ਵਿਸ਼ਵ ਕੱਪ : ਰੂਸ ਨੇ ਪੱਛਮੀ ਦੇਸ਼ਾਂ ਸਮੇਤ ਦੁਨੀਆਂ ਦਾ ਕੀਤਾ ਸਵਾਗਤ

MOSCOW, RUSSIA - JUNE 14: Artists perform in the opening ceremony prior to the 2018 FIFA World Cup Russia Group A match between Russia and Saudi Arabia at Luzhniki Stadium on June 14, 2018 in Moscow, Russia. (Photo by Lars Baron - FIFA/FIFA via Getty Images)

ਵੱਡੀ ਗਿਣਤੀ ‘ਚ ਫੁੱਟਬਾਲ ਪ੍ਰੇਮੀ ਸੜਕਾਂ ‘ਤੇ ਜ਼ਸ਼ਨ ਮਨਾਉਣ ਉੱਤਰੇ

  • ਪੱਛਮੀ ਦੇਸ਼ਾਂ ਨਾਲ ਖ਼ਰਾਬ ਰਿਸ਼ਤਿਆਂ ਅਤੇ ਰੂਸ ਨੂੰ ਵੱਖਰਾ ਕਰਨ ਦੇ ਦੋਸ਼ ਲਗਾਉਣ ਵਾਲੇ ਪੁਤਿਨ ਨੇ ਵਿਸ਼ਵ ਕੱਪ ਲਈ ਦੁਨੀਆਂ ਭਰ ਦਾ ਰੂਸ ‘ਚ ਸਵਾਗਤ ਕੀਤਾ
  • ਪੱਛਮੀ ਦੇਸ਼ਾਂ ਨੇ  ਮਾਸਕੋ ‘ਚ ਫੀਫਾ ਵਿਸ਼ਵ ਕੱਪ ਦੇ ਉਦਘਾਟਨ ਸਮਾਗਮ ਲਈ ਇਸ ਵਾਰ ਆਪਣੇ ਸੀਨੀਅਰ ਆਗੂਆਂ ਨੂੰ ਨਹੀਂ ਭੇਜਿਆ

ਏਜੰਸੀ, (ਮਾਸਕੋ) ਰਾਜਨੀਤਿਕ, ਵਪਾਰਕ ਅਤੇ ਘਰੇਲੂ ਮੁੱਦਿਆਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਵੀਰਵਾਰ ਨੂੰ ਆਪਣੇ ਦੇਸ਼ ਦੀ ਮੇਜ਼ਬਾਨੀ ‘ਚ ਹੋ ਰਹੇ 21ਵੇਂ ਫੀਫਾ ਵਿਸ਼ਵ ਕੱਪ ਲਈ ਆਪਣੇ ਧੁਰ ਵਿਰੋਧੀ ਪੱਛਮੀ ਦੇਸ਼ਾਂ ਸਮੇਤ ਦੁਨੀਆਂ ਭਰ ਦਾ ਸਵਾਗਤ ਕੀਤਾ। ਰੂਸ ‘ਚ ਵੀਰਵਾਰ ਤੋਂ ਫੁੱਟਬਾਲ ਵਿਸ਼ਵ ਕੱਪ ਦੀ ਸ਼ੁਰੂਆਤ ਹੋ ਗਈ ਹੈ ਜੋ 15 ਜੁਲਾਈ ਤੱਕ ਚੱਲੇਗਾ ਅਤੇ ਦੇਸ਼ ਦੇ 10 ਵੱਖ ਵੱਖ ਸ਼ਹਿਰਾਂ ‘ਚ ਟੂਰਨਾਮੈਂਟ ਦੇ ਮੈਚ ਕਰਵਾਏ ਜਾਣਗੇ ਟੂਰਨਾਮੈਂਟ ਦੇ ਉਦਘਾਟਨ ਤੋਂ ਪਹਿਲਾਂ ਵੱਡੀ ਗਿਣਤੀ ‘ਚ ਫੁੱਟਬਾਲ ਪ੍ਰੇਮੀ ਮਾਸਕੋ ਦੀਆਂ ਸੜਕਾਂ ‘ਤੇ ਜ਼ਸ਼ਨ ਮਨਾਉਣ ਉੱਤਰੇ ਪੱਛਮੀ ਦੇਸ਼ਾਂ ਨਾਲ ਖ਼ਰਾਬ ਰਿਸ਼ਤਿਆਂ ਅਤੇ ਰੂਸ ਨੂੰ ਵੱਖਰਾ ਕਰਨ ਦੇ ਦੋਸ਼ ਲਗਾਉਣ ਵਾਲੇ ਪੁਤਿਨ ਨੇ ਵਿਸ਼ਵ ਕੱਪ ਲਈ ਦੁਨੀਆਂ ਭਰ ਦਾ ਰੂਸ ‘ਚ ਸਵਾਗਤ ਕੀਤਾ।

ਪੱਛਮੀ ਦੇਸ਼ਾਂ ਨੇ  ਮਾਸਕੋ ‘ਚ ਫੀਫਾ ਵਿਸ਼ਵ ਕੱਪ ਦੇ ਉਦਘਾਟਨ ਸਮਾਗਮ ਲਈ ਇਸ ਵਾਰ ਆਪਣੇ ਸੀਨੀਅਰ ਆਗੂਆਂ ਨੂੰ ਨਹੀਂ ਭੇਜਿਆ ਹੈ ਸਾਲ 1980 ਦੇ ਮਾਸਕੋ ਓਲੰਪਿਕ ਦਾ ਪੱਛਮੀ ਦੇਸ਼ਾਂ ਨੇ ਬਾਈਕਾਟ ਕੀਤਾ ਸੀ ਜਦੋਂਕਿ ਰੂਸ ‘ਤੇ ਸਰਕਾਰ ਜਾਣ ਬੁੱਝ ਕੇ ਡੋਪਿੰਗ ਦੇ ਦੋਸ਼ ਵੀ ਲੱਗੇ ਹਨ ਜਿਸ ਕਾਰਨ ਕਈ ਰੂਸੀ ਅਥਲੀਟ 2016 ਦੀਆਂ ਰੀਓ ਓਲੰਪਿਕ ‘ਚ ਹਿੱਸਾ ਨਹੀਂ ਲੈ ਸਕੇ ਸਨ ਡੋਪਿੰਗ ਦੇ ਦੋਸ਼ਾਂ ਦਾ ਵਿਸ਼ਵ ਪੱਧਰ ‘ਤੇ ਸਾਹਮਣਾ ਕਰ ਰਿਹਾ ਰੂਸ ਹਾਲਾਂਕਿ ਇਸ ਸਮੇਂ ਦੁਨੀਆਂ ਦੇ ਸਭ ਤੋਂ ਖੇਡ ਮੇਲੇ ਨੂੰ ਕਰਵਾ ਰਿਹਾ ਹੈ.

ਦੇਸ਼ ਦੇ ਉਪ ਪ੍ਰਧਾਨਮੰਤਰੀ ਅਤੇ ਖੇਡ ਮੰਤਰੀ ਵਿਤਾਲੀ ਮੁਤਕੋ ਨੇ ਕਿਹਾ ਕਿ ਸ਼ੁਰੂਆਤ ਤੋਂ ਹੀ ਬਾਈਕਾਟ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਪੱਛਮੀ ਰਾਜਨੇਤਾ ਅਸਲ ਜ਼ਿੰਦਗੀ ਤੋਂ ਦੂਰ ਹਨ ਯੂਕਰੇਨ ਨੇ ਚਾਰ ਸਾਲ ਪਹਿਲਾਂ ਜ਼ਬਰਨ ਕ੍ਰੀਮੀਆ ‘ਤੇ ਕਬਜ਼ਾ ਕਰਨ ਦੇ ਕਾਰਨ ਪੱਛਮੀ ਪਾਬੰਦੀਆਂ ਝੱਲ ਰਹੇ ਰੂਸ ਦੇ ਰਾਸ਼ਟਰਪਤੀ ਲੁਜ਼ਨਿਕੀ ਸਟੇਡੀਅਮ ‘ਚ ਉਦਘਾਟਨ ਸਮਾਗਮ ਦਾ ਹਿੱਸਾ ਬਣੇ। ਪੁਤਿਨ ਨੂੰ ਹਾਲ ਹੀ ‘ਚ 18 ਸਾਲ ਬਾਅਦ ਫਿਰ ਤੋਂ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ ਰਾਸ਼ਟਰਪਤੀ ਨੇ ਰੂਸ ਦੀ ਮੇਜ਼ਬਾਨੀ ਵਿੱਚ ਵਿਸ਼ਵ ਕੱਪ ਕਰਾਉਣ ਲਈ ਇੱਕ ਵਾਰ ਫਿਰ ਅੰਤਰਰਾਸ਼ਟਰੀ ਫੁੱਟਬਾਲ ਮਹਾਂਸੰਘ (ਫੀਫਾ) ਦਾ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਰਾਜਨੀਤੀ ਨੂੰ ਪਿੱਛੇ ਛੱਡ ਖੇਡ ਭਾਵਨਾ ਨੂੰ ਬਣਾਈ ਰੱਖਣ ਲਈ ਫੀਫਾ ਦਾ ਧੰਨਵਾਦ।