ਸੜਕਾਂ ‘ਤੇ ਰੋਜ਼ਾਨਾ ਬੱਚ ਰਹੀਆਂ ਹਨ ਜ਼ਿੰਦਗੀਆਂ, 22 ਦਿਨਾਂ ‘ਚ ਬੱਚ ਗਈਆਂ 280 ਜਾਨਾਂ

ਲਾਕ ਡਾਊਨ ਸਾਬਤ ਹੋ ਰਿਹਾ ਐ ਸੜਕ ਹਾਦਸੇ ਦੌਰਾਨ ਮੌਤ ਦਰ ਲਈ ਵਰਦਾਨ, ਪਿਛਲੇ ਦਿਨੀਂ ਇੱਕਾ ਦੂਕਾ ਹੀ ਹੋਈ ਐ ਮੌਤ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਦੇ ਕਹਿਰ ਵਿੱਚ ਪੰਜਾਬ ਦੀਆਂ ਸੜਕਾਂ ਦੀ ਰਫ਼ਤਾਰ ਪੂਰੀ ਤਰ੍ਹਾਂ ਰੁਕ ਚੁੱਕੀ ਹੈ। ਭਲੇ ਹੀ ਕੋਰੋਨਾ ਦੇ ਡਰ ਨਾਲ ਪੰਜਾਬੀ ਆਪਣੇ ਘਰਾਂ ਵਿੱਚ ਬੈਠ ਗਏ ਹੋਣ ਪਰ ਇਸੇ ਡਰ ਦੇ ਚਲਦੇ ਸੜਕੀਂ ਹਾਦਸੇ ਨਹੀਂ ਹੋਣ ਦੇ ਕਾਰਨ ਪੰਜਾਬ ਵਿੱਚ ਬੇਸ਼ਕਿਮਤੀ ਜਾਨਾਂ ਦੀ ਵੀ ਬਚ ਰਹੀਆਂ ਹਨ। ਕਰਫਿਊ ਤੋਂ ਪਹਿਲਾਂ ਪੰਜਾਬ ਦੀਆਂ ਸੜਕਾਂ ‘ਤੇ ਮੌਤ ਘੁੰਮਦੀ ਨਜ਼ਰ ਆਉਂਦੀ ਸੀ ਅਤੇ ਰੋਜ਼ਾਨਾ ਹੀ 13 ਲੋਕ ਇਸ ਸੜਕੀਂ ਹਾਦਸੇ ਦਾ ਸ਼ਿਕਾਰ ਹੁੰਦੇ ਹੋਏ ਆਪਣੀ ਜਾਨ ਖੋਹ ਦਿੰਦੇ ਸਨ ਪਰ ਪਿਛਲੇ 22 ਦਿਨ ਦੇ ਕਰਫਿਊ ਦੌਰਾਨ ਪੰਜਾਬ ਵਿੱਚ ਇੱਕ ਦੂਕਾ ਸੜਕ ਹਾਦਸੇ ਨੂੰ ਛੱਡਦੇ ਹੋਏ ਕੋਈ ਵੀ ਵੱਡਾ ਸੜਕੀਂ ਹਾਦਸਾ ਨਹੀਂ ਹੋਇਆ ਹੈ।

ਜਿਸ ਨਾਲ ਇਨਸਾਨੀ ਜਾਨ ਦਾ ਨੁਕਸਾਨ ਹੋਇਆ ਹੋਵੇ। ਜਿਸ ਕਾਰਨ ਹੀ ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਲਗਭਗ 280 ਦੇ ਲਗਭਗ ਜ਼ਿੰਦਗੀਆਂ ਬੱਚ ਗਈਆਂ ਹਨ। ਇਥੇ ਹੀ ਇਹ ਵੀ ਕਹਿਣਾ ਗਲਤ ਨਹੀਂ ਹੋਏਗਾ ਕਿ ਜਿਥੇ ਕੋਰੋਨਾ ਦੇ ਕਹਿਰ ਨਾਲ ਵਿੱਤੀ ਤੌਰ ‘ਤੇ ਕਾਫ਼ੀ ਜਿਆਦਾ ਨੁਕਸਾਨ ਤਾਂ ਹੋ ਰਿਹਾ ਹੈ ਪਰ ਇਸ ਨਾਲ ਪੰਜਾਬ ਵਿੱਚ ਬੇਸ਼ਕਿਮਤੀ ਜਾਨਾਂ ਵੀ ਬੱਚ ਰਹੀਆਂ ਹਨ, ਜਿਹੜਾ ਕਿ ਘਾਟੇ ਦਾ ਘੱਟ ਅਤੇ ਫਾਇਦੇ ਦਾ ਸੌਦਾ ਜਿਆਦਾ ਗਲ ਰਿਹਾ ਹੈ।

ਜਾਣਕਾਰੀ ਅਨੁਸਾਰ ਪਿਛਲੇ 10 ਸਾਲਾ ਦੌਰਾਨ ਅੰਕੜੀਆ ਦੇ ਤਹਿਤ ਹਰ ਸਾਲ ਪੰਜਾਬ ਵਿੱਚ 6500 ਦੇ ਲਗਭਗ ਸੜਕ ਹਾਦਸੇ ਹੋ ਰਹੇ ਹਨ, ਜਿਸ ਨਾਲ ਹਰ ਸਾਲ 4750 ਦੇ ਲਗਭਗ ਬੇਸ਼ਕਿਮਤੀ ਜਾਨਾਂ ਨੂੰ ਗੁਆਉਣਾ ਪੈ ਰਿਹਾ ਹੈ। ਜਿਸ ਦੌਰਾਨ ਆਮ ਲੋਕਾਂ ਦਾ ਇਨ੍ਹਾਂ ਸੜਕ ਹਾਦਸਿਆਂ ਦੌਰਾਨ ਕਰੋੜਾ ਰੁਪਏ ਦਾ ਨੁਕਸਾਨ ਵੀ ਹੋ ਰਿਹਾ ਹੈ। ਹਰਿਆਣਾ ਵਿੱਚ ਕਈ ਵਾਰ ਵੱਖ-ਵੱਖ ਸਥਿਤੀ ਦੌਰਾਨ ਕਰਫਿਊ ਤਾਂ ਜਰੂਰ ਲੱਗਿਆ ਪਰ ਸੜਕੀਂ ਹਾਦਸੇ ਦੇ ਗ੍ਰਾਫ ਵਿੱਚ ਕੋਈ ਜਿਆਦਾ ਗਿਰਾਵਟ ਦਰਜ਼ ਨਹੀਂ ਕੀਤੀ ਗਈ ਹੈ ਸਗੋਂ ਸੜਕੀਂ ਹਾਦਸੇ ਵਿੱਚ ਕਾਫ਼ੀ ਉਛਾਲ ਤੱਕ ਦੇਖਿਆ ਗਿਆ ਹੈ ਪਰ ਪਿਛਲੇ 22 ਦਿਨਾਂ ਤੋਂ ਪੰਜਾਬ ਵਿੱਚ ਲਗੇ ਕਰਫਿਊ ਦੌਰਾਨ ਇਨ੍ਹਾਂ ਸੜਕੀਂ ਹਾਦਸਿਆਂ ਵਿੱੱਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ।

ਕੋਰੋਨਾ ਦੇ ਡਰ ਦੇ ਨਾਲ ਹੀ ਕਰਫਿਊ ਦੌਰਾਨ ਆਮ ਲੋਕ ਆਪਣੇ ਘਰਾਂ ਵਿੱਚੋਂ ਹੀ ਨਹੀਂ ਨਿਕਲ ਰਹੇ ਹਨ, ਜਦੋਂ ਕਿ ਸਫ਼ਰ ਕਰਨਾ ਤਾਂ ਦੂਰ ਦੀ ਗਲ ਹੈ। ਜਿਸ ਕਾਰਨ ਨੈਸ਼ਨਲ ਹਾਈ ਵੇ ਦੇ ਨਾਲ ਹੀ ਸਟੇਟ ਹਾਈ ਵੇ ਵੀ ਪੂਰੀ ਤਰ੍ਹਾਂ ਖਾਲੀ ਪਏ ਹਨ। ਜਿਸ ਦਾ ਫਾਇਦਾ ਪੰਜਾਬ ਦੀ ਜਨਤਾ ਨੂੰ ਹੋ ਰਿਹਾ ਹੈ। ਇਨ੍ਹਾਂ 22 ਦਿਨਾਂ ਵਿੱਚ 100 ਫੀਸਦੀ ਸੜਕ ਹਾਦਸੇ ਵਿੱਚ ਗਿਰਾਵਟ ਦਰਜ਼ ਕੀਤੀ ਗਈ ਹੈ। ਜਿਸ ਦੇ ਚਲਦੇ ਹੀ ਪੰਜਾਬ ਵਿੱਚ ਇੱਕਾ ਦੂਕਾ ਸੜਕ ਹਾਦਸੇ ਨੂੰ ਛੱਡ ਕੇ ਕੋਈ ਵੱਡਾ ਹਾਦਸਾ ਨਹੀਂ ਵਾਪਰੀਆਂ ਹੈ, ਜਿਸ ਵਿੱਚ ਇੱਕ ਤੋਂ ਵੱਧ ਲੋਕਾਂ ਨੂੰ ਆਪਣਾ ਜਾਨ ਤੋਂ ਹੱਥ ਧੋਣਾ ਪਿਆ ਹੋਵੇ।

22 ਦਿਨਾਂ ਵਿੱਚ ਔਸਤ ਹੁੰਦੇ ਹਨ 396 ਦੀ ਥਾਂ ਹੋਏ 3-4 ਹਾਦਸੇ

ਪੰਜਾਬ ਵਿੱਚ ਔਸਤ ਸਾਲਾਨਾ 6450 ਸੜਕ ਹਾਦਸੇ ਦੇ ਅਨੁਸਾਰ ਰੋਜ਼ਾਨਾ 18 ਅਤੇ ਇਨ੍ਹਾਂ ਇਨ੍ਹਾਂ 22 ਦਿਨਾਂ ਵਿੱਚ 396 ਸੜਕੀਂ ਹਾਦਸੇ ਹੋਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਪਰ ਇਨ੍ਹਾਂ 22 ਦਿਨਾਂ ਵਿੱਚ ਸਿਰਫ਼ 2-3 ਹੀ ਸੜਕੀਂ ਹਾਦਸੇ ਹੋਏ ਹਨ। ਜਿਨ੍ਹਾਂ ਵਿੱਚ 1-2 ਦੀ ਮੌਤ ਦੀ ਜਾਣਕਾਰੀ ਮਿਲ ਰਹੀਂ ਹੈ, ਜਦੋਂ ਇਸ ਤੋਂ ਇਲਾਵਾ ਪੰਜਾਬ ਭਰ ਵਿੱਚੋਂ ਕੋਈ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇੱਕਾ ਦੁੱਕਾ ਸੜਕੀਂ ਹਾਦਸੇ ਹੋਰ ਹੋਏ ਹਨ, ਜਿਸ ਨਾਲ ਕੁਝ ਲੋਕ ਜ਼ਖ਼ਮੀ ਤਾਂ ਹੋਏ ਪਰ ਮੌਤ ਦਾ ਸ਼ਿਕਾਰ ਨਹੀਂ ਹੋਏ ਹਨ।

ਕਾਰ ਅਤੇ ਜੀਪ ਥਾਂ ਦੋਪਹੀਆ ਸਾਧਨਾਂ ਨਾਲ ਜਿਆਦਾ ਮੌਤਾਂ

ਪੰਜਾਬ ਵਿੱਚ ਹੁਣ ਤੱਕ ਪਿਛਲੇ ਸਾਲਾਂ ਦੇ ਅੰਕੜੀਆ ਅਨੁਸਾਰ ਸੜਕ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਣ ਵਾਲੇ ਜ਼ਿਆਦਾਤਰ ਕਾਰ ਅਤੇ ਜੀਪ ਦੀ ਥਾਂ ‘ਤੇ ਦੋਪਹੀਆ ਵਾਹਨ ਸਵਾਰ ਹੀ ਰਹੇ ਹਨ। ਜਦੋਂ ਕਿ ਬੱਸ ਅਤੇ ਟਰੱਕ ਨਾਲ ਜਿਆਦਾ ਮੌਤਾਂ ਨਹੀਂ ਹੋਈਆ ਹਨ। ਸਰਕਾਰੀ ਅੰਕੜੀਆ ਅਨੁਸਾਰ ਪੰਜਾਬ ਵਿੱਚ ਕਾਰ ਅਤੇ ਜੀਪ ਦੇ ਨਾਲ ਹੀ ਹਰ ਸਾਲ ਔਸਤ 1571 ਮੌਤ ਸ਼ਿਕਾਰ ਹੋ ਰਹੇ ਹਨ, ਜਦੋਂ ਕਿ ਦੋਪਹੀਆ ਵਾਹਨ ਨਾਲ 2135 ਪੰਜਾਬੀ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਹ ਸਾਰੀਆਂ ਤੋ ਹੈਰਾਨੀਜਨਕ ਗਲ ਹੈ ਕਿ ਦੋਪਹੀਆ ਵਾਹਣਾ ਦੇ ਨਾਲ 50 ਫੀਸਦੀ ਜਿਆਦਾ ਮੌਤ ਹੋ ਰਹੀ ਹੈ।

ਪਿਛਲੇ ਸਾਲਾਂ ਦੌਰਾਨ ਇਨ੍ਹਾਂ ਗੱਡੀਆਂ ਨਾਲ ਹੋਈਆ ਜਿਆਦਾ ਮੌਤਾਂ

  • ਵਹੀਕਲ   ਮੌਤ ਦਾ ਸ਼ਿਕਾਰ
  • ਦੋਪਹੀਆ   2135
  • ਕਾਰ ਅਤੇ ਜੀਪ  1571
  • ਬੱਸ   447
  • ਟਰੱਕ   589
  • ਆÂੋ ਰਿਕਸ਼ਾ  294
  • ਬਾਕੀ ਵਾਹਣਾ ਨਾਲ 735

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।