ਦੇਸੀ ਪਿਸਤੌਲ ਸਮੇਤ ਇੱਕ ਕਾਬੂ, ਮਾਮਲਾ ਦਰਜ਼

ਦੇਸੀ ਪਿਸਤੌਲ ਸਮੇਤ ਇੱਕ ਕਾਬੂ, ਮਾਮਲਾ ਦਰਜ਼

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਦੇਸੀ ਪਿਸਤੌਲ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਵੱਲੋਂ ਦਰਜ਼ ਕੀਤੇ ਗਏ ਮਾਮਲੇ ਅਨੁਸਾਰ ਜਦੋਂ ਉਹ ਦੌਰਾਨੇ ਗਸ਼ਤ ਤੇ ਚੈਕਿੰਗ ਪੁਲਿਸ ਪਾਰਟੀ ਸਮੇਤ ਮੌੜਾ ਵਾਲਾ ਪੁੱਲ ਦੇ ਕੋਲ ਮੌਜ਼ੂਦ ਸੀ ਤਾਂ ਪੁਲਿਸ ਨੂੰ ਇਤਲਾਹ ਮਿਲੀ ਕਿ ਓਮ ਪੁੱਤਰ ਸਭਾਸ਼ ਵਾਸੀ ਕੋਟਲੀ ਰੋਡ ਬਾਲਨੀਕ ਕਲੌਨੀ ਸ੍ਰੀ ਮੁਕਤਸਰ ਸਾਹਿਬ ਕੋਲ ਨਜਾਇਜ਼ ਅਸਲਾ ਹੈ ਤਾਂ ਪੁਲਿਸ ਪਾਰਟੀ ਨੇ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕਰਕੇ ਉਕਤ ਵਿਅਕਤੀ ਪਾਸੋਂ ਦੇਸੀ ਪਿਸਤੌਲ ਬਰਾਮਦ ਕੀਤਾ, ਜਿਸ ’ਤੇ ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ਼ ਐਸਲਾ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ