Welfare Work: 13 ਬੂਟੇ ਲਾ ਕੇ ਅਤੇ ਹੋਰ ਭਲਾਈ ਕਾਰਜ ਕਰਕੇ ਮਨਾਇਆ 13ਵਾਂ ਜਨਮ ਦਿਨ

ਗਊਸ਼ਾਲਾ ਵਿੱਚ ਜਾ ਕੇ ਗਊਵੰਸ਼ ਦੀ ਸੰਭਾਲ ਕਰਦਿਆਂ ਹਰਾ-ਚਾਰਾ ਵੀ ਪਾਇਆ

Satinder Mathur  Picture
Published On

Welfare Work: (ਸੱਚ ਕਹੂੰ ਨਿਊਜ਼) ਲੰਦਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਸੇਂਟ ਐੱਮਐੱਸਜੀ ਗਲੋਰੀਅਸ ਇੰਟਨੈਸ਼ਨਲ ਸਕੂਲ ਦੇ ਸੁਪਰ ਸਟੂਡੈਂਟ ਤੇ ਸ਼ਾਹ ਸਤਿਨਾਮ ਜੀ ਟੀਨਏਜ਼ ਵਾਰੀਅਰ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਗੁਰਸਿਮਰ ਇੰਸਾਂ (13) ਨੇ ਅੱਜ ਆਪਣਾ 13ਵਾਂ ਜਨਮ ਦਿਨ ਵਿਲੱਖਣ ਢੰਗ ਨਾਲ ਮਨਾ ਕੇ ਮਾਨਵਤਾ ਹਿੱਤ ’ਚ ਵੱਡਾ ਸੰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ: Honesty: ਡੇਰਾ ਸ਼ਰਧਾਲੂ ਨੇ ਨਿਭਾਇਆ ਇਮਾਨਦਾਰੀ ਦਾ ਫਰਜ਼, ਪਰਸ ਅਸਲ ਮਾਲਕ ਨੂੰ ਕੀਤਾ ਵਾਪਸ

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਸਿਮਰ ਇੰਸਾਂ ਦੇ ਪਿਤਾ ਗੁਰਦੀਪ ਸਿੰਘ ਇੰਸਾਂ ਤੇ ਮਾਤਾ ਸਿਮਰਪ੍ਰੀਤ ਇੰਸਾਂ ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਐੱਮਐੱਸਜੀ ਆਈਟੀ ਵਿੰਗ ਲੰਦਨ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਗੁਰਸਿਮਰ ਇੰਸਾਂ ਨੇ ਆਪਣੇ 13ਵੇਂ ਜਨਮ ਦਿਨ ਮੌਕੇ ਸਭ ਤੋਂ ਪਹਿਲਾਂ ਸਵੇਰ ਵੇਲੇ ਪੰਛੀਆਂ ਦੀ ਸਾਂਭ-ਸੰਭਾਲ ਕਰਦਿਆਂ ਉਨ੍ਹਾਂ ਨੂੰ ਚੋਗਾ ਪਾਇਆ, ਫਿਰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਆਪਣੇ ਦੋਸਤਾਂ ਨਾਲ ਮਿਲ ਕੇ 13 ਤੋਂ ਜ਼ਿਆਦਾ ਪੌਦੇ ਲਾਏ ਤੇ ਸਥਾਨਕ ਗਊਸ਼ਾਲਾ ਵਿੱਚ ਜਾ ਕੇ ਗਊਵੰਸ਼ ਦੀ ਸੰਭਾਲ ਕਰਦਿਆਂ ਹਰਾ-ਚਾਰਾ ਪਾਇਆ। ਇਸ ਮੌਕੇ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਡੇਰਾ ਸ਼ਰਧਾਲੂ ਗੁਰਸਿਮਰ ਇੰਸਾਂ ਤੇ ਮਾਪਿਆਂ ਨੂੰ ਜਨਮ ਦਿਨ ਵੀ ਵਧਾਈ ਦਿੰਦਿਆਂ ਇਸ ਨੇਕ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।

Welfare Work2
Welfare Work: 13 ਬੂਟੇ ਲਾ ਕੇ ਅਤੇ ਹੋਰ ਭਲਾਈ ਕਾਰਜ ਕਰਕੇ ਮਨਾਇਆ 13ਵਾਂ ਜਨਮ ਦਿਨ

About The Author

Related Posts