ਵਿਸ਼ਵ ਕੱਪ: ਭਾਰਤ ਸਾਹਮਣੇ ਅਫਰੀਕਾ ਦੀ ਚੁਣੌਤੀ

World Cup, Africa, Challenge, India

ਭਾਰਤ ਨੂੰ ਜਖ਼ਮੀ ਦੱਖਣੀ ਅਫਰੀਕਾ ਤੋਂ ਰਹਿਣਾ ਪਵੇਗਾ ਸਾਵਧਾਨ

ਸਾਊਥਮਟਨ | ਖਿਤਾਬ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਭਾਰਤ ਨੂੰ ਆਈਸੀਸੀ ਵਿਸ਼ਵ ਕੱਪ ਕ੍ਰਿਕਟਰ ‘ਚ ਅੱਜ ਆਪਣੀ ਮੁਹਿੰਮ ਸ਼ੁਰੂ ਕਰਦੇ ਸਮੇਂ ਜਖ਼ਮੀ ਦੱਖਣੀ ਅਫਰੀਕਾ ਦੇ ਪਲਟਵਾਰ ਤੋਂ ਸਾਵਧਾਨ ਰਹਿਣਾ ਹੋਵੇਗਾ ਭਾਰਤ ਦਾ ਵਿਸ਼ਵ ਕੱਪ ‘ਚ ਇਹ ਪਹਿਲਾ ਮੈਚ ਹੋਵੇਗਾ ਜਦੋਂਕਿ ਦੱਖਣੀ ਅਫਰੀਕਾ ਦੀ ਟੀਮ ਆਪਣਾ ਤੀਜਾ ਮੈਚ ਖੇਡਣ ਉੱਤਰੇਗੀ ਵਿਸ਼ਵ ਕੱਪ ਸ਼ੁਰੂ ਹੋਏ ਇੱਕ ਹਫਤਾ ਹੋ ਚੁੱਕਾ ਹੈ ਅਤੇ ਭਾਰਤ ਇਕਮਾਤਰ ਅਜਿਹੀ ਟੀਮ ਹੈ ਜਿਸ ਨੇ ਆਪਣੀ ਮੁਹਿੰਮ ਸ਼ੁਰੂ ਕਰਨੀ ਹੈ ਹੋਰ 9 ਟੀਮਾਂ ਘੱਟੋ-ਘੱਟ ਇੱਕ-ਇੱਕ ਮੈਚ ਖੇਡ ਚੁੱਕੀ ਹੈ ਦੱਖਣੀ ਅਫਰੀਕਾ ਦਾ ਇਹ ਤੀਜਾ ਮੈਚ ਹੋਵੇਗਾ ਜਦੋਂਕਿ ਇੰਗਲੈਂਡ ਅਤੇ ਪਾਕਿਸਤਾਨ ਨੇ ਦੋ-ਦੋ ਮੈਚ ਖੇਡ ਲਏ ਹਨ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਭਾਰਤ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਪਣਾ ਆਖਰੀ ਅਭਿਆਸ ਮੈਚ 28 ਮਈ ਨੂੰ ਖੇਡਿਆ ਸੀ ਅਤੇ ਉਸ ਨੂੰ ਇਕ ਹਫਤੇ ਦੀ ਉਡੀਕ ਤੋਂ ਬਾਅਦ ਆਪਣੀ ਮੁਹਿੰਮ ਸ਼ੁਰੂ ਕਰਨ ਦੀ ਬੇਸਬਰੀ ਨਾਲ ਉਡੀਕ ਹੈ ਪਰ ਉਸ ਨੂੰ ਦੱਖਣੀ ਅਫਰੀਕਾ ਤੋਂ ਸਾਵਧਾਨ ਰਹਿਣਾ ਹੋਵੇਗਾ ਜਿਸ ਦੀ ਸਥਿਤੀ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਜਖ਼ਮੀ ਸ਼ੇਰ ਵਾਂਗ ਹੋ ਚੁੱਕੀ ਹੈ ਦੱਖਣੀ ਅਫਰੀਕਾ ਨੂੰ ਜੇਕਰ ਵਿਸ਼ਵ ਕੱਪ ‘ਚ ਬਣੇ ਰਹਿਣਾ ਤਾਂ ਉਸ ਨੂੰ ਇਹ ਮੈਚ ਹਰ ਹਾਲ ‘ਚ ਜਿੱਤਣਾ ਹੋਵੇਗਾ ਦੂਜੇ ਪਾਸੇ ਭਾਰਤ ਦੀ ਸਥਿਤੀ ਵੀ ਇੱਕ ਸ਼ੇਰ ਵਾਂਗ ਹੈ ਜੋ ਆਪਣੇ ਸ਼ਿਕਾਰ ‘ਤੇ ਝਪਟਣ ਦਾ ਇੰਤਜਾਰ ਕਰ ਰਿਹਾ ਹੈ ਅਤੇ ਇਸ ਮੁਕਾਬਲੇ ‘ਚ ਉਹ ਮਨੋਬਲ ‘ਚ ਟੁੱਟ ਚੁੱਕੀ ਦੱਖਣੀ ਅਫਰੀਕਾ ਦਾ ਸ਼ਿਕਾਰ ਕਰਨਾ ਚਾਹੇਗਾ ਭਾਰਤ ਨੂੰ ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਮੇਜ਼ਬਾਨ ਇੰਗਲੈਂਡ ਦੀ ਪਾਕਿਸਤਾਨ ਹੱਥੋਂ ਪਿਛਲੇ ਮੈਚ ‘ਚ ਮਿਲੀ ਹਾਰ ਨੂੰ ਵੇਖਦੇ ਹੋਏ ਚੌਕਸ ਰਹਿਣਾ ਹੋਵੇਗਾ ਆਪਣੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਪਾਕਿਸਤਾਨ ਦੀ ਟੀਮ ਨੇ ਇੰਗਲੈਂਡ ਨੂੰ ਅੱਜ 14 ਦੌੜਾਂ ਦੀ ਜਿੱਤ ਨਾਲ ਹੈਰਾਨ ਕਰ ਦਿੱਤਾ ਸੀ ਭਾਰਤ ਦੇ ਟਾਪ-ਆਰਡਰ ‘ਚ ਸ਼ਿਖਰ ਧਵਨ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਤੋਂ ਬਾਅਦ ਲੋਕੇਸ਼ ਰਾਹੁਲ ਉਤਰਨਗੇ ਪੰਜਵੇਂ ਨੰਬਰ ‘ਤੇ ਮਹਿੰਦਰ ਸਿੰਘ ਧੋਨੀ ਉਤਰਨਗੇ ਜਿਨ੍ਹਾਂ ਨੇ ਵੀ ਬੰਗਲਾਦੇਸ਼ ਖਿਲਾਫ਼ ਅਭਿਆਸ ਮੈਚ ‘ਚ ਸੈਂਕੜਾ ਬਣਾਇਆ ਸੀ ਛੇਵੇਂ ਨੰਬਰ ‘ਤੇ ਆਲਰਾਊਂਡਰ ਹਾਰਦਿਕ ਪਾਂਡਿਆ ਰਹਿਣਗੇ ਭਾਰਤ ਦੀ ਸਮੱਸਿਆ ਛੇਵੇਂ ਨੰਬਰ ਤੋਂ ਬਾਅਦ ਸ਼ੁਰੂ ਹੋਂਦੀ ਹੈ ਕੀ ਉਹ ਇਸ ਤੋਂ ਬਾਅਦ ਪਾਰਟ ਟਾਈਮ ਕੇਦਾਰ ਜਾਧਵ ਨੂੰ ਉਤਾਰੇ ਜਾਂ ਫਿਰ ਲੈਫਟ ਆਰਮ ਸਪਿੱਨ ਕਰਨ ਵਾਲੇ ਰਵਿੰਦਰ ਜਡੇਜਾ ਦੇ ਤਜ਼ਰਬੇ ਨੂੰ ਤਰਜੀਹ ਦੇਵੇ ਜਿਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ਼ ਭਾਰਤ ਦੀ ਹਾਰ ‘ਚ ਸਨਮਾਨ ਬਚਾਉਣ ਵਾਲਾ ਅਰਧ ਸੈਂਕੜਾ ਬਣਾਇਆ ਸੀ ਇਸ ਦੇ ਨਾਲ ਹੀ ਭਾਰਤੀ ਟੀਮ ਪ੍ਰਬੰਧਨ ਨੂੰ ਇਹ ਵੀ ਵੇਖਦਾ ਹੈ ਕਿ ਉਹ ਆਪਣੀ ਸਪਿੱਨ ਜੋਡੀ ਲੈੱਗ ਸਪਿੱਨਰ ਯੁਜਵੇਂਦਰ ਚਹਿਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੋਵਾਂ ਨੂੰ ਉਤਾਰੇ ਜਾਂ ਫਿਰ ਇਨ੍ਹਾਂ ‘ਚੋਂ ਇੱਕ ਨੂੰ ਉਤਾਰ ਕੇ ਜਡੇਜਾ ਦੀ ਲੈਫਟ ਆਰਮ ਸਪਿੱਨ ‘ਤੇ ਭਰੋਸਾ ਕਰੇ ਕੁਲਦੀਪ ਅਤੇ ਚਹਿਲ ਦਾ ਇਕੱਠੇ ਤਾਲਮੇਲ ਕਾਫੀ ਖਤਰਨਾਕ ਰਹਿੰਦਾ ਹੈ ਜੇਕਰ ਇਨ੍ਹਾਂ ਦੋਵਾਂ ਅਤੇ ਜਡੇਜਾ ਨੂੰ ਉਤਾਰਿਆ ਜਾਂਦਾ ਹੈ ਤਾਂ ਭਾਰਤ ਨੂੰ ਆਪਣੇ ਤੇਜ਼ ਹਮਲੇ ‘ਚ ਕਟੌਤੀ ਕਰਨੀ ਹੋਵੇਗੀ ਜਸਪ੍ਰੀਤ ਬੁਮਰਾਹ ਉਤਰਨਗੇ ਅਤੇ ਦੂਜੇ ਤੇਜ਼ ਗੇਂਦਬਾਜ਼ ਲਈ ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਦਰਮਿਆਨ ਮੁਕਾਬਲਾ ਹੋਵੇਗਾ ਤੀਜੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਪਾਂਡਿਆ ਨਿਭਾ ਸਕਦੇ ਹਨ ਭਾਰਤ ਨੂੰ ਆਪਣੇ ਦੋਵੇਂ ਤਜ਼ਰਬੇਕਾਰ ਓਪਨਰਾਂ ਸ਼ਿਖਰ ਧਵਨ ਅਤੇ ਰੋਹਿਤ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਰਹੇਗੀ ਕਿਉਂਕਿ ਦੋਵਾਂ ਨੇ ਅਭਿਆਸ ਮੈਚਾਂ ‘ਚ ਨਿਰਾਸ਼ ਕੀਤਾ ਸੀ ਵਿਰਾਟ ਕੋਹਲੀ ਟੂਰਨਾਮੈਂਟ ‘ਚ ਜੇਤੂ ਸ਼ੁਰੂਆਤ ਕਰਨਾ ਚਾਹੁੰਣਗੇ ਤਾਂ ਕਿ ਟੀਮ ਆਤਮਵਿਸ਼ਵਾਸ ਨਾਲ ਵਿਸ਼ਵ ਕੱਪ ‘ਚ ਆਪਣੇ ਸਫਰ ਨੂੰ ਅੱਗੇ ਵਧਾ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।