3 In 1 MSG Bhandara: ‘ਆਨਲਾਈਨ ਗੁਰੂਕੁਲ’ ਰਾਹੀਂ ਲੱਖਾਂ ਲੋਕਾਂ ਨੇ ਲਿਆ ਨਸ਼ੇ ਤੇ ਬੁਰਾਈਆਂ ਛੱਡਣ ਦਾ ਪ੍ਰਣ

3 In 1 MSG Bhandara
3 In 1 MSG Bhandara: ਕੋਟਾ (ਰਾਜ.) : ਪਵਿੱਤਰ ਭੰਡਾਰੇ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਕੋਟਾ ਵਿਖੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ‘ਆਨਲਾਈਨ ਗੁਰੂਕੁਲ’ ਰਾਹੀਂ ਇੱਕਚਿਤ ਹੋ ਕੇ ਸਰਵਣ ਕਰਦੀ ਹੋਈ ਸਾਧ-ਸੰਗਤ।

ਭੰਡਾਰੇ ਦੇ ਰੰਗ ’ਚ ਰੰਗੇ ਰਾਜਸਥਾਨ, ਯੂਪੀ ਤੇ ਉੱਤਰਾਖੰਡ | 3 In 1 MSG Bhandara

  • ਕੋਟਾ, ਜੈਪੁਰ, ਬੀਕਾਨੇਰ, ਸ੍ਰੀਗੰਗਾਨਗਰ, ਬਰਨਾਵਾ (ਯੂਪੀ), ਦੇਹਰਾਦੂਨ ਸਮੇਤ ਕਈ ਸ਼ਹਿਰਾਂ ’ਚ ਸਾਧ-ਸੰਗਤ ਨੇ ਪਵਿੱਤਰ ਭੰਡਾਰੇ ’ਚ ਕੀਤੀ ਸ਼ਿਰਕਤ

3 In 1 MSG Bhandara: ਲਖਨਊ, ਜੈਪੁਰ, ਦੇਹਰਾਦੂਨ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਤੇ ਥ੍ਰੀ ਇਨ ਵਨ ਐੱਮਐੱਸਜੀ ਭੰਡਾਰਾ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਆਪਣੇ-ਆਪਣੇ ਸੂਬੇ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ’ਚ ਪਹੁੰਚ ਕੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਆਨਲਾਈਨ ਗੁਰੂਕੁਲ’ ਰਾਹੀਂ ਪਵਿੱਤਰ ਭੰਡਾਰੇ ਦਾ ਰੂਹਾਨੀ ਸਤਿਸੰਗ ਫ਼ਰਮਾਇਆ। ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਉਤਸ਼ਾਹ ਦੇਖਣ ਨੂੰ ਮਿਲਿਆ। ਵਾਢੀ ਦੇ ਸੀਜਨ ਦੇ ਬਾਵਜੂਦ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਆਪਣੇ-ਆਪਣੇ ਸੂਬਿਆਂ ’ਚ ਰਹਿੰਦੇ ਹੋਏ ਪਵਿੱਤਰ ਭੰਡਾਰੇ ’ਚ ਪਹੁੰਚੀ ਅਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼ਨ ਤੇ ਬਚਨਾਂ ਨਾਲ ਨਿਹਾਲ ਹੋਏ।

3 In 1 MSG Bhandara
3 In 1 MSG Bhandara: ਕੋਟਾ (ਰਾਜ.) : ਪਵਿੱਤਰ ਭੰਡਾਰੇ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਕੋਟਾ ਵਿਖੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ‘ਆਨਲਾਈਨ ਗੁਰੂਕੁਲ’ ਰਾਹੀਂ ਇੱਕਚਿਤ ਹੋ ਕੇ ਸਰਵਣ ਕਰਦੀ ਹੋਈ ਸਾਧ-ਸੰਗਤ।

ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ। ਰਾਜਸਥਾਨ, ਯੂਪੀ ਤੇ ਉੱਤਰਾਖੰਡ ’ਚ ਹੋਏ ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ਦੇ ਜ਼ਿੰਮੇਵਾਰਾਂ ਵੱਲੋਂ ਕਾਬਿਲੇ-ਤਾਰੀਫ ਪ੍ਰਬੰਧ ਕੀਤੇ ਗਏ ਸਨ। ਸਾਧ-ਸੰਗਤ ਦੇ ਵਾਹਨਾਂ ਦੀ ਪਾਰਕਿੰਗ, ਪੀਣ ਵਾਲੇ ਪਾਣੀ ਦੀ ਸੇਵਾ, ਲੰਗਰ, ਪ੍ਰਸ਼ਾਦ, ਆਵਾਜਾਈ ਪ੍ਰਬੰਧ ਆਦਿ ਲਈ ਸੈਂਕੜੇ ਸੇਵਾਦਾਰਾਂ ਦੀ ਡਿਊਟੀ ਲਾਈ ਗਈ ਸੀ।

3 In 1 MSG Bhandara

ਰਾਜਸਥਾਨ ’ਚ ਹਨੂੰਮਾਨਗੜ੍ਹ, ਸੰਗਰੀਆ, ਪੀਲੀਬੰਗਾ, ਰਾਵਤਸਰ, ਫੇਫਾਣਾ, ਸ਼੍ਰੀਗੰਗਾਨਗਰ, ਪਦਮਪੁਰ, ਜੈਤਸਰ, ਘੜਸਾਣਾ, ਬੁੱਧਰਵਾਲੀ, ਕੋਟਾ, ਕੋਟੜਾ, ਤਾਰਾਨਗਰ, ਤਿਜਾਰਾ, ਬੀਕਾਨੇਰ, ਜੈਪੁਰ, ਬਾਂਦੀਕੂਈਂ ਟੋਡਾਭੀਮ, ਉੱਤਰ ਪ੍ਰਦੇਸ਼ ਵਿੱਚ ਬਰਨਾਵਾ, ਮੁਜ਼ੱਫਰਨਗਰ ਪੂਰਬੀ, ਨਕੁਦ ਸਰਸਾਵਾ, ਮੇਰਠ ਸਿਟੀ, ਹਾਪੁੜ, ਆਗਰਾ, ਦਾਦਰੀ, ਬੁਲੰਦ ਸ਼ਹਿਰ, ਸ਼ਾਮਲੀ, ਅਮਰੋਸ਼ੀ, ਢਬਾਰਸੀ, ਅਮਰੋਹਾ, ਉਨਾਵ, ਕਾਸਗੰਜ, ਕੁਸ਼ੀਨਗਰ, ਅਯੁੱਧਿਆ, ਅਮੇਠੀ, ਉੱਤਰਾਖੰਡ ’ਚ ਵਿਕਾਸਨਗਰ (ਦੇਹਰਾਦੂਨ), ਬਾਜਪੁਰ ਸਿਟੀ, ਰੁੜਕੀ ਅਤੇ ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਸੂਬਿਆਂ ਸਮੇਤ ਵੱਖ-ਵੱਖ ਸ਼ਹਿਰਾਂ-ਕਸਬਿਆਂ ਅਤੇ ਵੱਖ-ਵੱਖ ਦੇਸ਼ਾਂ ਵਿਖੇ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ’ਚ ਭੰਡਾਰੇ ਦਾ ਆਨਲਾਈਨ ਪ੍ਰਸਾਰਣ ਕੀਤਾ ਗਿਆ, ਜਿੱਥੇ ਲੱਖਾਂ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸ਼ਰਧਾ ਭਾਵਨਾ ਨਾਲ ਸਰਵਣ ਕੀਤਾ।

ਪੂਜਨੀਕ ਗੁਰੂ ਜੀ ਨੇ ਫਰਮਾਨੇ ਅਨਮੋਲ ਬਚਨ

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਪਵਿੱਤਰ ਭੰਡਾਰੇ ਦੀ ਵਧਾਈ ਦਿੱਤੀ ਅਤੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਬਾਰੇ ਅਨਮੋਲ ਬਚਨ ਫ਼ਰਮਾਏ। ਪੂਜਨੀਕ ਗੁਰੂ ਜੀ ਨੇ ਥ੍ਰੀ ਇਨ ਵਨ ਐੱਮਐੱਸਜੀ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਤੀਜੀ ਬਾਡੀ ਤੇ ਡੇਰਾ ਸੱਚਾ ਸੌਦਾ ਬਾਰੇ ਕੀਤੇ ਗਏ ਅਨਮੋਲ ਬਚਨ ਫ਼ਰਮਾਏ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਇਤਿਹਾਸਕ ਦਿਨ 1919 ’ਚ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਸੈਂਕੜੇ ਨਿਰਦੋਸ਼ਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਵੀ ਅਰਦਾਸ ਕੀਤੀ।