ਵਰਸ ਰਿਹਾ ਅੱਖੀਆਂ ਦਾ ਨੂਰ

32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ | Free Eye Camp

  • 32ਵਾਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦੀਆਂ ਝਲਕੀਆਂ | Free Eye Camp
  • ਤੀਜੇ ਦਿਨ ਤੱਕ 6292 ਮਰੀਜ਼ਾਂ ਦੀਆਂ ਅੱਖਾਂ ਜਾਂਚੀਆਂ, 199 ਆਪ੍ਰੇਸ਼ਨ ਲਈ ਚੁਣੇ ਗਏ, 105 ਦੇ ਹੋਏ ਆਪ੍ਰੇਸ਼ਨ
  • 69 ਮਰੀਜ਼ ਹੋਏ ਡਿਸਚਾਰਜ, ਰੋਸ਼ਨੀ ਪਾ ਕੇ ਕਿਹਾ, ਥੈਂਕਯੂ ਡੇਰਾ ਸੱਚਾ ਸੌਦਾ | Free Eye Camp

ਸਰਸਾ (ਸੱਚ ਕਹੂੰ ਨਿਊਜ਼)। ਰੂਹਾਨੀਅਤ ਤੇ ਇਨਸਾਨੀਅਤ ਦੇ ਕੇਂਦਰ ਡੇਰਾ ਸੱਚਾ ਸੌਦਾ ’ਚ ਪਿਛਲੇ ਦੋ ਦਿਨਾਂ ਤੋਂ ਹਨ੍ਹੇਰੀਆਂ ਜ਼ਿੰਦਗੀਆਂ ਅੱਖੀਆਂ ਦੇ ਨੂਰ ਨਾਲ ਰੌਸ਼ਨ ਹੋ ਰਹੀਆਂ ਹਨ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ’ਚ 32ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਮਰੀਜ਼ਾਂ ਦੀਆਂ ਅੱਖਾਂ ਨੂੰ ਜਾਂਚਣ ਅਤੇ ਆਪ੍ਰੇਸ਼ਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਵੈਲਪਮੈਂਟ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਲਾਏ ਚਾਰ ਰੋਜ਼ਾ ਕੈਂਪ ’ਚ ਵੀਰਵਾਰ ਨੂੰ ਤੀਜੇ ਦਿਨ ਤੱਕ 6292 ਮਰੀਜ਼ਾਂ ਦੀਆਂ ਅੱਖਾਂ ਜਾਂਚੀਆਂ ਗਈਆਂ ਜਿਨ੍ਹਾਂ ’ਚ 2650 ਪੁਰਸ਼ ਤੇ 3642 ਮਹਿਲਾ ਮਰੀਜ਼ ਸ਼ਾਮਲ ਹਨ ਜਾਂਚ ਤੋਂ ਬਾਅਦ 199 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ। (Free Eye Camp)

ਇਹ ਵੀ ਪੜ੍ਹੋ : ਕੈਂਪ ਦੇ ਤੀਜੇ ਦਿਨ ਤੱਕ 6292 ਮਰੀਜ਼ਾਂ ਦੀਆਂ ਅੱਖਾਂ ਜਾਂਚੀਆਂ, 199 ਆਪ੍ਰੇਸ਼ਨ ਲਈ ਚੁਣੇ ਗਏ

ਇਨ੍ਹਾਂ ’ਚੋਂ 174 ਚਿੱਟਾ ਮੋਤੀਆਂ ਤੇ 25 ਕਾਲਾ ਮੋਤੀਆਂ ਦੇ ਆਪ੍ਰੇਸ਼ਨ ਕੀਤੇ ਜਾਣਗੇ ਇਸ ਦੇ ਨਾਲ ਹੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਆਪ੍ਰੇਸ਼ਨ ਥਿਏਟਰ ’ਚ ਹਸਪਤਾਲ ਦੀ ਅੱਖਾਂ ਦੇ ਰੋਗਾਂ ਦੀ ਮਾਹਿਰ ਡਾ. ਮੋਨਿਕਾ ਗਰਗ ਤੇ ਡਾ. ਗੀਤਿਕਾ ਸਮੇਤ ਹੋਰ ਡਾਕਟਰਾਂ ਵੱਲੋਂ 105 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ ਓਧਰ ਵੀਰਵਾਰ ਸ਼ਾਮ ਨੂੰ 69 ਮਰੀਜ਼, ਜਿਨ੍ਹਾਂ ਦੇ ਪਹਿਲੇ ਦਿਨ ਆਪ੍ਰੇਸ਼ਨ ਹੋਏ ਸਨ, ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਇਸ ਵਿੱਚ 50 ਚਿੱਟਾ ਮੋਤੀਆਂ ਤੇ 19 ਕਾਲਾ ਮੋਤੀਆਂ ਦੇ ਆਪ੍ਰੇਸ਼ਨ ਵਾਲੇ ਮਰੀਜ਼ ਸ਼ਾਮਲ ਹਨ ਕੈਂਪ ’ਚ ਮਰੀਜ਼ਾਂ ਨੂੰ ਐਨਕ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। (Free Eye Camp)

Free Eye Camp
ਸਰਸਾ : ਕੈਂਪ ’ਚ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਗਰੁੱਪ ਫੋਟੋ ’ਚ ਮਰੀਜ਼। ਤਸਵੀਰ : ਸੁਸ਼ੀਲ ਕੁਮਾਰ

ਕੈਂਪ ’ਚ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਵਾਰਸ ਇੱਥੇ ਮਿਲ ਰਹੀਆਂ ਸਹੂਲਤਾਂ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ ਕੈਂਪ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮਰੀਜ਼ਾਂ ਦੀ ਸੇਵਾ ’ਚ ਜੁਟੇ ਹਨ ਆਪ੍ਰੇਸ਼ਨ ਤੋਂ ਬਾਅਦ ਹਸਪਤਾਲ ਦੇ ਮੈਡੀਕਲ ਵਾਰਡ ’ਚ ਮੈਡੀਕਲ ਦੇਖ-ਰੇਖ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦਾ ਪੈਰਾ ਮੈਡੀਕਲ ਸਟਾਫ ਤੇ ਮਰੀਜ਼ਾਂ ਨੂੰ ਚਾਹ, ਨਾਸ਼ਤਾ, ਖਾਣਾ ਆਦਿ ਉਨ੍ਹਾਂ?ਦੇ ਬੈੱਡ ’ਤੇ ਸੇਵਾਦਾਰ ਮੁਹੱਈਆ ਕਰਵਾ ਰਹੇ ਹਨ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਨੂਰਾਨੀ ਚੋਲਾ ਬਦਲਿਆ ਸੀ। (Free Eye Camp)

ਉਨ੍ਹਾਂ ਦੀ ਪਵਿੱਤਰ ਯਾਦ ’ਚ ਡੇਰਾ ਸੱਚਾ ਸੌਦਾ ਵੱਲੋਂ ਸੰਨ 1992 ’ਚ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦੀ ਸ਼ੁਰੂਆਤ ਕੀਤੀ ਗਈ ਸੀ ਹੁਣ ਤੱਕ 32 ਕੈਂਪ ਲਾਏ ਜਾ ਚੁੱਕੇ ਹਨ, ਜਿਨ੍ਹਾਂ?’ਚ 29 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪ੍ਰੇਸ਼ਨ ਰਾਹੀਂ ਨਵੀਂ ਰੌਸ਼ਨੀ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੱਖਾਂ ਲੋਕ ਫਰੀ ਜਾਂਚ ਕਰਵਾ ਕੈਂਪ ਦਾ ਲਾਭ ਉਠਾ ਚੁੱਕੇ ਹਨ (Free Eye Camp)

ਜਾਂਚ ਦਾ ਅੱਜ ਆਖਰੀ ਦਿਨ | Free Eye Camp

ਕੈਂਪ ’ਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਜਾਂਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ’ਚ ਕੀਤੀ ਜਾ ਰਹੀ ਹੈ ਇੱਥੇ ਜਾਂਚ ਤੇ ਰਜਿਸਟ੍ਰੇਸ਼ਨ ਲਈ ਮਹਿਲਾ ਤੇ ਪੁਰਸ਼ਾਂ ਲਈ ਵੱਖ-ਵੱਖ ਕੈਬਿਨ ਬਣਾਏ ਗਏ ਹਨ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਪਹੁੰਚੇ ਅੱਖਾਂ ਦੇ ਰੋਗਾਂ?ਦੇ ਮਾਹਿਰ ਡਾਕਟਰੀ ਟੀਮ ਵੱਲੋਂ ਕੀਤੀ ਜਾ ਰਹੀ ਹੈ ਕੈਂਪ ’ਚ ਅੱਜ 15 ਦਸੰਬਰ ਸ਼ੁੱਕਰਵਾਰ ਤੱਕ ਜਾਂਚ ਦਾ ਸਿਲਸਿਲਾ ਜਾਰੀ ਰਹੇਗਾ ਹਾਲਾਂਕਿ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਬਾਅਦ ’ਚ ਵੀ ਜਾਰੀ ਰਹਿਣਗੇ। (Free Eye Camp)

Free Eye Camp
ਸਰਸਾ : ਕੈਂਪ ਦੌਰਾਨ ਅੱਖਾਂ ਦੇ ਮਰੀਜ਼ਾਂ ਦੀ ਨਜ਼ਰ ਦੀ ਜਾਂਚ ਕਰਦੇ ਹੋਏ ਪੈਰਾ ਮੈਡੀਕਲ ਸਟਾਫ਼ ਦੇ ਮੈਂਬਰ। ਤਸਵੀਰ : ਸੁਸ਼ੀਲ ਕੁਮਾਰ
Free Eye Camp
ਸਰਸਾ : ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ’ਚ ਅੱਖਾਂ ਦੇ ਆਪ੍ਰੇਸ਼ਨ ਹੋਣ ਤੋਂ ਬਾਅਦ ਅਰਾਮ ਕਰਦੇ ਹੋਏ ਮਹਿਲਾ ਮਰੀਜ਼।
Free Eye Camp
ਸਰਸਾ : ਮਰੀਜ਼ਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ।
Free Eye Camp
ਸਰਸਾ : ਮਰੀਜ਼ਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ।
Free Eye Camp
ਸਰਸਾ : ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ’ਚ ਕੈਂਪ ਦੌਰਾਨ ਮਰੀਜ਼ਾਂ ਦੀ ਸੇਵਾ-ਸੰਭਾਲ ਕਰਦੇ ਹੋਏ ਸੇਵਾਦਾਰ ਭਾਈ-ਭੈਣਾਂ।
Free Eye Camp
ਸਰਸਾ : ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ’ਚ ਕੈਂਪ ਦੌਰਾਨ ਮਰੀਜ਼ਾਂ ਦੀ ਸੇਵਾ-ਸੰਭਾਲ ਕਰਦੇ ਹੋਏ ਸੇਵਾਦਾਰ ਭਾਈ-ਭੈਣਾਂ।
Free Eye Camp
ਸਰਸਾ : ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ’ਚ ਕੈਂਪ ਦੌਰਾਨ ਮਰੀਜ਼ਾਂ ਦੀ ਸੇਵਾ-ਸੰਭਾਲ ਕਰਦੇ ਹੋਏ ਸੇਵਾਦਾਰ ਭਾਈ-ਭੈਣਾਂ।