ਜੁਲਾਈ 2019 ਤੋਂ ਬਦਲ ਜਾਵੇਗਾ ਤੁਹਾਡਾ ਡੀਐੱਲ ਅਤੇ ਆਰਸੀ

Your, DL, RC, Change, July 2019

ਰੰਗ, ਲੁੱਕ, ਡਿਜ਼ਾਈਨ ਅਤੇ ਸਕਿਊਰਟੀ ਫੀਚਰ ਹੋਣਗੇ ਇਕੋ ਜਿਹੇ

ਡਰਾਇਵਰ ਨੇ ਅੰਗਦਾਨ ਕੀਤਾ ਹੈ ਤਾਂ ਡੀਐੱਲ ‘ਚ ਇਸਦੀ ਵੀ ਜਾਣਕਾਰੀ ਹੋਵੇਗੀ

ਏਜੰਸੀ , ਨਵੀਂ ਦਿੱਲੀ

ਅਗਲੇ ਜੁਲਾਈ ਤੋਂ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਾਂਤਾਂ ਤੋਂ ਜਾਰੀ ਹੋਣ ਵਾਲੇ ਨਵੇਂ ਡਰਾਈਵਿੰਗ ਲਾਈਸੰਸ ਅਤੇ ਵਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਇੱਕੋ ਜਿਹੇ ਹੀ ਹੋਣਗੇ ਇਨ੍ਹਾਂ ਦੇ ਰੰਗ, ਲੁੱਕ, ਡਿਜ਼ਾਈਨ ਅਤੇ ਸਕਿਊਰਟੀ ਫੀਚਰ ਸਭ ਇੱਕੋ ਜਿਹੇ ਹੋਣਗੇ ਖਬਰਾਂ ਅਨੁਸਾਰ ਇਨ ਸਮਾਰਟ ਡੀਐਲ ਅਤੇ ਆਰਸੀ ‘ਚ ਮਾਈਕ੍ਰੋ ਚਿਪ ਅਤੇ ਕਿਊਆਰ ਕੋਡ ਹੋਣਗੇ

ਇਨ੍ਹਾਂ ਕਾਰਡਾਂ ‘ਚ ਮੈਟਰੋ ਤੇ ਏਟੀਐਮ ਕਾਰਡ ਵਾਂਗ ਨਿਗਰਫੀਲਡ ਕਮਿਊਨੀਕੇਸ਼ਨ (ਐਨਐਫਸੀ) ਵੀ ਹੋਵੇਗਾ, ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਕਾਰਡ ‘ਚ ਮੌਜੂਦ ਸੂਚਨਾ ਤੁਰੰਤ ਮਿਲ ਜਾਵੇਗੀ ਜੇਕਰ ਡਰਾਈਵਰ ਨੇ ਅੰਗਦਾਨ ਕੀਤਾ ਹੈ ਤਾਂ ਨਵੇਂ ਡੀਐਲ ‘ਚ ਇਸਦੀ ਵੀ ਜਾਣਕਾਰੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਡਰਾਈਵਰ, ਦਿਵਿਆਂਗ ਵਿਅਕਤੀਆਂ ਲਈ ਖਾਸ ਤੌਰ ‘ਤੇ ਡਿਜਾਇਨ ਕੀਤੀ ਗਈ ਗੱਡੀ ਚਲਾ ਰਿਹਾ ਹੈ ਤਾਂ ਇਹ ਸੂਚਨਾ ਵੀ ਡੀਐਲ ‘ਚ ਦਰਜ ਹੋਵੇਗੀ

15-20 ਰੁਪਏ ਦਾ ਖਰਚ ਵਧੇਗਾ

ਪ੍ਰਦੂਸ਼ਣ ਕੰਟਰੋਲ ‘ਚ ਸਹੂਲਤ ਲਈ ਗੱਡੀ ਦੇ ਏਮਿਸ਼ਨ ਦੀ ਸਾਰੀ ਜਾਣਕਾਰੀ ਵੀ ਆਰਸੀ ‘ਚ ਮੌਜ਼ੂਦ ਹੋਵੇਗੀ ਸੜਕ ਅਤੇ ਆਵਾਜਾਈ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਹਾਲੇ ਜੇਕਰ ਕੋਈ ਸਖਸ਼ ਪ੍ਰਦੂਸ਼ਣ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਗੱਡੀ ਦੇ ਮਾਲਕ ਤੋਂ ਇਸ ਸਬੰਧੀ ਸਾਰੀ ਜਾਣਕਾਰੀ ਲੈਣੀ ਪੈਂਦੀ ਹੈ ਜ਼ਿਕਰਯੋਗ ਹੈ ਕਿ ਦੇਸ਼ ‘ਚ ਰੋਜ਼ਾਨਾ ਲਗਭਗ 32000 ਡੀਐਲ ਜਾਂ ਤਾਂ ਇਸ਼ੂ ਹੁੰਦੇ ਹਨ ਜਾਂ ਰਿਨਿਊ ਕੀਤੇ ਜਾਂਦੇ ਹਨ ਇਸ ਤਰ੍ਹਾਂ ਰੋਜ਼ਾਨਾ ਲਗਭਗ 43000 ਗੱਡੀਆਂ ਰਜਿਸਟਰਡ ਜਾਂ ਰੀਰਜਿਸਟਰ ਹੁੰਦੀਆਂ ਹਨ ਇਸ ਨਵੇਂ ਡੀਐਲ ਜਾਂ ਆਰਸੀ ‘ਚ 15-20 ਰੁਪਏ ਤੋਂ ਜ਼ਿਆਦਾ ਦਾ ਖਰਚ ਨਹੀਂ ਹੋਵੇਗਾ

ਡਰਾਇਵਰ ਤੇ ਗੱਡੀ ਦੀ ਸਾਰੀ ਡੀਟੇਲ ਹੋਵੇਗੀ ਮੁਹੱਈਆ

ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਇਸ ਬਦਲਾਅ ਨਾਲ ਟ੍ਰੈਫਿਕ ਦਾ ਜਿੰਮਾ ਸੰਭਾਲਣ ਦੇ ਜਿੰਮੇਵਾਰਾਂ ਨੂੰ ਵੀ ਸਹੂਲੀਅਤ ਹੋਵੇਗੀ ਉਨ੍ਹਾ ਨੂੰ ਇਸ ਨਾਲ ਗੱਡੀ ਅਤੇ ਡਰਾਇਵਰ ਦੀ ਸਾਰੀ ਡਿਟੇਲ ਮਿਲ ਜਾਵੇਗੀ ਕਾਰਡ ‘ਚ ਮੌਜ਼ੂਦ ਐਨਐਫਸੀ ਫੀਚਰ ਨਾਲ ਇਸਦੀਆਂ ਸਾਰੀਆਂ ਜਾਣਕਾਰੀਆਂ ਨੂੰ ਤੁਰੰਤ ਵੇਖਿਆ ਜਾ ਸਕੇਗਾ ਇਸ ‘ਚ ਗੱਡੀਆਂ ਅਤੇ ਡਰਾਇਵਰ ਦੇ ਸੈਂਟਰਲ ਡੇਟਾ ਬੇਸ ‘ਚ ਪਹਿਲਾਂ ਤੋਂ ਦਰਜ ਜਾਣਕਾਰੀਆਂ ਵੀ ਸ਼ਾਮਲ ਹੋਣਗੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।