Anti Cancer Day: ਸੱਤ ਨਵੰਬਰ ਨੂੰ ਕੈਂਸਰ ਵਿਰੋਧੀ ਦਿਵਸ ਮਨਾਇਆ ਗਿਆ ਤੇ ਹਰ ਸਾਲ ਦੀ ਤਰ੍ਹਾਂ ਕੈਂਸਰ ਦੇ ਕਾਰਨਾਂ ਦੀ ਚਰਚਾ ਸਭ ਤੋਂ ਵੱਧ ਹੋਈ ਇਹ ਚਰਚਾ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਕੈਂਸਰ ਖੋਜਾਂ ’ਚ ਅਜੇ ਤੱਕ ਵੀ ਇਹ ਸੌ ਫੀਸਦੀ ਸਪੱਸ਼ਟ ਨਹੀਂ ਹੋਇਆ ਕਿ ਕੈਂਸਰ ਦਾ ਆਖ਼ਰ ਕਾਰਨ ਕੀ ਹੈ ਫਿਰ ਵੀ ਮੋਟੇ ਤੌਰ ’ਤੇ ਚਰਚਾ ’ਚ ਇਹ ਚੀਜ਼ ਆ ਰਹੀ ਹੈ ਕਿ ਹਵਾ, ਮਿੱਟੀ, ਪਾਣੀ ’ਚ ਵਧ ਰਿਹਾ ਪ੍ਰਦੂਸ਼ਣ ਕੈਂਸਰ ਦਾ ਕਾਰਨ ਹੈ ਕੈਂਸਰ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ ਹਰ ਸਾਲ ਲੱਖਾਂ ਨਵੇਂ ਕੇਸ ਆ ਰਹੇ ਹਨ ਜੇਕਰ ਇਸ ਵਿਚਾਰ ਨੂੰ ਹੀ ਸੱਚ ਮੰਨ ਲਿਆ ਜਾਵੇ ਕਿ ਹਵਾ, ਮਿੱਟੀ ਤੇ ਪਾਣੀ ਦਾ ਪ੍ਰਦੂਸ਼ਿਤ ਹੋਣਾ ਹੀ ਕੈਂਸਰ ਦੀ ਜੜ੍ਹ ਹੈ। Anti Cancer Day
ਇਹ ਖਬਰ ਵੀ ਪੜ੍ਹੋ : Honesty: ਮੋਬਾਈਲ ਫੋਨ ਵਾਪਸ ਕਰਕੇ ਡੇਰਾ ਪ੍ਰੇਮੀ ਨੇ ਇਮਾਨਦਾਰੀ ਦਿਖਾਈ
ਤਾਂ ਫਿਰ ਇਸ ਤੋਂ ਬਚਾਅ ਜਾਂ ਉਨ੍ਹਾਂ ਕਾਰਨਾਂ ਨੂੰ ਖਤਮ ਕਰਨ ਲਈ ਕੀ ਪ੍ਰਬੰਧ ਹੈ ਜੋ ਕੈਂਸਰ ਪੈਦਾ ਕਰ ਰਹੇ ਹਨ, ਇਸ ਦਾ ਜਵਾਬ ਨਾਂਹ ਵਿੱਚ ਹੀ ਆ ਰਿਹਾ ਹੈ ਲਗਾਤਾਰ ਖਾਦਾਂ, ਕੀਟਨਾਸ਼ਕਾਂ ਦੀ ਵਰਤੋਂ ਤੇ ਉਦਯੋਗਿਕ ਰਹਿੰਦ-ਖੂੰਹਦ ਕਾਰਨ ਮਿੱਟੀ, ਪਾਣੀ ਤੇ ਹਵਾ ’ਚ ਜ਼ਹਿਰ ਘੁਲ ਰਿਹਾ ਹੈ ਤਾਂ ਇਸ ਨੂੰ ਘਟਾਉਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ ਇਸ ਬਾਰੇ ਕੋਈ ਤਸੱਲੀ ਵਾਲਾ ਜਵਾਬ ਨਹੀਂ ਹੈ ਤੰਬਾਕੂ, ਸਿਗਰਟ ਤਾਂ ਜ਼ਹਿਰੀਲੀ ਹੈ ਹੀ ਜੋ ਕੈਂਸਰ ਦਾ ਕਾਰਨ ਬਣ ਰਹੀ ਹੈ ਹਵਾ ਵੀ ਸਿਗਰਟ ਜਿਹੇ ਜ਼ਹਿਰ ਨਾਲ ਭਰੀ ਪਈ ਹੈ ਤਾਂ ਬਚਾਅ ਕਿਵੇਂ ਹੋਵੇਗਾ ਸ਼ਰਾਬ ਵੀ ਕਈ ਤਰ੍ਹਾਂ ਦੇ ਕੈਂਸਰਾਂ ਦੀ ਜੜ੍ਹ ਹੈ ਪਰ ਇੱਕ-ਦੋ ਸੂਬਿਆਂ ਨੂੰ ਛੱਡ ਕੇ ਹਰ ਸੂਬੇ ’ਚ ਸ਼ਰਾਬ ਦੀ ਖਪਤ ਹਰ ਸਾਲ ਵਧ ਰਹੀ ਹੈ ਸ਼ਰਾਬਬੰਦੀ ਦੇ ਯਤਨ ਬਹੁਤ ਥੋੜ੍ਹੇ ਹਨ। Anti Cancer Day
ਤੰਬਾਕੂਨੋਸ਼ੀ ਵਾਲੀਆਂ ਚੀਜਾਂ ਤੇ ਸ਼ਰਾਬ ਸਰਕਾਰੀ ਮਨਜ਼ੂਰੀ ਨਾਲ ਵਿਕ ਰਹੀਆਂ ਹਨ ਭਾਵੇਂ ਕਿ ਸ਼ਰਾਬ ਦੀ ਬੋਤਲ ਤੇ ਤੰਬਾਕੂ ਵਾਲੇ ਪਦਾਰਥਾਂ ’ਤੇ ਚਿਤਾਵਨੀ ਭਰੇ ਸ਼ਬਦ ਤਸਵੀਰਾਂ ਸਮੇਤ ਛਪ ਰਹੇ ਹਨ ਕੈਂਸਰ ਦਿਵਸ ਦੀ ਮਹੱਤਤਾ ਸਿਰਫ ਕੈਂਸਰ ਦੇ ਕਾਰਨਾਂ ਦੀ ਚਰਚਾ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਸਗੋਂ ਇਸ ਦਾ ਮਹੱਤਵ ਉਦੋਂ ਸਮਝ ਆਵੇਗਾ, ਜਦੋਂ ਕੈਂਸਰ ਦੇ ਕਾਰਨਾਂ ਨੂੰ ਖਤਮ ਕਰਨ ਲਈ ਵੱਡੇ ਫੈਸਲੇ ਲਏ ਜਾਣਗੇ ਸ਼ਰਾਬ ਤੇ ਤੰਬਾਕੂ ਦੀ ਵਿੱਕਰੀ ਤੋਂ ਹੋਣ ਵਾਲੀ ਕਮਾਈ ਦਾ ਲੋਭ ਛੱਡਣਾ ਪਵੇਗਾ ਪ੍ਰਦੂਸ਼ਣ ਘਟਾਉਣ ਲਈ ਤਕਨੀਕ ਵਿਕਸਿਤ ਕਰਨੀ ਪਵੇਗੀ ਖੇਤਾਂ ’ਚ ਅੰਨ੍ਹੇਵਾਹ ਖਾਦਾਂ ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਜਾਂ ਅਰਬਾਂ ਰੁਪਏ ਦੀ ਸ਼ਰਾਬ ਤੇ ਸਿਗਰਟ-ਬੀੜੀ ਦੀ ਵਿੱਕਰੀ ਬਾਰੇ ਚੁੱਪ ਰਹਿ ਕੇ ਕੈਂਸਰ ’ਤੇ ਚਿੰਤਾ ਜਾਹਿਰ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ। Anti Cancer Day