ਅਸ਼ਵਿਨ, ਰੋਹਿਤ, ਪਰਥ ਟੈਸਟ ਤੋਂ ਬਾਹਰ,ਜਡੇਜ, ਭੁਵੀ, ਹਨੁਮਾ ਸ਼ਾਮਲ

ਅਸ਼ਵਿਨ, ਰੋਹਿਤ ਅਤੇ ਸ਼ਾੱ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ  ਨਹੀਂ

ਰਵਿੰਦਰ ਜਡੇਜਾ ਦੀ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ

ਪਰਥ, 13 ਦਸੰਬਰ

ਬੱਲੇਬਾਜ਼ ਰੋਹਿਤ ਸ਼ਰਮਾ, ਆਫ਼ ਸਪਿੱਨਰ ਰਚਿਚੰਦਰਨ ਅਸ਼ਵਿਨ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਸ਼ੁੱਕਰਵਾਰ ਤੋਂ ਆਸਟਰੇਲੀਆ ਵਿਰੁੱਧ ਪਰਥ ‘ਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਲਈ ਭਾਰਤੀ ਕ੍ਰਿਕਟ  ਟੀਮ ਤੋਂ ਬਾਹਰ ਰੱਖਿਆ ਗਿਆ ਹੈ

 

 
ਜਦੋਂਕਿ ਓਪਨਰ ਅਤੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਵੀ ਸੱਟ ਤੋਂ ਉੱਭਰ ਨਹੀਂ ਸਕੇ ਹਨ ਅਤੇ ਦੂਸਰੇ ਟੇਸਟ ‘ਚ ਨਹੀਂ ਖੇਡ ਸਕਣਗੇ ਅਭਿਆਸ ਮੈਚ ਦੌਰਾਨ ਜਖ਼ਮੀ ਹੋਣ ਕਾਰਨ ਪ੍ਰਿਥਵੀ ਪਹਿਲੇ ਮੈਚ ‘ਚ ਵੀ ਨਹੀਂ ਖੇਡ ਸਕਿਆ ਸੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀਰਵਾਰ ਨੂੰ ਪਰਥ ਟੈਸਟ ਲਈ ਆਪਣੀ 13 ਮੈਂਬਰੀ ਟੈਸਟ ਟੀਮ ਦਾ ਐਲਾਨ ਕੀਤਾ ਜਿਸ ਵਿੱਚ ਅਸ਼ਵਿਨ, ਰੋਹਿਤ ਅਤੇ ਸ਼ਾੱ ਦੇ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ ਨਾ ਹੋ ਸਕਣ ਦੀ ਜਾਣਕਾਰੀ ਦਿੱਤੀ ਗਈ

 
ਗੁੱਟ ਦੇ ਸਪਿੱਨਰ ਕੁਲਦੀਪ ਨੂੰ ਪਰਥ ‘ਚ ਤੇਜ਼ ਗੇਂਦਬਾਜ਼ਾਂ ਲਈ ਮੱਦਦਗਾਰ ਪਿੱਚ ਨੂੰ ਧਿਆਨ ‘ਚ ਰੱਖਦਿਆਂ ਬਾਹਰ ਰੱਖਿਆ ਗਿਆ ਹੈ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ ਕਰਾਈ ਗਈ ਹੈ ਜਦੋਂਕਿ ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਨੂੰ ਤੇਜ਼ ਗੇਂਦਬਾਜ਼ੀ ਹਮਲੇ ਦਾ ਜਿੰਮ੍ਹਾ ਸੌਂਪਿਆ ਗਿਆ ਹੈ ਜੋ ਐਡੀਲੇਡ ਟੈਸਟ ਤੋਂ ਬਾਹਰ ਰਹੇ ਸਨ

 
ਐਡੀਲੇਡ ਓਪਲ ‘ਚ ਛੇ ਵਿਕਟਾਂ ਲੈਣ ਵਾਲੇ ਅਸ਼ਵਿਨ ਨੂੰ ਪੇਟ ਦੀ ਮਾਂਸਪੇਸ਼ੀਆਂ ‘ਚ ਖਿਚਾਅ ਹੈ ਜਦੋਂਕਿ ਰੋਹਿਤ ਨੂੰ ਪਿੱਠ ਦੇ ਹੇਠਲੇ ਹਿੱਸੇ ‘ਚ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।