ਦੁਰਾਚਾਰ ਮਾਮਲੇ ‘ਚ ਵਿਧਾਇਕ ਰਾਜ ਵੱਲਭ ਸਮੇਤ 6 ਦੋਸ਼ੀ ਕਰਾਰ

rajwalbh conduct

ਸਜ਼ਾ ਦੇ ਬਿੰਦੂ ‘ਤੇ ਸੁਣਵਾਈ 21 ਦਸੰਬਰ 2018 ਨੂੰ ਹੋਵੇਗੀ

ਪਟਨਾ| ਬਿਹਾਰ ਦੀ ਰਾਜਧਾਨੀ ਪਟਨਾ ਸਥਿਤ ਸਾਂਸਦਾਂ ਅਤੇ ਵਿਧਾਇਕਾਂ ਦੇ ਮੁਕੱਦਮੇ ਦੀ ਸੁਣਵਾਈ ਲਈ ਗਠਿਤ ਵਿਸ਼ੇਸ਼ ਅਦਾਲਤ ਨੇ ਨਾਬਾਲਗ ਨਾਲ ਦੁਰਾਚਾਰ ਮਾਮਲੇ ‘ਚ ਕੌਮੀ ਜਨਤਾ ਦਲ (ਰਾਜਦ) ਦੇ ਬਰਖਾਸਤ ਵਿਧਾਇਕ ਰਾਜਵੱਲਭ ਪ੍ਰਸਾਦ ਯਾਦਵ ਸਮੇਤ ਛੇ ਮੁਲਜ਼ਮਾਂ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਵਿਸ਼ੇਸ਼ ਨਿਆਂਇਕ ਜੱਜ ਪਰਸ਼ੂਰਾਮ ਸਿੰਘ ਯਾਦਵ ਨੇ ਇੱਥੇ ਮਾਮਲੇ ‘ਚ ਸੁਣਵਾਈ ਤੋਂ ਬਾਅਦ ਵਿਧਾਇਕ ਰਾਜਵੱਲਭ ਪ੍ਰਸਾਦ ਯਾਦਵ ਨੂੰ ਭਾਰਤੀ ਦੰਡ ਵਿਧਾਨ ਅਤੇ ਲੈਂਗਿਕ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪਾਕਸੋ ਐਕਟ) ਤਹਿਤ ਜਬਰ-ਜਨਾਹ ਦਾ ਦੋਸ਼ੀ ਕਰਾਰ ਦਿੱਤਾ ਹੈ ਉੱਥੇ ਹੋਰ ਮੁਲਜ਼ਮ ਸੁਲੇਖਾ ਦੇਵੀ, ਰਾਧਾ ਦੇਵੀ, ਟੂਸੀ ਕੁਮਾਰੀ, ਛੋਟੀ ਉਰਫ ਅੰਮ੍ਰਿਤਾ ਕੁਮਾਰੀ ਅਤੇ ਸੰਦੀਪ ਸੁਮਨ ਨੂੰ ਅਪਰਾਧਿਕ ਸਾਜਿਸ਼ ਤਹਿਤ ਜਬਰ-ਜਨਾਹ ‘ਚ ਸਹਿਯੋਗ ਕਰਨ ਲਈ ਭਾਰਤੀ ਦੰਡ ਵਿਧਾਨ, ਪਾਕਸੋ ਐਕਟ ਅਤੇ ਅਨੈਤਿਕ ਦੇਹ ਵਪਾਰ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ ਸਜ਼ਾ ਦੇ ਬਿੰਦੂ ‘ਤੇ ਸੁਣਵਾਈ 21 ਦਸੰਬਰ 2018 ਨੂੰ ਹੋਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।