Jharkhand ‘ਚ 12.89 ਫੀਸਦੀ ਮਤਦਾਨ

12.89 Percent, Voting, Jharkhand

Jharkhand ‘ਚ 12.89 ਫੀਸਦੀ ਮਤਦਾਨ

17 ਵਿਧਾਨ ਸਭਾ ਸੀਟਾਂ ‘ਤੇ ਹੋ ਰਹੀਆਂ ਨੇ ਚੋਣਾਂ

ਸਿੱਲੀ ਸੀਟ ‘ਤੇ ਸਭ ਤੋਂ ਜ਼ਿਆਦਾ 16.35 ਫੀਸਦੀ ਮਤਦਾਨ

ਰਾਂਚੀ, ਏਜੰਸੀ। ਝਾਰਖੰਡ ‘ਚ ਤੀਜੇ ਗੇੜ ‘ਚ 17 ਵਿਧਾਨ ਸਭਾ ਖੇਤਰ ਕੋਡਰਮਾ, ਬਰਕੱਠਾ, ਬਰਹੀ, ਬੜਕਾਗਾਂਵ, ਰਾਮਗੜ, ਮਾਂਡੂ, ਹਜਾਰੀਬਾਗ, ਸਿਮਰੀਆ (ਸੁਰੱਖਿਅਤ) ਧਨਵਾਰ, ਗੋਮੀਆ, ਬੇਰਮੋ, ਈਚਾਗੜ, ਸਿੱਲੀ, ਖਿਜਰੀ (ਸੁ), ਰਾਂਚੀ, ਹਟੀਆ ਅਤੇ ਕਾਂਕੇ (ਸੁ) ‘ਚ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਮਤਦਾਨ ‘ਚ ਅੱਜ ਪਹਿਲੇ ਦੋ ਘੰਟਿਆਂ ‘ਚ 12.89 ਫੀਸਦੀ ਵੋਟਿੰਗ ਹੋਈ। ਰਾਜ ਚੋਣ ਕਮਿਸ਼ਨ ਸੂਤਰਾਂ ਨੇ ਇੱਥੇ ਦੱਸਿਆ ਕਿ ਇਹਨਾਂ 17 ਸੀਟਾਂ ‘ਤੇ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਅੱਜ ਸਵੇਰੇ ਸੱਤ ਵਜੇ ਮਤਦਾਨ ਸ਼ੁਰੂ ਹੋਇਆ। Jharkhand

ਪਹਿਲੇ ਦੋ ਘੰਟੇ ਭਾਵ ਸਵੇਰੇ 9 ਵਜੇ ਤੱਕ ਇਹਨਾਂ ਵਿਧਾਨ ਸਭਾ ਖੇਤਰਾਂ ‘ਚ 12.89 ਫੀਸਦੀ ਵੋਟਾਂ ਪਈਆਂ। ਇਸ ਦੌਰਾਨ ਸਿੱਲੀ ਸੀਟ ‘ਤੇ ਮਤਦਾਨ ਦਾ ਪ੍ਰਤੀਸ਼ਤ ਸਭ ਤੋਂ ਜ਼ਿਆਦਾ 16.35 ਫੀਸਦੀ ਰਿਹਾ ਉਥੇ ਧਨਵਾਰ ‘ਚ ਸਭ ਤੋਂ ਘੱਟ 7.57 ਫੀਸਦੀ ਮਤਦਾਨ ਹੋਇਆ।ਮਤਦਾਨ ਕੇਂਦਰਾਂ ਉਤੇ ਸਵੇਰ ਤੋ ਹੀ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਵੋਟਰਾਂ ਵਿੱਚ ਮਹਿਲਾਵਾਂ ਦੀ ਗਿਣਤੀ ਵੀ ਕਾਫੀ ਹੈ। ਰਾਜ ਵਿੱਚ ਕਿਸੇ ਵੀ ਤਰਾਂ ਦੀ ਅਣਸੁਖਾਵੀ ਘਟਨਾ ਵਾਪਰਨ ਦੀ ਸੂਚਨਾ ਨਹੀ ਹੈ।

ਕਿੱਥੇ ਕਿੰਨੀ ਵੋਟਿੰਗ

  • ਕੋਡਰਮਾ ‘ਚ 10.20 ਫੀਸਦੀ
  • ਬਰਕੱਠਾ ‘ਚ 15.90 ਫੀਸਦੀ
  • ਬਰਹੀ ‘ਚ 13.08 ਫੀਸਦੀ
  • ਬੜਕਾਗਾਂਵ ‘ਚ 13.70 ਫੀਸਦੀ
  • ਰਾਮਗੜ ‘ਚ 14.22 ਫੀਸਦੀ
  • ਮਾਂਡੂ ‘ਚ 14.20 ਫੀਸਦੀ
  • ਹਜਾਰੀਬਾਗ ‘ਚ 10.27 ਫੀਸਦੀ
  • ਸਿਮਰੀਆ ‘ਚ 13.77 ਫੀਸਦੀ
  • ਗੋਮੀਆਂ ‘ਚ 13.02 ਫੀਸਦੀ
  • ਬੇਰਮੋ ‘ਚ 12.75 ਫੀਸਦੀ
  • ਈਚਾਗੜ ‘ਚ 14.11 ਫੀਸਦੀ
  • ਖਿਜਰੀ ‘ਚ 16.25 ਫੀਸਦੀ
  • ਰਾਂਚੀ ‘ਚ 10.64 ਫੀਸਦੀ
  • ਹਟੀਆ ‘ਚ 11.40 ਫੀਸਦੀ
  • ਕਾਂਕੇ ‘ਚ 13.60 ਫੀਸਦੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।