Punjab

Punjab News: ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ
Punjab: ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ, ਪਿਛਲੀਆਂ ਸਰਕਾਰਾਂ ਦਹਾਕਿਆਂ ਵਿੱਚ ਵੀ ਇਹ ਕਰਨ 'ਚ ਨਾਕਾਮ ਰਹੀਆਂ: ਹਰਪਾਲ ਸਿੰਘ ਚੀਮਾ
Punjab Stubble Burning: ਪੰਜਾਬ ’ਚ ਪਰਾਲੀ ਸਾੜਨ ਦੇ 4657 ਮਾਮਲੇ ਆਏ ਸਾਹਮਣੇ, 1442 ਲੋਕਾਂ ਵਿਰੁੱਧ FIR ਦਰਜ਼
Punjab News: ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਭੱਤੇ ਵਿੱਚ 40 ਫੀਸਦੀ ਵਾਧੇ ਦੇ ਨਾਲ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Diwali Security Arrangements: ਦੀਵਾਲੀ ਦੇ ਮੱਦੇਨਜ਼ਰ ਮੋਗਾ ਪੁਲਿਸ ਵੱਲੋਂ ਫਲੈਗ ਮਾਰਚ, ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ

Sheikh Hasina: ਸ਼ੇਖ ਹਸੀਨਾ ਦੇ ਨਵੇਂ ਪਾਸਪੋਰਟ ਦੀ ਮੰਗ ’ਤੇ ਬੀਐਨਪੀ ਨੇ ਚੁੱਕੇ ਸਵਾਲ, ਸਰਕਾਰ ਦਾ ਹਵਾਲੀ ’ਤੇ ਜੋਰ

ਸ਼ੇਖ ਹਸੀਨਾ ਦੇ ਨਵੇਂ ਪਾਸਪੋਰਟ ਦੀ ਮੰਗ ’ਤੇ ਬੀਐਨਪੀ ਨੇ ਚੁੱਕੇ ਸਵਾਲ, ਸਰਕਾਰ ਦਾ ਹਵਾਲੀ ’ਤੇ ਜੋਰ

Khushdeep Singh Picture
Published On

ਢਾਕਾ (ਸੱਚ ਕਹੂੰ ਨਿਊਜ਼/ਏਜੰਸੀ)। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਨਵੇਂ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ਦੀ ਮੰਗ ਕਰਨ ’ਤੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਆਗੂ ਰੂਹੁਲ ਕਬੀਰ ਰਿਜ਼ਵੀ ਨੇ ਇਸ ਮੰਗ ਦੀ ਆਲੋਚਨਾ ਕਰਦਿਆਂ ਇਸ ਨੂੰ ਬੇਸ਼ਰਮੀ ਵਾਲੀ ਹਰਕਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 2024 ਦੇ ਵਿਦਿਆਰਥੀ ਅੰਦੋਲਨ ਦੌਰਾਨ ਹੋਈਆਂ ਮੌਤਾਂ ਨੂੰ ਬੰਗਲਾਦੇਸ਼ ਦੇ ਲੋਕ ਕਦੇ ਨਹੀਂ ਭੁੱਲਣਗੇ। ਉਨ੍ਹਾਂ ਮੁਤਾਬਕ ਸ਼ੇਖ ਹਸੀਨਾ ਨੂੰ ਦੇਸ਼ ਵਾਪਸ ਆਉਣ ਲਈ ਵਿਦੇਸ਼ੀ ਤਾਕਤਾਂ ਤੋਂ ਸਮਰਥਨ ਮੰਗਣ ਦੀ ਬਜਾਏ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਚਾਹੀਦਾ ਹੈ।

ਦੂਜੇ ਪਾਸੇ, ਬੰਗਲਾਦੇਸ਼ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ੇਖ ਹਸੀਨਾ ਨੂੰ ਆਮ ਪਾਸਪੋਰਟ ਰਾਹੀਂ ਵਾਪਸ ਆਉਣ ਦੀ ਇਜਾਜ਼ਤ ਦੇਣ ਦੀ ਬਜਾਏ ਭਾਰਤ ਤੋਂ ਹਵਾਲਗੀ ਸੰਧੀ ਤਹਿਤ ਵਾਪਸ ਲਿਆਉਣਾ ਚਾਹੁੰਦੀ ਹੈ। ਵਿਦੇਸ਼ ਰਾਜ ਮੰਤਰੀ ਹੁਮਾਯੂੰ ਕਬੀਰ ਨੇ ਪਾਸਪੋਰਟ ਦੀ ਮੰਗ ਨੂੰ ਬੇਤੁਕਾ ਦੱਸਿਆ ਹੈ। ਸਰਕਾਰ ਮੁਤਾਬਕ ਹਸੀਨਾ ਦੀ ਪਾਸਪੋਰਟ ਤੇ ਐਨਆਈਡੀ ਸਬੰਧੀ ਅਰਜ਼ੀ ਦੀ ਕਾਨੂੰਨੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦੇ ਮੁੱਖ ਵਕੀਲ ਨੇ ਇਸ ਮੰਗ ਨੂੰ ਸਿਰਫ਼ ਰਾਜਨੀਤਿਕ ਧਿਆਨ ਖਿੱਚਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : Delhi NCR Weather Update: ਦਿੱਲੀ NCR ’ਚ ਬਦਲਿਆ ਮੌਸਮ, ਰਾਤਾਂ ਹੋ ਰਹੀਆਂ ਠੰਢੀਆਂ, ਹਵਾ ਪ੍ਰਦੂਸ਼ਣ ’ਚ ਮਾਮੂਲੀ ਰਾਹਤ

Comments

Post Your Comment

About The Author

Related Posts