ਜੁਕਰਬਰਗ ਨੇ ਡਾਟਾ ਲੀਕ ਮਾਮਲੇ ‘ਚ ਗਲਤੀ ਮੰਨੀ

Zuckerberg, Acknowledged, Error, Data, Leak, Case

ਕਿਹਾ, ਸਾਹਮਣੇ ਆਈਆਂ ਸਮੱਸਿਆਵਾਂ ਦੇ ਹੱਲ ਲਈ ਫੇਸਬੁੱਕ ਵੱਲੋਂ ਕਈ ਕਦਮ ਚੁੱਕੇ ਜਾਣਗੇ | Zuckerberg

  • ਕੰਪਨੀ ਦੀਆਂ ਖਾਮੀਆਂ ਨੂੰ ਸਵੀਕਾਰ ਕਰਦਿਆਂ ਮਾਫੀ ਮੰਗੀ

ਸਾਨ ਫਰਾਂਸਿਸਕੋ (ਏਜੰਸੀ)। ਫੇਸਬੁੱਕ ਦੇ ਮਾਲਕ (Mark Zuckerberg) ਮਾਰਕ ਜਕਰਬੁਰਗ ਨੇ ਫੇਸਬੁੱਕ ਡਾਟਾ ਲੀਕ ਮਾਮਲੇ ‘ਚ ਕੰਪਨੀ ਦੀਆਂ ਖਾਮੀਆਂ ਨੂੰ ਸਵੀਕਾਰ ਕਰਦਿਆਂ ਮੁਆਫੀ ਮੰਗੀ ਹੈ। (Mark Zuckerberg) ਜੁਕਰਬਰਗ ਨੇ ਸੀਐੱਨਐੱਨ ਨੂੰ ਇੰਟਰਵਿਊ ‘ਚ ਕਿਹਾ ਇਹ ਵੱਡਾ ਵਿਸ਼ਵਾਸਘਾਤ ਸੀ। ਇਸ ਲਈ ਮੈਨੂੰ ਅਫਸੋਸ ਹੈ ਲੋਕਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ‘ਚ ਕਿਹਾ ਸਾਡੇ ਤੋਂ ਕਈ ਗਲਤੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਠੀਕ ਕਰਨ ਸਬੰਧੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੇ ਪਹਿਲਾਂ ਸਾਹਮਣੇ ਆਈਆਂ ਸਮੱਸਿਆਵਾਂ ਦੇ ਹੱਲ ਲਈ ਫੇਸਬੁੱਕ ਵੱਲੋਂ ਕਈ ਕਦਮ ਚੁੱਕੇ ਜਾਣਗੇ।

ਫੇਸਬੁੱਕ ਆਪਣੇ ਯੂਜ਼ਰਾਂ ਨੂੰ ਇੱਕ ਨਵਾਂ ਟੂਲ ਦੇਵੇਗਾ ਜਿਸ ਨਾਲ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਡਾਟਾ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ

ਜੁਕਰਬਰਗ (Mark Zuckerberg) ਨੇ ਕਿਹਾ ਉਹ ਉਨ੍ਹਾਂ ਹਜ਼ਾਰਾਂ ਐਪਲੀਕੇਸ਼ਨਾਂ ਦੀ ਜਾਂਚ ਕਰੇਗਾ, ਜਿਸ ਦੀ ਵਰਤੋਂ ਉਸ ਸਮੇਂ ਵੱਡੀ ਗਿਣਤੀ ‘ਚ ਕੀਤੀ ਗਈ। ਉਨ੍ਹਾਂ ਕਿਹਾ ਕਿ ਫੇਸਬੁੱਕ ਆਪਣੇ ਯੂਜ਼ਰਾਂ ਨੂੰ ਇੱਕ ਨਵਾਂ ਟੂਲ ਦੇਵੇਗਾ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਡਾਟਾ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ, ਸਾਂਝਾ ਕੀਤਾ ਜਾ ਰਿਹਾ ਹੈ, ਅਤੇ ਅੱਗੇ ਤੋਂ ਡਵੈਲਪਰਜ਼ ਦੀ ਦੁਰਵਰਤੋਂ ਨੂੰ ਰੋਕਣ ਲਈ ਡਾਟਾ ਤੱਕ ਉਸ ਦੀ ਪਹੁੰਚ ‘ਤੇ ਪਾਬੰਦੀ ਲਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਅਜਿਹੀ ਵਿਵਸਥਾ ਕੀਤੀ ਜਾਵੇਗੀ ਕਿ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਰੋਕਣ ਲਈ ਡਵੈਲਪਰਜ਼ ਦੀ ਡਾਟਾ ਐਕਸੇਸ ਸੀਮਤ ਕੀਤੀ ਜਾਵੇਗਾ।