ਭਾਰਤੀ ਕਪਤਾਨ ਨੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੂੰ ਸਲਾਹਿਆ

ਫਿਲਡਿੰਗ ‘ਚ ਸੁਧਾਰ ਕਰਨਾ ਹੋਵੇਗਾ : ਵਿਰਾਟ ਕੋਹਲੀ

ਏਜੰਸੀ
ਬਰਮਿੰਘਮ,
ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਆਪਣੇ ਪਹਿਲੇ ਮੁਕਾਬਲੇ ‘ਚ ਵਿਰੋਧੀ ਪਾਕਿਸਤਾਨ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਜੰਮ ਕੇ ਤਾਰੀਫ ਕੀਤੀ ਪਰ ਨਾਲ ਹੀ ਉਨ੍ਹਾਂ ਨੇ ਫਿਲਡਿੰਗ ‘ਚ ਸੁਧਾਰ ਕਰਨ ‘ਤੇ ਵੀ ਜੋਰ ਦਿੱਤਾ ਭਾਰਤ ਨੇ 48 ਓਵਰਾਂ ‘ਚ ਤਿੰਨ ਵਿਕਟਾਂ ‘ਤੇ 319 ਦੌੜਾਂ ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਮੀਂਹ ਪ੍ਰਭਾਵਿਤ ਮੁਕਾਬਲੇ ‘ਚ ਪਾਕਿਸਤਾਨ ਨੂੰ 33.4 ਓਵਰਾਂ ‘ਚ 164 ਦੌੜਾਂ ‘ਤੇ ਢੇਰ ਕਰਕੇ 124 ਦੌੜਾਂ ਨਾਲ ਮੈਚ ਆਪਣੇ ਨਾਂਅ ਕਰ ਲਿਆ ਵਿਰਾਟ ਨੇ ਕਿਹਾ ਕਿ ਅਸੀਂ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਲਈ ਮੈਂ ਟੀਮ ਨੂੰ 10 ‘ਚੋਂ 9 ਅੰਕ ਦੇਵਾਂਗਾ ਪਰ ਫਿਲਡਿੰਗ ‘ਚ ਅਸੀਂ ਛੇ ਅੰਕਾਂ ਦੇ ਬਰਾਬਰ ਹੀ ਸੀ ਟੂਰਨਾਮੈਂਟ ‘ਚ ਮਜ਼ਬੂਤ ਟੀਮਾਂ ਖਿਲਾਫ ਹੋਣ ਵਾਲੇ ਮੁਕਾਬਲੇ ਲਈ ਸਾਨੂੰ ਆਪਣੀ ਫਿਲਡਿੰਗ ‘ਚ ਸੁਧਾਰ ਕਰਨਾ ਹੋਵੇਗਾ ਭਾਰਤੀ ਫਿਲਡਰਾਂ ਨੇ ਇਸ ਮਹਾਂ ਮੁਕਾਬਲੇ ‘ਚ ਘੱਟੋ-ਘੱਟ ਤਿੰਨ ਅਸਾਨ ਕੈਚ ਛੱਡੇ ਵਿਰਾਟ ਨੇ ਆਪਣੇ ਬੱਲੇਬਾਜ਼ਾਂ ਦੀ ਜੰਮ ਕੇ ਤਾਰੀਫ ਕਰਦਿਆਂ ਕਿਹਾਕਿ ਸ਼ਿਖਰ ਅਤੇ ਰੋਹਿਤ ਨੇ ਟੀਮ ਨੂੰ ਠੋਸ ਸ਼ੁਰੂਆਤ ਦਿਵਾਈ ਪਿਛਲੀ ਵਾਰ ਅਸੀਂ ਜਦੋਂ ਇੱਥੇ ਖਿਤਾਬ ਜਿੱਤੇ ਸੀ ਤਾਂ ਸਾਡੇ ਓਪਨਰਾਂ ਨੇ ਅਹਿਮ ਯੋਗਦਾਨ ਦਿੱਤਾ ਸੀ ਰੋਹਿਤ ਨੇ ਕੁਝ ਸਮਾਂ ਲਿਆ ਪਰ ਉਹ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ ਅਤੇ ਕੌਮਾਂਤਰੀ ਕ੍ਰਿਕਟ ਆਈਪੀਐੱਲ ਨਾਲੋਂ ਵੱਖ ਹੈ ਭਾਰਤੀ ਕਪਤਾਨ ਨੇ ਕਿਹਾ ਕਿ ਸ਼ਿਖਰ ਤੋਂ ਇਲਾਵਾ ਯੁਵਰਾਜ ਵੀ ਕਾਫੀ ਚੰਗੀ ਲੈਅ ‘ਚ ਸਨ ਅਤੇ ਉਨ੍ਹਾਂ ਸਾਹਮਣੇ ਮੈਂ ਕਲੱਬ ਕ੍ਰਿਕਟਰ ਲੱਗ ਰਿਹਾ ਸੀ ਆਖਰੀ ਓਵਰ ‘ਚ ਹਾਰਦਿਕ ਦਾ ਪ੍ਰਦਰਸ਼ਨ ਵੀ ਕਮਾਲ ਦਾ ਸੀ ਯਕੀਨੀ ਤੌਰ ‘ਤੇ ਇਸ ਜਿੱਤ ਨਾਲ ਟੀਮ ਦਾ ਹੌਸਲਾ ਕਾਫੀ ਉੱਚਾ ਹੋਇਆ ਹੈ ਅਤੇ ਖਿਡਾਰੀਆਂ ਦਾ ਆਤਮਵਿਸ਼ਵਾਸ ਵੀ ਵਧਿਆ ਹੈ ਉੱਥੇ ਦੂਜੇ ਪਾਸੇ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੇ ਹਾਰ ‘ਤੇ ਨਿਰਾਸ਼ਾ ਜਾਹਿਰ ਕਰਦਿਆਂ ਕਿਹਾਕਿ ਆਖਰੀ ਅੱਠ ਓਵਰਾਂ ‘ਚ ਅਸੀਂ ਮੈਚ ਤੋਂ ਦੂਰ ਹੋ ਗਏ ਸਰਫਰਾਜ਼ ਨੇ ਕਿਹਾ ਕਿ 40 ਓਵਰਾਂ ਤੋਂ ਬਾਅਦ ਵੀ ਅਸੀਂ ਮੈਚ ‘ਚ ਸੀ ਪਰ ਆਖਰੀ ਅੱਠ ਓਵਰਾਂ ‘ਚ ਅਸੀਂ ਮੌਕਾ ਗੁਆ ਦਿੱਤਾ ਇਸ ਦਾ ਸਿਹਰਾ ਭਾਰਤੀ ਬੱਲੇਬਾਜ਼ਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਖਰੀ ਅੱਠ ਓਵਰਾਂ ‘ਚ 124 ਦੌੜਾਂ ਬਣਾਈਆਂ ਅਤੇ ਉੱਥੋਂ ਲੈਅ ਭਾਰਤ ਕੋਲ ਚਲੀ ਗਈ

ਅਸੀਂ ਚੰਗੀ ਬੱਲੇਬਾਜ਼ੀ ਕੀਤੀ : ਯੁਵਰਾਜ
ਏਜੰਸੀ, ਬਰਮਿੰਘਮ
ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਪਹਿਲੇ ਮੁਕਾਬਲੇ ‘ਚ ਵਿਰੋਧੀ ਪਾਕਿਸਤਾਨ ਖਿਲਾਫ ਧਮਾਕੇਦਾਰ ਪਾਰੀ ਖੇਡਣ ਵਾਲੇ ਮੈਨ ਆਫ ਦ ਮੈਚ ਯੁਵਰਾਜ ਸਿੰਘ ਨੇ ਜਿੱਤ ਦਾ ਸਿਹਰਾ ਟੀਮ ਦੀ ਸ਼ਾਨਦਾਰ ਬੱਲੇਬਾਜ਼ੀ ਨੂੰ ਦਿੱਤਾ ਯੁਵਰਾਜ ਨੇ 32 ਗੇਂਦਾਂ ‘ਚ 53 ਦੌੜਾਂ ਦੀ ਆਪਣੀ ਧਮਾਕੇਦਾਰ ਪਾਰੀ ‘ਚ ਅੱਠ ਚੌਕੇ ਅਤੇ ਇੱਕ ਛੱਕਾ ਜੜਿਆ ਉਨ੍ਹਾਂ ਦੇ ਇਸ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਟੀਮ ਤਿੰਨ ਵਿਕਟਾਂ ‘ਤੇ 319 ਦੌੜਾਂ ਦਾ ਵੱਡਾ ਸਕੋਰ ਬਣਾਉਣ ‘ਚ ਸਫਲ ਰਹੀ ਯੁਵਰਾਜ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਯੁਵਰਾਜ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਸਾਰਿਆਂ ਨੇ ਚੰਗੀ ਬੱਲੇਬਾਜ਼ੀ ਕੀਤੀ ਸਾਡੇ ਓਪਨਰਾਂ ਰੋਹਿਤ ਅਤੇ ਸ਼ਿਖਰ ਦੀ ਪਾਰੀ ਨੇ ਸਾਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਆਖਰ ‘ਚ ਵਿਰਾਟ ਅਤੇ ਹਾਰਦਿਕ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਗੇਂਦ ਹਲਕੀ ਰਿਵਰਸ ਸਵਿੰਗ ਹੋ ਰਹੀ ਸੀ ਪਰ ਮੇਰੇ ਏਰੀਆ ‘ਚ ਗੇਂਦ ਆਈ ਤਾਂ ਮੈਂ ਹਿੱਟ ਕੀਤਾ ਯੁਵਰਾਜ ਨੇ ਕਿਹਾਕਿ ਮੈਂ ਭਾਗਸ਼ਾਲੀ ਸੀ ਕਿ ਮੇਰਾ ਕੈਚ ਛੁੱਟਿਆ ਪਰ ਇਸ ਤੋਂ ਬਾਅਦ ਮੈਂ ਗੇਂਦ ਨੂੰ ਹਿੱਟ ਕਰਨ ‘ਚ ਸਮਰੱਥ ਸੀ ਮੈਂ ਸ਼ਾਨਦਾਰ ਸਮਾਪਤ ਕੀਤਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਕਾਬਲਾ ਹਮੇਸ਼ਾ ਵੱਡਾ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਟੂਰਨਾਮੈਂਟ ਲਈ ਇਸ ਨਾਲ ਸਾਨੂੰ ਇੱਕ ਚੰਗਾ ਪਲੇਟਫਾਰਮ ਮਿਲਿਆ ਹੈ ਉਮੀਦ  ਹੈ ਕਿ ਇਸ ਜਿੱਤ ਨਾਲ ਖਿਡਾਰੀਆਂ ‘ਚ ਵਿਸ਼ਵਾਸ ਆਇਆ ਹੋਵੇਗਾ

ਅਸੀਂ ਔਸਤ ਦਰਜੇ ਦਾ ਪ੍ਰਦਰਸ਼ਨ ਕੀਤਾ: ਪਾਕਿ ਕੋਚ ਆਰਥਰ
ਏਜੰਸੀ, ਬਰਮਿੰਘਮ
ਵਿਰੋਧੀ ਭਾਰਤ ਖਿਲਾਫ ਹਾਈਵੋਲਟੇਜ਼ ਮੁਕਾਬਲੇ ‘ਚ ਮਿਲੀ 124 ਦੌੜਾਂ ਦੀ ਕਰਾਰੀ ਹਾਰ ਨਾਲ ਖਾਸੇ ਨਿਰਾਸ਼ ਦਿਸ ਰਹੇ ਪਾਕਿਸਤਾਨੀ ਟੀਮ ਦੇ ਕੋਚ ਮਿਰਕੀ ਆਰਥਰ ਨੇ ਕਿਹਾ ਕਿ  ਉਨ੍ਹਾਂ ਦੀ ਟੀਮ ਨੇ ਮਹੱਤਵਪੂਰਨ ਮੈਚ ‘ਚ ਔਸਤ ਦਰਜੇ ਦਾ ਪ੍ਰਦਰਸ਼ਨ ਕੀਤਾ ਅਤੇ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਇੱਕ ਰੋਜ਼ਾ ਕ੍ਰਿਕਟ ਦੀਆਂ ਕਮੀਆਂ ‘ਤੇ ਗੌਰ ਕੀਤਾ ਜਾਵੇ ਪਾਕਿਸਤਾਨੀ ਕੋਚ ਨੇ ਕਿਹਾ ਕਿ ਅਸੀਂ ਔਸਤ ਦਰਜੇ ਦਾ ਖੇਡ ਵਿਖਾਇਆ ਇਹੀ ਸੱਚ ਹੈ ਹੁਣ ਸਮਾਂ ਆ ਗਿਆ ਕਿ ਸਾਨੂੰ ਵੇਖਣਾ ਹੋਵੇਗਾ ਕਿ ਇੱਕ ਰੋਜ਼ਾ ਕ੍ਰਿਕਟ ‘ਚ ਅਸੀਂ ਕਿੱਥੇ ਹਾਂ
ਪਾਕਿਸਤਾਨ ਨੂੰ ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਖਿਲਾਫ ਆਪਣੇ ਦੋਵਾਂ ਮੈਚਾਂ ‘ਚ ਜਿੱਤ ਦਰਜ ਕਰਨੀ ਹੋਵੇਗੀ ਤਾਂ ਕਿ ਉਹ ਸੈਮੀਫਾਈਨਲ ‘ਚ ਜਗ੍ਹਾ ਬਣਾ ਸਕੇ ਉੱਥੇ ਇਸ ਬੇਹੱਦ ਅਹਿਮ ਮੈਚ ‘ਚ ਮਿਲੀ ਹਾਰ ਨਾਲ ਟੀਮ ਦਾ ਹੌਸਲਾ ਵੀ ਡਿੱਗਿਆ ਹੈ ਆਰਥਰ ਨੇ ਕਿਹਾ ਕਿ ਮੇਰੇ ਲਈ ਜੋ ਪਿਛਲੇ ਕਾਫੀ ਸਮੇਂ ਤੋਂ ਚਿੰਤਾ ਦੀ ਗੱਲ ਹੈ ਕਿ ਉਹ ਇਹ ਕਿ ਅਸੀਂ ਖੇਡ ਦੇ ਮੂਲ ਪਹਿਲੂਆਂ ਅਤੇ ਯੋਜਨਾਵਾਂ ਨੂੰ ਵੀ ਲਾਗੂ ਨਹੀਂ ਕਰ ਪਾ ਰਹੇ ਹਾਂ
ਅਸੀਂ ਸਹੀ ਥ੍ਰੋ ਨਹੀਂ ਕਰ ਸਕੇ ਨਾ ਹੀ ਸਾਨੂੰ ਇਹ ਪਤਾ ਹੈ ਕਿ ਆਪਣੀ ਗੇਂਦਬਾਜ਼ੀ ‘ਚ ਕਦੋਂ ਵਿਭਿੰਨਤਾ ਲਿਆਉਣੀ ਹੈ ਉਨ੍ਹਾਂ ਕਿਹਾ ਕਿ ਅਸੀਂ ਇੱਕ ਚੰਗਾ ਓਵਰ ਸੁੱਟਿਆ ਅਤੇ ਉਸ ਤੋਂ ਬਾਅਦ ਉਸ ਨੇ ਛੇਵੀਂ ਅਤੇ ਆਖਰੀ ਗੇਂਦ ‘ਚ ਕੁਝ ਅਲੱਗ ਕਰ ਦਿੱਤਾ ਜਿਸ ‘ਤੇ ਬਾਊਂਡਰੀ ਲੱਗ ਗਈ ਇੱਥੇ ਕੁਝ ਅਹਿਮ ਮੂਲ ਗੱਲਾਂ ਹਨ ਜਿਨ੍ਹਾਂ ‘ਤੇ ਸਾਡਾ ਧਿਆਨ ਨਹੀਂ ਹੈ ਅਤੇ ਮੈਨੂੰ ਇਸ ਦੀ ਚਿੰਤਾ ਹੈ
ਮੈਚ ‘ਚ ਪਾਕਿਸਤਾਨੀ ਟੀਮ ਦੀ ਫਿਲਡਿੰਗ ਬੇਹੱਦ ਖਰਾਬ ਰਹੀ ਅਤੇ ਉਨ੍ਹਾਂ ਨੇ ਵਿਰਾਟ ਕੋਹਲੀ ਤੋਂ ਲੈ ਕੇ ਯੁਵਰਾਜ ਸਿੰਘ ਵਰਗੇ ਵੱਡੇ ਬੱਲੇਬਾਜ਼ਾਂ ਦਾ ਕੈਚ ਕਈ ਵਾਰ ਛੱਡ ਦਿੱਤਾ ਜਿਨ੍ਹਾਂ ਨੇ ਬਾਅਦ ‘ਚ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ
ਸਗੋਂ ਪਾਕਿਸਤਾਨੀ ਟੀਮ ਦੇ ਖਰਾਬ ਖੇਡ ਦੇ ਬਾਵਜ਼ੂਦ ਕੋਚ ਆਰਥਰ ਨੇ ਆਪਣੀ ਟੀਮ ਦਾ ਬਚਾਅ ਵੀ ਕੀਤਾ ਅਤੇ ਕਿਹਾ ਕਿ ਪਿਛਲੇ ਮੈਚਾਂ ‘ਚ ਉਨ੍ਹਾਂ ਨੇ ਚੰਗਾ ਕੀਤਾ ਅਤੇ ਪੂਰੀ ਪਾਕਿਸਤਾਨੀ ਟੀਮ ਨੂੰ ਸਿਰਫ ਇੱਕ ਮੈਚ ਦੇ ਅਧਾਰ ‘ਤੇ ਹੀ ਨਹੀਂ ਪਰਖਣਾ ਚਾਹੀਦਾ