Tibber Earthquake: ਤਿੱਬਰ ’ਚ ਇੱਕ ਘੰਟੇ ਅੰਦਰ 3.6 ਤੇ 3.1 ਤੀਬਰਤਾ ਦੇ ਦੋ ਭੂਚਾਲ

ਤਿੱਬਰ ’ਚ ਇੱਕ ਘੰਟੇ ਅੰਦਰ 3.6 ਤੇ 3.1 ਤੀਬਰਤਾ ਦੇ ਦੋ ਭੂਚਾਲ

Khushdeep Singh Picture
Published On

ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਨੇਪਾਲ ਨੇੜੇ ਤਿੱਬਤ ’ਚ ਸ਼ਨਿੱਚਰਵਾਰ ਸਵੇਰੇ ਇੱਕ ਘੰਟੇ ਦੇ ਅੰਦਰ ਦੋ ਭੂਚਾਲ ਦਰਜ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਅਨੁਸਾਰ, ਦੋਵਾਂ ਭੂਚਾਲਾਂ ਦੀ ਤੀਬਰਤਾ 3.6 ਤੇ 3.1 ਸੀ। ਹਿਮਾਲਿਆ ਦੇ ਇੱਕ ਸੰਵੇਦਨਸ਼ੀਲ ਖੇਤਰ ਵਿੱਚ ਭੂਚਾਲ ਦੀ ਗਤੀਵਿਧੀ ਦਰਜ ਕੀਤੀ ਗਈ। ਮੀਡੀਆ ਰਿਪੋਰਟਾਂ ’ਚ ਐਨਸੀਐਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਹਿਲਾ ਭੂਚਾਲ ਸਵੇਰੇ 6:00 ਵਜੇ ਆਈਐਸਟੀ ’ਤੇ ਆਇਆ। ਇਸਦੀ ਤੀਬਰਤਾ 3.6 ਸੀ ਤੇ ਇਸਦਾ ਕੇਂਦਰ ਜ਼ਮੀਨ ਤੋਂ ਲਗਭਗ 15 ਕਿਲੋਮੀਟਰ ਹੇਠਾਂ ਸੀ। ਭੂਚਾਲ ਦੀ ਸਥਿਤੀ 29.623ੁ ਉੱਤਰੀ ਅਕਸ਼ਾਂਸ਼ ਅਤੇ 92.503 ਪੂਰਬੀ ਦੇਸ਼ਾਂਤਰ ’ਤੇ ਦਰਜ ਕੀਤੀ ਗਈ। ਲਗਭਗ 55 ਮਿੰਟ ਬਾਅਦ, ਸਵੇਰੇ 6:55 ਵਜੇ ਆਈਐਸਟੀ ’ਤੇ, 3.1 ਤੀਬਰਤਾ ਦਾ ਦੂਜਾ ਭੂਚਾਲ ਆਇਆ। ਇਸਦਾ ਕੇਂਦਰ ਲਗਭਗ 14 ਕਿਲੋਮੀਟਰ ਦੀ ਡੂੰਘਾਈ ’ਤੇ ਸੀ ਤੇ ਇਸਦੇ ਨਿਰਦੇਸ਼ ਅੰਕ 28.459ੁ ਉੱਤਰੀ ਅਕਸ਼ਾਂਸ਼ ਅਤੇ 92.196ੁ ਪੂਰਬੀ ਦੇਸ਼ਾਂਤਰ ’ਤੇ ਦਰਜ ਕੀਤੇ ਗਏ।

ਦੋਵੇਂ ਭੂਚਾਲ ਤਿੱਬਤ ਖੇਤਰ ’ਚ ਆਏ, ਜੋ ਕਿ ਹਿਮਾਲਿਆਈ ਭੂਚਾਲ ਖੇਤਰ ਦਾ ਹਿੱਸਾ ਹੈ। ਕੋਈ ਵੱਡਾ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੋਵੇਂ ਭੂਚਾਲ ਅਜਿਹੇ ਸਮੇਂ ਆਏ ਹਨ ਜਦੋਂ ਨੇਪਾਲ ਹਾਲ ਹੀ ਦੇ ਦਿਨਾਂ ’ਚ ਹੜ੍ਹਾਂ ਤੇ ਜ਼ਮੀਨ ਖਿਸਕਣ ਸਮੇਤ ਕਈ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਹੈ। ਅਗਸਤ ’ਚ, ਨੇਪਾਲ-ਚੀਨ ਸਰਹੱਦ ਦੇ ਨੇੜੇ ਬਰਫ਼ਬਾਰੀ ਤੇ ਚੱਟਾਨ ਖਿਸਕਣ ਤੋਂ ਬਾਅਦ ਅਚਾਨਕ ਹੜ੍ਹ ਆਉਣ ਕਾਰਨ ਭੋਟੇ ਕੋਸ਼ੀ ਨਦੀ ’ਚ ਵਾਧਾ ਹੋਇਆ, ਜਿਸ ਨਾਲ ਘਰਾਂ, ਸੜਕਾਂ, ਪੁਲਾਂ ਤੇ ਪਣ-ਬਿਜਲੀ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ, ਨੇਪਾਲ ਰੈੱਡ ਕਰਾਸ ਸੋਸਾਇਟੀ ਦੀ ਅਕਤੂਬਰ ਦੀ ਸਥਿਤੀ ਰਿਪੋਰਟ ਅਨੁਸਾਰ, 24 ਤੋਂ 27 ਸਤੰਬਰ ਤੱਕ ਲਗਾਤਾਰ ਬਾਰਿਸ਼ ਕਾਰਨ ਕਈ ਸੂਬਿਆਂ ’ਚ ਹੜ੍ਹ, ਜ਼ਮੀਨ ਖਿਸਕਣ ਤੇ ਪਾਣੀ ਭਰ ਗਿਆ। ਇਨ੍ਹਾਂ ਘਟਨਾਵਾਂ ਦੇ ਨਤੀਜੇ ਵਜੋਂ 30 ਮੌਤਾਂ, 15 ਜ਼ਖਮੀ ਤੇ ਤਿੰਨ ਲਾਪਤਾ ਵਿਅਕਤੀ ਸ਼ਾਮਲ ਸਨ। ਲਗਭਗ 2,000 ਪਰਿਵਾਰ ਪ੍ਰਭਾਵਿਤ ਹੋਏ। Tibber Earthquake

ਇਹ ਵੀ ਪੜ੍ਹੋ : Punjab Weather Update: ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ, ਬਠਿੰਡਾ 35.1 ਡਿਗਰੀ ਨਾਲ ਸਭ ਤੋਂ ਗਰਮ

About The Author

Related Posts