ਮੋਹਾਲੀ ’ਚ ਪੁਲਿਸ ਨੇ ਗੈਂਗਸਟਰ ਨੂੰ ਮਾਰੀ ਗੋਲੀ, ਭੱਜਣ ’ਤੇ ਕੀਤਾ ਫਾਇਰ

ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੋਹਾਲੀ ’ਚ ਵੀਰਵਾਰ ਨੂੂੰ ਪੁਲਿਸ ਨੇ ਗੋਲੀ ਲੱਗਣ ਤੋਂ ਬਾਅਦ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਨੂੰ ਹੁਣ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਗੈਂਗਸਟਰ ਇੱਥੇ ਕਿਧਰੇ ਭੱਜ ਕੇ ਆਇਆ ਸੀ। ਉਸ ਦੇ ਪਿੱਛੇ ਸਿਵਲ ਡਰੈੱਸ ’ਚ ਪੁਲਿਸ ਲੱਗੀ ਹੋਈ ਸੀ। ਖੁਦ ਨੂੰ ਘਿਰਦਾ ਹੋਇਆ ਵੇਖ ਉਹ ਸੈਕਟਰ 71 ਦੇ ਇੱਕ ਮਕਾਨ ’ਚ ਵੜ ਗਿਆ। ਜਦੋਂ ਪੁਲਿਸ ਨੇ ਉਸ ਨੂੰ ਪੁਲਿਸ ਨੇ ਘੇਰਿਆ ਤਾਂ ਉਹ ਛਾਲ ਮਾਰ ਕੇ ਦੂਜੇ ਮਕਾਨ ਵੱਲ ਚਲਾ ਗਿਆ ਅਤੇ ਉਸ ਮਕਾਨ ਦੀ ਛੱਤ ’ਤੇ ਚੜ੍ਹ ਗਿਆ। (Mohali Encounter)

ਕਾਲ ਬਣਕੇ ਆਈ ਕਾਰ, ਮਾਂ-ਪੁੱਤ ਦੀ ਲੈ ਗਈ ਜਾਨ

ਛੱਤ ’ਤੇ ਘੇਰਿਆ, ਭੱਜਣ ਲੱਗਿਆ ਤਾਂ ਕੀਤਾ ਫਾਇਰ | Mohali Encounter

ਇਸ ਤੋਂ ਬਾਅਦ ਪੁਲਿਸ ਨੇ ਹਵਾ ’ਚ ਫਾਇਰ ਕਰਕੇ ਉਸ ਨੂੰ ਹੇਠਾਂ ਆਉਣ ਲਈ ਕਿਹਾ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ’ਤੇ ਫਿਰ ਪੁਲਿਸ ਵਾਲਿਆਂ ਨੇ ਉਸ ਨੂੰ ਛੱਤ ’ਤੇ ਚੜ੍ਹ ਕੇ ਘੇਰ ਲਿਆ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ। ਜਿਸ ਨਾਲ ਇੱਕ ਗੋਲੀ ਉਸ ਦੀ ਲੱਤ ’ਚ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਉਹ ਉੱਥੇ ਹੀ ਡਿੱਗ ਗਿਆ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। (Mohali Encounter)

LEAVE A REPLY

Please enter your comment!
Please enter your name here