ਕੇਂਦਰ ਵੱਲੋਂ ਧਾਰਾ-370 ਹਟਾਉਣ ਦਾ ਵੱਡਾ ਫ਼ੈਸਲਾ, ਜੰਮੂ-ਕਸ਼ਮੀਰ ਤੋਂ ਵੱਖ ਹੋਇਆ ਲੱਦਾਖ

Big Decision, Remove, Article-370, Center Government

ਕੇਂਦਰ ਵੱਲੋਂ ਧਾਰਾ-370 ਹਟਾਉਣ ਦਾ ਵੱਡਾ ਫ਼ੈਸਲਾ, ਜੰਮੂ-ਕਸ਼ਮੀਰ ਤੋਂ ਵੱਖ ਹੋਇਆ ਲੱਦਾਖ

ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ‘ਤੇ ਵੱਡਾ ਫੈਸਲਾ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਤੋਂ ਅਨੁਛੇਦ 370 ਨੂੰ ਖ਼ਤਮ ਕਰਨ ਦਾ ਸੰਕਲਪ ਰਾਜ ਸਭਾ ‘ਚ ਪੇਸ਼ ਕੀਤਾ ਹੈ, ਇਸ ਤੋਂ ਇਲਾਵਾ ਰਾਜ ਸਭਾ ‘ਚ ਅਮਿਤ ਸ਼ਾਹ ਨੇ ਰਾਜ ਮੁੜਗਠਿਤ ਬਿੱਲ ਪੇਸ਼ ਕੀਤਾ ਹੈ। ਇਸ ਦੇ ਤਿਹਤ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਦਿੱਤਾ ਗਿਆ ਹੈ। ਲੱਦਾਖ ਨੂੰ ਬਿਨਾ ਵਿਧਾਨ ਸਭਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ।

ਅਮਿਤ ਸ਼ਾਹ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਲੱਦਾਖ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਜਾਵੇ, ਤਾਂ ਕਿ ਇੱਥੇ ਰਹਿਣ ਵਾਲੇ ਲੋਕ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਣ। ਹੁਣ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ, ਪਰ ਇੱਥੇ ਵਿਧਾਨ ਸਭਾ ਨਹੀਂ ਹੋਵੇਗੀ। ਰਿਪੋਰਟ ਦੇ ਮੁਤਾਬਿਕ ਜੰਮੂ-ਕਸ਼ਮੀਰ ਨੂੰ ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਾਂਗ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਹੋਵੇਗੀ।

ਦੱਸ ਦਈਏ ਕਿ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਰਾਜ ਸਭਾ ‘ਚ ਸੰਵਿਧਾਨ ਦੇ ਅਨੁਛੇਦ 370 ਨੂੰ ਹਟਾਉਣ ਦਾ ਪ੍ਰਸਤਾਵ ਪੇਸ਼ ਕੀਤਾ, ਉਨ੍ਹਾਂ ਦੇ ਪ੍ਰਤਾਵ ਪੇਸ਼ ਕਰਦੇ ਹੀ ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਹੰਗਾਮਾ ਕਰਨ ਲੱਗੇ। ਅਮਿਤ ਸ਼ਾਹ ਦੇ ਇਸ ਐਲਾਨ ਤੋਂ ਬਾਅਦ ਹੀ ਰਾਜ ਸਭਾ ‘ਚ ਇਸ ਮੁੱਦੇ ‘ਤੇ ਹੰਗਾਮਾ ਹੋਣ ਲੱਗਿਆ। ਪੀਡੀਪੀ ਸਾਂਸਦ ਇਸ ਐਲਾਨ ਤੋਂ ਬਾਅਦ ਹੀ ਕੱਪੜੇ ਪਾੜ ਕੇ ਬੈਠ ਗਏ ਅਤੇ ਹੰਗਾਮਾ ਕਰਨ ਲੱਗੇ। ਇਹੀ ਨਹੀਂ ਕਾਂਗਰਸ, ਟੀਐੱਮਸੀ ਅਤੇ ਡੀਐੱਮਕੇ ਦੇ ਸਾਂਸਦਾਂ ਨੇ ਵੀ ਸਰਕਾਰ ਦੇ ਇਸ ਐਲਾਨ ‘ਤੇ ਖੂਬ ਹੰਗਾਮਾ ਕੀਤਾ। ਕਾਂਗਰਸ ਸਾਂਸਦ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਬੀਜੇਪੀ ਨੇ ਸੰਵਿਧਾਨ ਦੀ ਹੱਤਿਆ ਕੀਤੀ ਹੈ।

ਅਸੀਂ ਵੋਟ ਬੈਂਕ ਦੀ ਪਰਵਾਹ ਨਹੀਂ ਕਰਦੇ : ਅਮਿਤ ਸ਼ਾਹ

ਸੰਸਦ ‘ਚ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ‘ਚ ਇਹ ਗਲਤ ਧਾਰਨਾ ਹੈ ਕਿ ਅਨੁਛੇਦ 370 ਕਾਰਨ ਕਸ਼ਮੀਰ ਭਾਰਤ ਦੇ ਨਾਲ ਹੈ। ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ਭਾਰਤ ਦੇ ਰਲੇਵਾਂ ਪੱਤਰ ਕਾਰਨ ਹੈ ਜਿਸ ‘ਤੇ 1947 ‘ਚ ਹਸਤਾਖ਼ਰ ਕੀਤੇ ਗਏ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ  ਵੋਟ ਬੈਂਕ ਕਾਰਨ ਬੀਤੇ ਸਮੇਂ ਦੌਰਾਨ ਇਸ ‘ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ, ਪਰ ਸਾਡੇ ਕੋਲ ਇੱਛਾ ਸ਼ਕਤੀ ਹੈ ਅਤੇ ਅਸੀਂ ਵੋਟ ਬੈਂਕ ਦੀ ਪਰਵਾਹ ਨਹੀਂ ਕਰਦੇ, ਅਮਿਤ ਸ਼ਾਹ ਨੇ ਕਿਹਾ ਕਿ ਅਨੁਛੇਦ-370 ਨੂੰ ਹਟਾਉਣ ‘ਚ ਹੁਣ ਇੱਕ ਸਕਿੰਟ ਦੀ ਵੀ ਦੇਰੀ ਨਹੀਂ ਕਰਨੀ ਚਾਹੀਦੀ। ਅਮਿਤ ਸ਼ਾਹ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਡਿਬੇਟ ਅਤੇ ਬਹਿਸ ਲਈ ਤਿਆਰ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।