ਲਹਿਰਾਗਾਗਾ ਦਾ ਓਵਰ ਬ੍ਰਿਜ ਦੇ ਵਿਚਕਾਰ ਟੁੱਟੀ ਹੋਈ ਰੋਲਿੰਗ ਦੇ ਰਹੀ ਐ ਹਾਦਸੇ ਨੂੰ ਸੱਦਾ

Lehragaga News

ਪ੍ਰਸ਼ਾਸਨ ਦੇ ਬਾਰ-ਬਾਰ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਮਸਲਾ | Lehragaga News

ਲਹਿਰਾਗਾਗਾ (ਰਾਜ ਸਿੰਗਲਾ)। ਪਾਤੜਾਂ ਤੋਂ ਜਾਖਲ ਕੈਂਚੀਆਂ ਦੇ ਵੱਲ ਜਾਂਦੇ ਹੋਏ ਰੇਲਵੇ ਲਾਈਨ ਦੇ ਉੱਪਰ ਬਣੇ ਓਵਰ ਬ੍ਰਿਜ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਕਦੇ ਵੀ ਕਿਸੇ ਵੀ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਹੀ ਹੈ ਲਹਿਰਾਂ ਗਾਗਾ ਵਿਖੇ ਉਵਰ ਵਰਿੱਜ ਦੇ ਰਿਹਾ ਹਾਦਸਿਆਂ ਨੂੰ ਸੱਦਾ ਪਿਛਲੇ ਕਾਫੀ ਸਮੇਂ ਤੋਂ ਲਹਿਰਾਂ ਉਵਰ ਵਰਿੱਜ ਹੈ ਜੋਂ ਕਿ ਕਾਫੀ ਖਸਤਾ ਹਾਲਤ ਚ ਹੈ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਉਵਰ ਵਰਿੱਜ ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੈ ਕਦੇ ਵੀ ਕੋਈ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। (Lehragaga News)

ਵੱਖ-ਵੱਖ ਆਗੂਆਂ ਨੇ ਰੇਲਵੇ ਓਵਰ ਬ੍ਰਿਜ ਦੇ ਬਣੇ ਪੁਲ ਦੀ ਖਸਤਾ ਹਾਲਤ ਬਾਰੇ ਆਪਣੀ ਆਪਣੀ ਪ੍ਰਤੀ ਕਿਰਿਆ ਦਿੱਤੀ | Lehragaga News

Lehragaga News

ਰੇਲਵੇ ਲਾਈਨ ਦੇ ਉੱਪਰ ਬਣੇ ਓਵਰ ਬਰਿਜ ਦੀ ਖਸਤਾ ਹਾਲਤ ਦੇ ਬਾਰੇ ਬੋਲਦਿਆਂ ਹੋਇਆਂ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਆਖਿਆ ਕੀ ਲੱਗਦਾ ਸਰਕਾਰਾਂ ਕਿਸੇ ਵੱਡੇ ਹਾਦਸੇ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਸ ਪੁੱਲ ਦੇ ਬਾਰੇ ਜਾਣਕਾਰੀ ਅਕਸਰ ਮੁਸਾਫਿਰ ਦਿੰਦੇ ਰਹਿੰਦੇ ਹਨ ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਦੀ ਸੀਜ਼ਨ ਦੇ ਦੌਰਾਨ ਅਨੇਕਾਂ ਲੋਡਰ ਟਰੱਕ ਇਸ ਪੁੱਲ ਦੇ ਉੱਪਰ ਦੀ ਲੰਘਦੇ ਹਨ ਅਤੇ ਅਨੇਕਾਂ ਹੀ ਵਾਹਨ ਫੁੱਲ ਦੇ ਉੱਪਰ ਦੀ ਹੋ ਕੇ ਲੰਘਦੇ ਹਨ ਕਦੇ ਵੀ ਕੋਈ ਵੀ ਦੁਰਘਟਨਾ ਹੋ ਸਕਦੀ ਸਰਕਾਰਾਂ ਦੇ ਕੋਲੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਪੁੱਲ ਵੱਲ ਧਿਆਨ ਦਿੱਤਾ ਜਾਵੇ। (Lehragaga News)

ਇਸ ਬਜ਼ੁਰਗ ਦਾ ਗੀਤ ਸੁਣ ਭੱਜ ਜਾਂਦੇ ਹਨ ਨਸ਼ਿਆਂ ਦੇ ਸ਼ੈਤਾਨ, ਵੇਖੋ ਵੀਡੀਓ….Saint Dr Msg

ਰੇਲਵੇ ਲਾਈਨ ਤੇ ਬਣੇ ਓਵਰ ਬ੍ਰਿਜ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਬਿੱਟੂ ਖੋਖਰ ਨੇ ਕਿਹਾ ਕਿ ਓਵਰ ਬ੍ਰਿਜ ਜੋ ਖਸਤਾ ਹਾਲਤ ਦੇ ਵਿੱਚ ਹੋਇਆ ਪਿਆ ਹੈ। ਸਰਕਾਰਾਂ ਨੂੰ ਉਸ ਦੀ ਜਾਣਕਾਰੀ ਹੁੰਦਿਆਂ ਹੋਇਆਂ ਵੀ ਆਪਣੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਹਾਦਸੇ ਤੋਂ ਬਾਅਦ ਹਮੇਸ਼ਾ ਸਰਕਾਰਾਂ ਲੋਕਾਂ ਨੂੰ ਮੁਆਵਜ਼ੇ ਦਿੰਦੀ ਫਿਰਦੀ ਹੈ ਜੇਕਰ ਸਰਕਾਰਾਂ ਪਹਿਲਾਂ ਹੀ ਧਿਆਨ ਦੇ ਦੇਵੇ ਤਾਂ ਇਹੋ ਜਿਹੇ ਹਾਦਸੇ ਨਾ ਹੋਣ ਸਰਕਾਰ ਇਕੱਲੀ ਬਿਆਨਬਾਜ਼ੀ ਅਤੇ ਇਸ਼ਤਿਆਰਬਾਜੀ ਤੇ ਪੂਰਾ ਜ਼ੋਰ ਲਗਾ ਰਹੀ ਹੈ ਪਰ ਗਰਾਉਂਡ ਲੈਵਲ ਤੇ ਕੁਝ ਨਹੀਂ ਕਰ ਰਹੀ ਸਰਕਾਰਾਂ ਖਜ਼ਾਨੇ ਦੀਆਂ ਦੁਰਵਰਤੋਂ ਕਰਕੇ ਆਪਣਾ ਉੱਲੂ ਸਿੱਧਾ ਕਰ ਰਹੀ ਹੈ।

ਸਰਕਾਰ ਇਹ ਸਰਕਾਰ ਸਰਕਾਰੀ ਖਜ਼ਾਨੇ ਦੀ ਵੀ ਦੁਰਵਰਤੋਂ ਕਰ ਰਹੀ ਹੈ ਜਿਵੇਂ ਕਿ ਹੁਣ ਪਿੱਛੇ ਹੀ ਸਰਕਾਰ ਨੇ ਤੀਰਥ ਯਾਤਰਾ ਦੇ ਨਾਮ ਤੇ ਸਰਕਾਰੀ ਬੱਸਾਂ ਨੂੰ ਵਰਤਿਆ ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਇਸੇ ਤਰ੍ਹਾਂ ਹੀ ਇਹ ਪਾਰਟੀ ਦਾ ਕੰਮ ਲੋਕਾਂ ਚ ਅਰਾਜਕਤਾ ਫੈਲਾ ਰਹੀ ਹੈ ਤੇ ਲੋਕਾਂ ਨੂੰ ਮੂਰਖ ਬਣਾ ਰਹੀ ਇਹ ਸਰਕਾਰ ਲੋਕਾਂ ਚ ਬਦਲਾਅ ਦਾ ਨਾਅਰਾ ਲੈ ਕੇ ਤੇ ਭਗਤ ਸਿੰਘ ਦੀ ਸੋਚ ਤੇ ਚੱਲਣ ਦੀ ਗੱਲ ਆਖਦੀ ਸੀ ਪਰ ਇਹ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਮਾੜੀ ਹੈ ਇਹ ਸਰਕਾਰ ਨੰਗੇ ਚਿੱਟੇ ਹੋ ਕੇ ਲੁੱਟਣ ਤੇ ਲੱਗੀ ਹੋਈ ਇਸ ਮੋਕੇ ਸੇਬੀ ਖੰਡੇਬਾਦ ਸੁੱਖਜਿੰੰਦਰ ਭੁਟਾਲ ਕਲਾਂ ਸੱਤੀ ਭੁਟਾਲ ਕਲਾਂ ਸੰਦੀਪ ਸਿੰਘ ਖੰਡੇਬਾਦ ਆਦਿ ਹਾਜ਼ਰ ਸਨ ਅਤੇ ਸਾਰੇ ਸਾਥੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿਹਾ ਕਿ ਅਗਰ ਇਸ ਸਮੱਸਿਆਂ ਦਾ ਹੱਲ ਨਹੀਂ ਹੁੰਦਾ ਤਾਂ ਵੱਡਾ ਸੰਘਰਸ਼ ਉਲਕਿਆਂ ਜਾਵੇਗਾ।

ਜੰਗ ਦਾ ਖਮਿਆਜ਼ਾ ਬੇਕਸੂਰ ਨੂੰ ਵੀ ਭੁਗਤਣਾ ਪੈੈਂਦਾ