ਚਾਚੇ ਵੱਲੋਂ ਗੋਲੀ ਮਾਰਕੇ ਭਤੀਜੇ ਦਾ ਕਤਲ

Sach Kahoon Punjabi Desk Picture
Published On

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ

ਅਨਿਲ ਲੁਟਾਵਾ ,ਅਮਲੋਹ: ਨਾਭਾ ਚੌਂਕ ਅਮਲੋਹ ‘ਚ ਜਰਨਲ ਸਟੋਰ ਅਤੇ ਸਾਈਕਲ ਦੇ ਪੈਂਚਰ ਲਗਾਉਣ ਵਾਲੇ ਕਰੀਬ 35 ਸਾਲਾ ਨੌਜਵਾਨ ਨੂੰ ਉਸ ਦੇ 70 ਸਾਲਾ ਚਾਚੇ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪ੍ਰਮੋਦ ਕੁਮਾਰ ਪੁੱਤਰ ਰਾਮ ਨਾਥ ਸਵੇਰੇ ਅਪਣੀ ਦੁਕਾਨ ‘ਤੇ ਕੰਮ ਕਰ ਰਿਹਾ ਸੀ ਜਿਸ ਦੌਰਾਨ ਮੌਕੇ ‘ਤੇ ਪਹੁੰਚੇ ਚਾਚਾ ਉਮ ਪ੍ਰਕਾਸ਼ ਉਰਫ ਯੋਧਾ ਪੁੱਤਰ ਮੁਕੰਦੀ ਲਾਲ ਨੇ ਪਿੱਛੋਂ ਆ ਕੇ ਦੋਨਾਲੀ ਨਾਲ ਉਸ ਦੀ ਪਿੱਠ ਵਿੱਚ ਗੋਲੀ ਮਾਰ ਦਿੱਤੀ।

ਘਟਨਾ ਦੀ ਜਾਣਕਾਰੀ ਮਿਲਦੇ ਡੀਐੱਸਪੀ ਅਮਲੋਹ, ਥਾਣਾ ਮੁਖੀ ਅਮਲੋਹ ਦਲਵੀਰ ਸਿੰਘ ਗਰੇਵਾਲ ਮੌਕੇ ‘ਤੇ ਪਹੁੰਚ ਕੇ ਉਕਤ ਉਮ ਪ੍ਰਕਾਸ਼ ਅਤੇ ਉਸਦੀ ਦੋਨਾਲੀ ਬੰਦੂਕ ਨੂੰ ਕਬਜ਼ੇ ਵਿੱਚ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਥਾਣਾ ਮੁਖੀ ਦਲਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਘਰੇਲੂ ਝਗੜੇ ਕਾਰਨ ਨਸ਼ੇ ਦੀ ਹਾਲਤ ‘ਚ ਉਮ ਪ੍ਰਕਾਸ਼ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਉਕਤ ਵਿਅਕਤੀ ਨੂੰ ਕਾਬੂ ਕਰਕੇ ਆਈਪੀਸੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts