ਕਰਜ਼ਿਆਂ ’ਤੇ 4750 ਕਰੋੜ ਰੁਪਏ ਵਿਆਜ਼ ਤੇ ਜ਼ੁਰਮਾਨਾ ਹੋਵੇਗਾ ਮਾਫ਼

4750 Crore, Loans, Penalties

ਦਸ ਲੱਖ ਕਿਸਾਨਾਂ ਨੂੰ ਸਿੱਧਾ ਫਾਇਦਾ | Debt Forgiveness

  • ਕਰਜ਼ੇ ਦੀ ਅਦਾਇਗੀ ਕਰਨ ਦੀ ਅੰਤਿਮ ਤਾਰੀਕ ਨੂੰ ਵਧਾ ਕੇ 30 ਨਵੰਬਰ ਕੀਤਾ | Debt Forgiveness

ਭਿਵਾਨੀ (ਇੰਦਰਵੇਸ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਲਈ ਇੱਕ ਮੁਸ਼ਤ ਨਿਪਟਾਨ ਸਕੀਮ ਤਹਿਤ ਵਿਆਜ਼ ਤੇ ਜ਼ੁਰਮਾਨੇ ਦੀ 4750 ਕਰੋੜ ਰੁਪਏ ਦੀ ਰਾਸ਼ੀ ਮਾਫ਼ ਕਰਨ ਦਾ ਐਲਾਨ ਕੀਤਾ  ਇਸ ਐਲਾਲ ਨਾਲ ਪ੍ਰਦੇਸ਼ ਦੇ ਲਗਭਗ ਦਸ ਲੱਖ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਹਿਕਾਰੀ ਬੈਂਕਾਂ ਤੋਂ ਲਏ ਗਏ ਮੂਲ ਕਰਜ਼ੇ ਦੀ ਅਦਾਇਗੀ ਕਰਨ ਦੀ ਅੰਤਿਮ ਤਾਰੀਕ ਨੂੰ ਵਧਾਕੇ 30 ਨਵੰਬਰ ਕੀਤਾ ਹੈ ਖੱਟਰ ਅੱਜ ਜਨ ਅਸ਼ੀਰਵਾਦ ਯਾਤਰਾ ਦੇ 12ਵੇਂ ਦਿਨ ਭਿਵਾਨੀ ਦੇ ਲੋਕ ਨਿਰਮਾਣ ਰੈਸਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੀ ਸਹਿਕਾਰੀ ਖੇਤੀ ਕਮੇਟੀਆਂ, ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ, ਹਰਿਆਣਾ ਭੂਮੀ ਸੁਧਾਰ ਤੇ ਵਿਕਾਸ ਬੈਂਕ ਦੇ ਕਰਜ਼ਦਾਰ ਕਿਸਾਨਾਂ ਨੂੰ ਇਸ ਐਲਾਨ ਨਾਲ ਸਿੱਧਾ ਲਾਭ ਮਿਲੇਗਾ ਜਿਨ੍ਹਾਂ ਕਿਸਾਨਾਂ ਦੇ ਖਾਤੇ ਇਨ੍ਹਾਂ ਬੈਂਕਾਂ ਵੱਲੋਂ ਐਨਪੀਏ (ਨੋਨ ਫਰਫਾਰਮਿੰਗ ਅਕਾਊਂਟ) ਐਲਾਨ ਕਰ ਦਿੱਤੇ ਗਏ ਸਨ ਤੇ ਕਿਸਾਨ ਆਪਣੇ ਕਰਜ਼ਿਆਂ ਨੂੰ ਰਿਨਿਊ ਨਹੀਂ ਕਰਵਾ ਪਾ ਰਹੇ ਸਨ ਹੁਣ ਇਸ ਐਲਾਨ ਤੋਂ ਬਾਅਦ ਕਿਸਾਨ ਆਪਣੀਆਂ ਫਸਲਾਂ ਦੇ ਕਰਜ਼ੇ ਖਾਤਿਆਂ ਦਾ ਚੱਕਰ ਬਦਲਵਾ ਸਕਣਗੇ ਕਿਸਾਨਾਂ ਨੂੰ ਸਿਰਫ਼ ਆਪਣੀ ਮੂਲ ਕਰਜ਼ਾ ਰਾਸ਼ੀ ਹੀ ਜਮ੍ਹਾਂ ਕਰਵਾਉਣੀ ਪਵੇਗੀ ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਇਹ ਵਿਆਜ਼ ਤੇ ਜ਼ੁਰਮਾਨੇ ਦੀ ਰਾਸ਼ੀ ਦੇ ਨਿਪਟਾਰੇ ਲਈ ਇਕ ਮੁਸ਼ਤ ਰਾਹਤ ਪ੍ਰਦਾਨ ਕੀਤੀ ਗਈ ਹੈ।