7ਵੀਂ ਮੰਜ਼ਿਲ ‘ਤੇ ਲੱਗੀ ਅੱਗ, ਲੜਕੀ ਜਾਨ ਬਚਾਉਣ ਲਈ ਕਰਦੀ ਰਹੀ ਤਰਲੇ, ਜਿੰਦਾ ਸੜੀ

(ਸੱਚ ਕਹੂੰ ਨਿਊਜ਼) ਅਹਿਮਦਾਬਾਦ। ਅਹਿਮਦਾਬਾਦ ’ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਅਹਿਮਦਾਬਾਦ ’ਚ ਇੱਕ 7ਵੀਂ ਮੰਜਿਲ ਇਮਾਰਤ ’ਚ ਅੱਗ ਲੱਗਣ ਕਾਰਨ ਇੱਕ ਲੜਕੀ ਜਿੰਦਾ ਸੜ ਗਈ ਅਤੇ ਚਾਰ ਜੀਆਂ ਅੱਗ ਨਾਲ ਝੁਲਸ ਕੇ ਗੰਭੀਰ ਜਖਮੀ ਹੋ ਗਏ। ਇਹ ਘਟਨਾ ਅਹਿਮਦਾਬਾਦ ਦੇ ਸ਼ਾਹੀਬਾਗ ਇਲਾਕੇ ‘ਚ 7ਵੀਂ ਮੰਜ਼ਿਲ ‘ਤੇ ਸਥਿਤ ਇਕ ਫਲੈਟ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ 15 ਸਾਲਾ ਲੜਕੀ ਦੀ ਮੌਤ ਹੋ ਗਈ। ਜਿਵੇਂ ਹੀ ਫਲਾਈਟ ’ਚ ਅੱਗ ਲੱਗੀ ਤਾਂ ਲੜਕੀ ਜਾਨ ਬਚਾਉਣ ਲਈ ਇੱਧਰ ਓਧਰ ਭਜਦੀ ਰਹੀ। ਲੜਕੀ ਬਾਲਕੋਨੀ ਰਾਹੀਂ ਜਾਨ ਬਚਾਉਣ ਲਈ ਤਰਲੇ ਕਰਦੀ ਰਹੀ। ਪਰ ਉਸ ਦੀ ਮੱਦਦ ਲਈ ਕੋਈ ਨਹੀਂ ਆਇਆ ਤੇ ਆਖਰ ਉਸ ਨੂੰ ਆਪਣੀ ਜਾਨ ਗੁਆਉਣੀ ਪਈ ਪਰ ਉਸ ਦੇ ਚਾਰ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਬਚ ਨਿਕਲੇ। ਜਿਨਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।  ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਮੁਤਾਬਿਕ ਅਹਿਮਦਾਬਾਦ ਫਾਇਰ ਬ੍ਰਿਗੇਡ ਨੂੰ ਸਵੇਰੇ 7:28 ‘ਤੇ ਕਾਲ ਆਈ। ਦੱਸਿਆ ਜਾ ਰਿਹਾ ਹੈ ਕਿ ਗਿਰਧਰ ਨਗਰ ਸਰਕਲ, ਸ਼ਾਹੀਬਾਗ ਨੇੜੇ ਸਥਿਤ ਆਰਚਿਡ ਗ੍ਰੀਨ ਫਲੈਟ ਦੀ 7ਵੀਂ ਮੰਜ਼ਿਲ ‘ਚ ਅੱਗ ਲੱਗ ਗਈ। ਸੂਚਨਾ ਤੋਂ ਬਾਅਦ ਐਂਬੂਲੈਂਸ ਸਮੇਤ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਪਰ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ ਉਦੋਂ ਤੱਕ ਲੜਕੀ 100 ਫੀਸਦੀ ਸੜ ਚੁੱਕੀ ਸੀ ਤੇ ਕਿਸੇ ਤਰਾਂ ਉਸ ਨੂੰ ਅੱਗ ’ਚੋਂਂ ਕੱਢ ਹਸਪਤਾਲ ਦਾਖਲ ਕਰਵਾਇਆ ਪਰ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ