ਈਸ਼ਵਰ ਦਾ ਨਿਆਂ

ਈਸ਼ਵਰ ਦਾ ਨਿਆਂ

ਪੁਰਾਤਨ ਸਮੇਂ ਵਿਚ ਇੱਕ ਕੰਜੂਸ ਰਹਿੰਦਾ ਸੀ ਉਸ ਨੇ ਪੂਰੀ ਜ਼ਿੰਦਗੀ ਕਿਸੇ ਨੂੰ ਕੁਝ ਨਹੀਂ ਦਿੱਤਾ ਪੈਸਾ ਹੀ ਉਸ ਲਈ ਸਭ ਕੁਝ ਸੀ ਮਰਨ ਤੋਂ ਬਾਅਦ ਉਸ ਨੂੰ ਨਰਕ ਵਿਚ ਥਾਂ ਮਿਲੀ, ਜਿੱਥੇ ਉਸ ਨੂੰ ਅਤਿਅੰਤ ਦੁਖਦਾਈ ਸਥਿਤੀ ਵਿਚ ਰਹਿਣਾ ਪੈਂਦਾ ਸੀ ਆਪਣੀ ਦਰਦਨਾਕ ਸਥਿਤੀ ’ਤੇ ਉਹ ਰੋਂਦਾ ਰਹਿੰਦਾ ਸੀ ਤੇ ਈਸ਼ਵਰ ਅੱਗੇ ਬਾਹਰ ਨਿੱਕਲਣ ਲਈ ਪ੍ਰਾਰਥਨਾ ਕਰਦਾ ਰਹਿੰਦਾ ਸੀ

ਆਖ਼ਰ ਈਸ਼ਵਰ ਨੂੰ ਉਸ ਆਦਮੀ ’ਤੇ ਦਇਆ ਆ ਗਈ ਤੇ ਉਸ ਨੂੰ ਨਰਕ ’ਚੋਂ ਕੱਢਣ ਦੇ ਉਪਾਅ ਲੱਭਣ ਲੱਗੇ ਈਸ਼ਵਰ ਨੇ ਚਿੱਤਰਗੁਪਤ ਨਾਲ ਇਸ ਲਈ ਸਲਾਹ-ਮਸ਼ਵਰਾ ਕੀਤਾ ਚਿੱਤਰਗੁਪਤ ਨੇ ਆਪਣਾ ਖਾਤਾ ਫਰੋਲਣ ਤੋਂ ਬਾਅਦ ਦੱਸਿਆ ਕਿ ਇਸ ਕੰਜੂਸ ਨੇ ਕਦੇ ਕਿਸੇ ਨੂੰ ਕੁਝ ਨਹੀਂ ਦਿੱਤਾ

ਉਦੋਂ ਧਿਆਨ ਆਇਆ ਕਿ ਇਸ ਨੇ ਇੱਕ ਵਾਰ ਇੱਕ ਵਿਅਕਤੀ ਨੂੰ ਸੜਿਆ ਹੋਇਆ ਕੇਲਾ ਦਿੱਤਾ ਸੀ ਇਸ ਤਰ੍ਹਾਂ ਈਸ਼ਵਰ ਨੂੰ ਉਸ ਕੰਜੂਸ ਨੂੰ ਨਰਕ ’ਚੋਂ ਕੱਢਣ ਦਾ ਉਪਾਅ ਮਿਲ ਗਿਆ ਈਸ਼ਵਰ ਨੇ ਉਸ ਨੂੰ ਇੱਕ ਪੌੜੀ ਦਿੱਤੀ, ਜਿਸਦੇ ਸਹਾਰੇ ਉਹ ਨਰਕ ’ਚੋਂ ਬਾਹਰ ਨਿੱਕਲ ਸਕਦਾ ਸੀ ਪੌੜੀ ਮਿਲਣ ’ਤੇ ਕੰਜੂਸ ਬਹੁਤ ਖੁਸ਼ ਹੋਇਆ ਤੇ ਉਸ ’ਤੇ ਚੜ੍ਹਨ ਲੱਗਾ ਉਸਨੂੰ ਚੜ੍ਹਦਾ ਦੇਖ ਨਰਕ ਭੋਗ ਰਹੇ ਦੂਜੇ ਲੋਕ ਵੀ ਪੌੜੀ ’ਤੇ ਚੜ੍ਹਨ ਲੱਗੇ ਇਹ ਦੇਖ ਕੇ ਕੰਜੂਸ ਉਨ੍ਹਾਂ ਲੋਕਾਂ ਨੂੰ ਹੇਠਾਂ ਧੱਕਣ ਲੱਗਾ

ਉਹ ਰੌਲਾ ਪਾਉਣ ਲੱਗਾ ਕਿ ਇਹ ਪੌੜੀ ਈਸ਼ਵਰ ਨੇ ਮੈਨੂੰ ਦਿੱਤੀ ਹੈ, ਇਸ ਲਈ ਤੁਸੀਂ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ ਬੱਸ ਫਿਰ ਕੀ ਸੀ, ਕੰਜੂਸ ਦੇਖਦੇ ਹੀ ਦੇਖਦੇ ਨਰਕ ਵਿਚ ਆ ਡਿੱਗਾ ਤੇ ਪੌੜੀ ਗਾਇਬ ਹੋ ਗਈ ਸਾਨੂੰ ਉਹੀ ਮਿਲਦਾ ਹੈ ਜੋ ਅਸੀਂ ਦੂਸਰਿਆਂ ਨੂੰ ਦੇਣਾ ਚਾਹੁੰਦੇ ਹਾਂ ਜੇਕਰ ਤੁਸੀਂ ਜੀਵਨ ਭਰ ਕਿਸੇ ਨੂੰ ਕੁਝ ਨਹੀਂ ਦਿੱਤਾ ਤਾਂ ਤੁਹਾਨੂੰ ਵੀ ਅੱਗੇ ਕੁਝ ਨਹੀਂ ਮਿਲੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ