ਵਿਸ਼ਵ ਕੱਪ: ਸ੍ਰੀਲੰਕਾ 201 ‘ਤੇ ਢੇਰ, ਅਫਗਾਨ ਨੂੰ ਮਿਲਿਆ 187 ਦਾ ਟੀਚਾ

World Cup, Sri Lanka, Afghan, Target

ਮੀਂਹ ਕਾਰਨ 41-41 ਓਵਰਾਂ ਦਾ ਕਰਨਾ ਪਿਆ ਮੈਚ, ਮੁਹੰਮਦ ਨਬੀ ਨੇ ਲਈਆਂ 4 ਵਿਕਟਾਂ

ਕਾਰਡਿਫ | ਸ੍ਰੀਲੰਕਾ ਅਤੇ ਅਫਗਾਨਿਸਤਾਨ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਮੀਂਹ ਤੋਂ ਪ੍ਰਭਾਵਿਤ  7ਵੇਂ ਮੁਕਾਬਲੇ ‘ਚ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਸਾਹਮਣੇ 187 ਦੌੜਾਂ ਦਾ ਟੀਚਾ ਰੱਖਿਆ ਹੈ ਸ੍ਰੀਲੰਕਾ ਟੀਮ 36. 5 ਓਵਰਾਂ ‘ਚ 201 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਮੀਂਹ ਕਾਰਨ ਇਹ ਮੈਚ 41-41 ਓਵਰਾਂ ਦਾ ਕੀਤਾ ਗਿਆ ਹੈ ਜਿਸ ਕਾਰਨ ਅਫਗਾਨ ਟੀਮ ਨੂੰ 41 ਓਵਰਾਂ ‘ਚ 187 ਦੌੜਾਂ ਦਾ ਟੀਚਾ ਮਿਲਿਆ ਹੈ ਸ੍ਰੀਲੰਕਾ ਵੱਲੋਂ ਸਲਾਮੀ ਬੱਲੇਬਾਜ਼ ਕੁਸ਼ਲ ਪਰੇਰਾ ਨੇ ਸਭ ਤੋਂ ਵੱਧ 78 ਦੌੜਾਂ ਦੀ ਪਾਰੀ ਖੇਡੀ ਇਸ ਤੋਂ ਇਲਾਵਾ ਹੋਰ ਕੋਈ ਵੀ ਸ੍ਰੀਲੰਕਾਈ ਬੱਲੇਬਾਜ਼ ਅਫਗਾਨ ਗੇਂਦਬਾਜ਼ਾਂ ਸਾਹਮਣੇ ਨਹੀਂ ਟਿਕ ਸਕਿਆ ਅਫਗਾਨਿਸਤਾਨ ਵੱਲੋਂ ਸ਼ਾਨਦਾਰੀ ਗੇਂਦਬਾਜ਼ੀ ਕਰਦਿਆਂ ਮੁਹੰਮਦ ਨਬੀ ਨੇ 30 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਰਾਸ਼ਿਦ ਖਾਨ ਨੇ ਵੀ ਦੋ ਵਿਕਟਾਂ ਲਈਆਂ ਇਸ ਤੋਂ ਪਹਿਲਾਂ ਅਫਗਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸ੍ਰੀਲੰਕਾਈ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਵਧੀਆ ਸ਼ੁਰੂਆਤ ਦਿੱਤੀ ਕਪਤਾਨ ਦਿਮੁਥ ਕਰੁਣਾਰਤਨੇ ਅਤੇ ਕੁਸ਼ਲ ਪਰੇਰਾ ਨੇ 13.1 ਓਵਰਾਂ ‘ਚ 92 ਦੌੜਾਂ ਦੀ ਸਾਂਝੇਦਾਰੀ ਕੀਤੀ ਇਸੇ ਸਕੋਰ ‘ਤੇ ਮੁਹੰਮਦ ਨਬੀ ਨੇ ਕਰੁਣਾਰਤਨੇ ਨੂੰ ਆਊਟ ਕਰਕੇ ਅਫਗਾਨਿਸਤਾਨ ਨੂੰ ਪਹਿਲੀ ਸਫਲਤਾ ਦਿਵਾਈ ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਲਾਹਿਰੂ ਥਿਰੀਮਾਨੇ ਅਤੇ ਕੁਸ਼ਲ ਪਰੇਰਾ ਨੇ ਦੂਜੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕੀਤੀ ਲਾਹਿਰੂ ਥਿਰੀਮਾਨੇ ਨੂੰ ਆਊਟ ਕਰਕੇ ਮੁਹੰਮਦ ਨਬੀ ਨੇ ਹੀ ਇਸ ਸਾਂਝੇਦਾਰੀ ਨੂੰ ਤੋੜਿਆ ਇਸ ਝਟਕੇ ਤੋਂ ਬਾਅਦ ਸ੍ਰੀਲੰਕਾ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ ਅਤੇ ਕੋਈ ਵੀ ਬੱਲੇਬਾਜ਼ ਵਿਕਟ ‘ਤੇ ਟਿਕਣ ਦੀ ਹਿੰਮਤ ਨਹੀਂ ਕਰ ਸਕਿਆ ਅਤੇ ਪੂਰੀ ਟੀਮ 36.5 ਓਵਰਾਂ ‘ਚ 201 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਫਗਾਨਿਸਤਾਨ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਮੁਹੰਮਦ ਨਬੀ ਨੇ 9 ਓਵਰਾਂ ‘ਚ 30 ਦੌੜਾਂ ਦੇ 4 ਵਿਕਟਾਂ ਹਾਸਲ ਕੀਤੀਆਂ ਦਵਲਤ ਜਾਦਰਾਨ ਅਤੇ ਰਾਸ਼ਿਦ ਖਾਨ ਨੇ ਵੀ 2-2 ਵਿਕਟਾਂ ਹਾਸਲ ਕੀਤੀਆਂ ਇੱਕ ਵਿਕਟ ਹਮੀਦ ਹਸਨ ਨੇ ਲਈ ਜਦੋਂਕਿ ਸ੍ਰੀਲੰਕਾ ਦਾ ਇੱਕ ਬੱਲੇਬਾਜ਼ ਰਨ ਆਊਟ ਹੋਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।