ਜਾਨ ਬਚਾ ਕੇ ਭੱਜਣਾ ਕੋਈ ਹੱਲ ਨਹੀਂ
ਕਸ਼ਮੀਰ ’ਚ ਫ਼ਿਰ ਤੋਂ 1990 ਦਾ ਦੌਰ ਪਰਤਦਾ ਦਿਖਾਈ ਦੇ ਰਿਹਾ ਹੈ, ਜਦੋਂ ਰਾਤੋ-ਰਾਤ ਹਜ਼ਾਰਾਂ ਹਿੰਦੂ ਪੰਡਿਤਾਂ ਨੂੰ ਘਾਟੀ ਤੋਂ ਪਲਾਇਨ ਕਰਨਾ ਪਿਆ ਸੀ ਕਿਉਂਕ ਉਦੋਂ ਵੱਖਵਾਦੀਆਂ ਨੇ ਕਸ਼ਮੀਰ ’ਚ ਘੱਟ-ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਜਿੱਥੇ ਘਾਟੀ ਨੂੰ ਮੁਸਲਿਮ ਬਹੁਤਾਤ ਬਣਾਉਣ ਦਾ ਯਤਨ ਕੀਤਾ, ਉੱਥੇ ਭਾਰਤ ਸਰਕਾਰ ’ਤੇ ਦਬਾਅ ਪਾਉਣ ਦੀ ਕੋਝੀ ਚਾਲ ਚੱਲੀ ਪਰ ਸਰਕਾਰ ਅਤੇ ਆਮ ਜਨਤਾ ਨੇ ਉਸ ਦੌਰ ਨੂੰ ਕਾਬੂ ਕਰ ਲਿਆ ਸੀ ਹਾਲਾਂਕਿ ਹਜ਼ਾਰਾਂ ਹਿੰਦੂਆਂ ਨੇ ਉਦੋਂ ਘਾਟੀ ਨੂੰ ਛੱਡ ਦਿੱਤਾ ਸੀ, ਪਰ ਵੱਖਵਾਦੀਆਂ ਦੇ ਹਿੰਦੂ-ਮੁਸਲਿਮ ਏਕਤਾ ਨੂੰ ਤੋੜਨ ਦੇ ਮਨਸੂਬੇ ਨਾਕਾਮ ਹੋ ਗਏ ਸਨ¿; ਪਿਛਲੇ 22 ਦਿਨਾਂ ’ਚ ਕਸ਼ਮੀਰ ’ਚ ਨੌਂ ਜਣਿਆਂ ਦਾ ਕਤਲ ਕੀਤਾ ਗਿਆ ਹੈ ਜਿਨ੍ਹਾਂ ’ਚ ਤਿੰਨ ਵਿਅਕਤੀਆਂ ਨੂੰ ਮਾਰਿਆ ਗਿਆ ਉਹ ਵੀ ਨਿਸ਼ਾਨਾ ਬਣਾ ਕੇ ਕਸ਼ਮੀਰ ਭਾਰਤ ਦਾ ਅਨਿੱਖੜ ਹਿੱਸਾ ਹੈ
ਇਸ ਵਿਚ ਕੋਈ ਸ਼ੱਕ ਨਹੀਂ, ਕੋਈ ਵੀ ਭਾਰਤੀ ਕਸ਼ਮੀਰ ’ਚ ਜਾ ਕੇ ਰਹਿ ਸਕਦਾ ਹੈ ਪਰ ਪਾਕਿਸਤਾਨ ਦੀ ਮੱਦਦ ਨਾਲ ਚੱਲਣ ਵਾਲੇ ਹਿਜ਼ਬੁਲ, ਜੈਸ਼-ਏ-ਮੁਹੰਮਦ, ਹੁਰੀਅਤ ਵਰਗੇ ਲੋਕ ਕਸ਼ਮੀਰ ਨੂੰ ਚੈਨ ਨਾਲ ਵੱਸਣ ਨਹੀਂ ਦੇ ਰਹੇ ਹਨ ਕੇਂਦਰ ਸਰਕਾਰ ਨੇ ਹਾਲਾਂਕਿ ਕਸ਼ਮੀਰ ਨੂੰ ਧਾਰਾ 370 ਤੋਂ ਨਿਜਾਤ ਦਿਵਾ ਕੇ ਦੋ ਕੇਂਦਰੀ ਸੂਬਿਆਂ ’ਚ ਵੰਡ ਕੇ ਵਿਕਾਸ ਦਾ ਨਵਾਂ ਰੋਡਮੈਪ ਤਿਆਰ ਕੀਤਾ ਹੈ,
ਪਰ ਵੱਖਵਾਦੀ ਭੜਕੇ ਹੋਏ ਹਨ ਆਮ ਕਸ਼ਮੀਰੀ ਦਾ ਧਰਮ-ਜਾਤੀ ਜਾਂ ਭਾਸ਼ਾ ਕਰਕੇ ਇੱਕ-ਦੂਜੇ ਨਾਲ ਕੋਈ ਭੇਦਭਾਵ ਨਹੀਂ ਹੈ ਪਰ ਵੱਖਵਾਦੀ ਕਿਸੇ ਵੀ ਹਾਲਤ ’ਚ ਆਪਣੇ ਦੁਕਾਨਦਾਰੀ ਬੰਦ ਨਹੀਂ ਹੋਣ ਦੇਣਾ ਚਾਹੰੁਦੇ ਵੱਖਵਾਦੀ ਧਰਮ ਦੇ ਨਾਂਅ ’ਤੇ ਲੋਕਾਂ ’ਚ ਅਜ਼ਾਦ ਕਸ਼ਮੀਰ ਦੀ ਨਫ਼ਰਤ ਦਾ ਜ਼ਹਿਰ ਭਰ ਰਹੇ ਹਨ ਜਦੋਂ ਕਿ ਅਜ਼ਾਦ ਕਸ਼ਮੀਰ ਦੇ ਨਾਂਅ ਦੇ ਇੱਕ ਹਿੱਸੇ ਦਾ ਪਾਕਿਸਤਾਨ ਨੇ ਕੀ ਹਾਲ ਕਰ ਰੱਖਿਆ ਹੈ ਇਹ ਕਸ਼ਮੀਰੀਆਂ ਤੇ ਬਾਕੀ ਦੁਨੀਆ ਤੋਂ ਲੁਕਿਆ ਹੋਇਆ ਨਹੀਂ ਹੈ ਧਾਰਮਿਕ ਹਿੰਸਾ ਕੇਂਦਰ ਸਰਕਾਰ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਦੀ ਉਂਜ ਕਸ਼ਮੀਰੀ ਹਿੰਦੂਆਂ ਨੂੰ ਵੀ ਹੌਂਸਲਾ ਰੱਖਣਾ ਚਾਹੀਦਾ ਹੈ
ਜਾਨ ਬਚਾਉਣ ਲਈ ਆਪਣੀ ਜਨਮਭੂਮੀ ਤੋਂ ਭੱਜਣਾ ਕੋਈ ਹੱਲ ਨਹੀਂ ਧਾਰਮਿਕ ਹਿੰਸਾ ਫੈਲਾਉਣ ਵਾਲੇ ਇਹੀ ਚਾਹੁੰਦੇ ਹਨ, ਯੂਪੀ ’ਚ ਬਹੁਤ ਸਾਰੇ ਹਿੰਦੂ ਮਕਾਨਾਂ ’ਤੇ ‘ਵਿਕਾਊ ਹੈ’ ਸਿਰਫ਼ ਇਸ ਲਈ ਲਿਖ ਦਿੰਦੇ ਹਨ ਕਿ ਉਹ ਮੁਸਲਮਾਨਾਂ ਵਿਚਕਾਰ ਰਹਿਣਾ ਨਹੀਂ ਚਾਹੁੰਦੇ, ਇਸ ਨਾਲ ਆਪਸੀ ਗਲਤਫਹਿਮੀਆਂ ਵਧਦੀਆਂ ਹਨ ਕਸ਼ਮੀਰ ’ਚ ਲੱਖਾਂ ਮੁਸਲਿਮ ਅਜਿਹੇ ਹਨ ਜਿਨ੍ਹਾਂ ਨੇ ਕਸ਼ਮੀਰ ਦੇ ਕਾਲੇ ਦੌਰ ’ਚ ਵੀ ਹਜ਼ਾਰਾਂ ਹਿੰਦੂਆਂ ਦੀਆਂ ਜਾਨਾਂ ਬਚਾਈਆਂ ਹਨ ਇਸ ਲਈ ਵੱਖਵਾਦੀ ਜੇਕਰ ਧਰਮ ਦੇ ਨਾਂਅ ’ਤੇ ਕਿਸੇ ਇੱਕ ਹਿੰਦੂ ਨੂੰ ਮਾਰਦੇ ਹਨ
ਉਦੋਂ ਉਹ ਨਾਲ ਹੀ ਚਾਰ ਮੁਸਲਮਾਨਾਂ ਨੂੰ ਵੀ ਤਾਂ ਮਾਰ ਰਹੇ ਹਨ ਮੁਸਲਿਮ ਤਾਂ ਘਾਟੀ ਨਹੀਂ ਛੱਡ ਰਿਹਾ ਹਿੰਦੂਆਂ ਨੂੰ ਵੱਖਵਾਦੀਆਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ¿; ਹੈ ਤਾਂ ਕਿ ਉਨ੍ਹਾਂ ਦੇ ਨਾਪਾਕ ਮਨਸੂਬੇ ਕਾਮਯਾਬ ਨਾ ਹੋਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਪੱਧਰ ’ਤੇ ਅੱਤਵਾਦੀ ਨੈੱਟਵਰਕ ਨੂੰ ਤਬਾਹ ਕਰਨ ਲਈ ਸਾਧਨਾਂ ਅਤੇ ਸੁਰੱਖਿਆ ਬਲਾਂ ਨੂੰ ਵਧਾਵੇ ਇਸ ਦੇਸ਼ ’ਚ ਮੁਸਲਮਾਨਾਂ, ਸਿੱਖਾਂ, ਦਲਿਤਾਂ ਸਭ ਨੇ ਦਰਦ ਹੰਢਾਇਆ ਹੈ ਇਹ ਦੇਸ਼ ਸਭ ਦਾ ਹੈ, ਇੱਕ-ਦੂਜੇ ’ਤੇ ਸ਼ੱਕ ਅਤੇ ਨਫ਼ਰਤ ਦੇ ਮਾਹੌਲ ਨੂੰ ਹਵਾ ਨਹੀਂ ਮਿਲਣੀ ਚਾਹੀਦੀ ਕਸ਼ਮੀਰ ਪ੍ਰਤੀ ਸਾਰਿਆਂ ਨੂੰ ਆਪਣਾ ਨਜ਼ਰੀਆ ਠੀਕ ਕਰਨਾ ਪਵੇਗਾ ਉਹ ਪਾਕਿ ਪ੍ਰਸਤ ਹਿੰਸਾ ਹੈ ਉਸ ਦਾ ਡਟ ਕੇ ਸਾਹਮਣਾ ਕਰਨਾ ਹੋਵੇਗਾ¿;
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ