ਅੱਵਲ 8 ਖਿਡਾਰੀਆਂ ਦਾ ਟੂਰਨਾਮੈਂਟ: ਸਮੀਰ ਦੀ ਜ਼ਬਰਦਸਤ ਵਾਪਸੀ

ਇੰਡੋਨੇਸ਼ੀਆ ਦੇ ਸੁਗਿਰਿਆਤੋ ਨੂੰ ਲਗਾਤਾਰ ਗੇਮਾਂ ‘ਚ ਹਰਾਇਆ

ਗੁਆਂਗਝੂ, 13 ਦਸੰਬਰ

ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਰੁੱਧ ਸ਼ੁਰੂਆਤੀ ਮੁਕਾਬਲਾ ਹਾਰਨ ਦੇ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਗਰੁੱਪ ਬੀ ਮੈਚ ‘ਚ ਇੰਡੋਨੇਸ਼ੀਆ ਦੇ ਟਾਮੀ ਸੁਗਿਰਿਆਤੋ ਨੂੰ ਹਰਾ ਦਿੱਤਾ ਸਮੀਰ ਨੇ 40 ਮਿੰਟ ਤੱਕ ਚੱਲੇ ਮੈਚ ‘ਚ ਸੁਗਰਿਆਤੋ ਨੂੰ ਲਗਾਤਾਰ ਗੇਮਾਂ ‘ਚ 21-16, 21-7 ਨਾਲ ਹਰਾਇਆ ਵਿਸ਼ਵ ਦੇ 14ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਇੰਡੋਨੇਸ਼ੀਆਈ ਖਿਡਾਰੀ ਨੂੰ ਹਰਾਉਣ ਦੇ ਨਾਲ ਉਸਦੇ ਵਿਰੁੱਧ ਆਪਣਾ ਕਰੀਅਰ ਰਿਕਾਰਡ 2-1 ਕਰ ਦਿੱਤਾ ਹੈ

 
ਭਾਰਤੀ ਸ਼ਟਲਰ ਨੇ ਮੈਚ ‘ਚ ਸ਼ੁਰੂਆਤ ‘ਚ 11-7 ਦਾ ਵਾਧਾ ਬਣਾਇਆ ਪਰ ਪਹਿਲੀ ਗੇਮ ਬ੍ਰੇਕ ਸਮੇਂ ਇੰਡੋਨੇਸ਼ੀਆਈ ਖਿਡਾਰੀ ਨੇ ਸਮੀਰ ਨੂੰ ਸਖ਼ਤ ਟੱਕਰ ਦਿੰਦੇ ਹੋਏ ਸਕੋਰ 17-16 ਪਹੁੰਚਾ ਦਿੱਤਾ ਪਰ ਸਮੀਰ ਨੇ 21-16 ਨਾਲ ਗੇਮ ਜਿੱਤੀ ਦੂਸਰੀ ਗੇਮ ‘ਚ ਹਾਲਾਂਕਿ 10ਵੀਂ ਰੈਂਕ ਖਿਡਾਰੀ ਸੁਗਿਰਿਆਤੋ ਲੈਅ ਗੁਆ ਬੈਠੇ ਅਤੇ ਸਮੀਰ ਦੇ ਅੱਗੇ ਚੁਣੌਤੀ ਹੀ ਪੇਸ਼ ਨਹੀਂ ਕਰ ਸਕੇ 5-5 ਤੱਕ ਬਰਾਬਰ ਚੱਲਣ ਤੋਂ ਬਾਅਦ ਸਮੀਰ ਨੇ 16-6 ਦਾ ਇਕਤਰਫ਼ਾ ਵਾਧਾ ਲਿਆ ਅਤੇ ਆਖ਼ਰ 21-7 ਨਾਲ ਗੇਮ ਆਪਣੇ ਨਾਂਅ ਕੀਤੀ
ਪੁਰਸ਼ ਸਿੰਗਲ ਗਰੁੱਪ ਬੀ ‘ਚ ਸਮੀਰ ਹੁਣ ਇੱਕ ਅੰਕ ਲੈ ਕੇ ਦੂਸਰੇ ਨੰਬਰ ‘ਤੇ ਹਨ ਜਦੋਂਕਿ ਪਹਿਲੇ ਮੈਚ ‘ਚ ਉਹਨਾਂ ਨੂੰ ਹਰਾਉਣ ਵਾਲੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਦੋ ਅੰਕਾਂ ਨਾਲ ਪਹਿਲੇ ਨੰਬਰ ‘ਤੇ ਹਨ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।