਛੱਡੇ ਗਏ। ਇਸ ਮੌਕੇ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ। (Moti Mahal)

ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ ਪਟਿਆਲਾ, ਕੰਵਲਪ੍ਰੀਤ ਸਿੰਘ ਪੰਨੂ, ਗੁਰਬਿੰਦਰ ਸਿੰਘ ਕਲਾਲਾ, ਕੰਵਲਜੀਤ ਖੰਨਾ, ਜਰਮਨਜੀਤ, ਦਵਿੰਦਰ ਪੂੰਨੀਆ ਨੇ ਕਿਹਾ ਕਿ ਮਨਜੀਤ ਧਨੇਰ ਨੂੰ ਸੁਣਾਈ ਉਮਰ ਕੈਦ ਸਜ਼ਾ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਪੱਕੇ ਮੋਰਚੇ ਦਾ ਘੇਰਾ ਲਗਾਤਾਰ ਹੋਰ ਵਿਸ਼ਾਲ ਕੀਤਾ ਜਾਵੇਗਾ। ਅੱਜ ਛੁੱਟੀ ਵਾਲਾ ਦਿਨ ਹੋਣ ਕਾਰਨ ਧਰਨੇ ‘ਚ ਵੱਡੀ ਗਿਣਤੀ ਲੋਕ ਪੁੱਜੇ ਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹੋਰ ਵੀ ਪ੍ਰਬੰਧ ਕੀਤੇ ਹੋਏ ਸਨ। ਅੱਜ ਦੇ ਇਕੱਠ ਨੂੰ ਹੁਸ਼ਿਆਰ ਸਿੰਘ ਸਲੇਮਗੜ੍ਹ, ਜੁਮਰਦੀਨ, ਅਮਰਜੀਤ ਕੁੱਕੂ, ਤਰਸੇਮ ਭੱਠਲ, ਹਰਦੀਪ ਟੋਡਰਪੁਰ, ਮਹਿਮਾ ਸਿੰਘ, ਸ਼ਿੰਦਰਪਾਲ ਕੌਰ ਭਗਤਾ, ਨਛੱਤਰ ਸਿੰਘ ਭਾਈਰੂਪਾ, ਭੀਮ ਸਿੰਘ ਆਲਮਪੁਰ, ਹਰਿੰਦਰ ਕੌਰ ਬਿੰਦੂ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ ਆਦਿ ਆਗੂਆਂ ਨੇ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ। (Moti Mahal)

ਮੀਟਿੰਗ ‘ਚ ਸਿਰਫ਼ 2-3 ਆਗੂ ਹੀ ਆਉਣ

ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ 26 ਸਤੰਬਰ ਮੀਟਿੰਗ ਸਬੰਧੀ ਦਿੱਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਮੀਟਿੰਗ ‘ਚ ਆਉਣ ਵਾਲੇ ਆਗੂਆਂ ਦੀ ਗਿਣਤੀ 2-3 ਤੋਂ ਵੱਧ ਨਾ ਹੋਵੇ। ਜਦਕਿ ਇਸ ਸੰਘਰਸ਼ ‘ਚ ਮੁੱਖ ਆਗੂਆਂ ਦੀ ਗਿਣਤੀ ਹੀ ਅੱਧੀ ਦਰਜ਼ਨ ਤੋਂ ਵੱਧ ਹੈ। ਇਸ ਪੱਕੇ ਮੋਰਚੇ ਵਿੱਚ 36 ਕਿਸਾਨ, ਮਜ਼ਦੂਰ, ਵਿਦਿਆਰਥੀ ਆਦਿ ਜਥੇਬੰਦੀਆਂ ਡਟੀਆਂ ਹੋਈਆਂ ਹਨ।