ਵਿਸ਼ਵ ਕੱਪ ਫੁੱਟਬਾਲ : ਮੈਕਲਾਰੇਨ ਨੂੰ ਲਾਈਫਲਾਈਨ

ਮੈਲਬੌਰਨ (ਏਜੰਸੀ)। ਸਕਾੱਟਲੈਂਡ ਕਲੱਬ ਹਿਬਰੇਨੀਆ ਦੇ ਸਟਰਾਈਕਰ ਜੇਮੀ ਮੈਕਲਾਰੇਨ ਨੂੰ ਐਫ.ਸੀ. ਲੁਰਸੇਨ ਫਾਰਵਰਡ ਟੋਮੀ ਜਿਊਰਿਕ ਦੀਆਂ ਫਿਟਨੈੱਸ ਚਿੰਤਾਵਾਂ ਦਰਮਿਆਨ ਰੂਸ ‘ਚ ਹੋਣ ਵਾਲੇ ਫੀਫਾ (World Cup Football) ਵਿਸ਼ਵ ਕੱਪ ਲਈ ਆਸਟਰੇਲੀਆ ਦੇ ਆਖ਼ਰੀ ਟਰੇਨਿੰਗ ਕੈਂਪ ‘ਚ ਸ਼ਾਮਲ ਕੀਤਾ ਗਿਆ ਹੈ ਜੋ ਉਹਨਾਂ ਲਈ ਰੂਸ ਦੀ ਟਿਕਟ ਪਾਉਣ ਦਾ ਸੁਨਹਿਰੀ ਮੌਕਾ ਹੈ. ਮੈਕਲਾਰੇਨ ਲਈ ਆਖ਼ਰੀ ਸਮੇਂ ‘ਚ ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ‘ਚ ਸ਼ਾਮਲ ਹੋਣ ਦਾ ਇਹ ਸੁਨਹਿਰੀ ਮੌਕਾ ਹੈ। (World Cup Football)

ਇਸ ਮਹੀਨੇ ਕੋਚ ਬਰਟ ਮਾਰਵਿਕ ਨੇ ਐਲਾਨੀ ਸੰਭਾਵਿਤ ਟੀਮ ਚੋਂ ਪਹਿਲਾਂ ਮੈਕਲਾਰੇਨ ਦਾ ਨਾਂਅ ਹਟਾ ਦਿੱਤਾ ਸੀ 32 ਖਿਡਾਰੀਆਂ ਵਿੱਚੋਂ 26 ਨੂੰ ਹੀ ਤੁਰਕੀ ਦੇ ਅੰਤਾਲਿਆ ‘ਚ ਹੋਣ ਵਾਲੇ ਆਖ਼ਰੀ ਅਭਿਆਸ ਕੈਂਪ ਵਿੱਚ ਜਗ੍ਹਾ ਦਿੱਤੀ ਗਈ ਸੀ ਜਿਸ ਵਿੱਚ ਮੈਕਲਾਰੇਨ ਦਾ ਨਾਂਅ ਸ਼ਾਮਲ ਨਹੀਂ ਸੀ 24 ਸਾਲ ਦੇ ਖਿਡਾਰੀ ਨੂੰ ਜਰਮਨੀ ਦੀ ਸੈਕਿੰਡ ਡਿਵੀਜ਼ਨ ਲੀਗ ਡਰਮਸਟਾਡ 98 ਤੋਂ ਸਕਾਟਿਸ਼ ਪ੍ਰੀਗੀਅਰ ਲੀਗ ‘ਚ ਲੋਨ ‘ਤੇ ਸ਼ਾਮਲ ਕੀਤਾ ਗਿਆ ਹੈ ਉਹ ਐਤਵਾਰ ਨੂੰ ਹੀ ਆਪਣੀ ਟੀਮ ਨਾਲ ਜੁੜ ਗਏ ਅਤੇ 1 ਜੂਨ ਨੂੰ ਆਸਟਰੀਆ ‘ਚ ਚੈੱਕ ਗਣਰਾਜ ਵਿਰੁੱਧ ਦੋਸਤਾਨਾ ਮੈਚ ‘ਚ ਹਿੱਸਾ ਲੈਣਗੇ ਮਾਰਵਿਕ ਨੇ ਬਿਆਨ ‘ਚ ਕਿਹਾ ਕਿ ਟਾਮੀ ਜਿਊਰਿਕ ਦੇ ਗੋਡੇ ‘ਚ ਪਿਛਲੇ ਤਿੰਨ ਹਫ਼ਤੇ ਤੋਂ ਸੱਟ ਹੈ ਅਤੇ ਮੈਡੀਕਲ ਟੀਮ ਉਸਦੀ ਜਾਂਚ ਕਰ ਰਹੀ ਹੈ। (World Cup Football)

ਸਾਨੂੰ ਆਸ ਹੈ ਕਿ ਇਸ ਹਫ਼ਤੇ ਊਹ ਟਰੇਨਿੰਗ ਕਰ ਸਕੇਗਾ ਪਰ ਊਸਦੀ ਸੱਟ ਠੀਕ ਹੋਣ ‘ਚ ਲੰਮਾ ਸਮਾਂ ਵੀ ਲੱਗ ਸਕਦਾ ਹੈ ਅਜਿਹੇ ‘ਚ ਅਸੀਂ ਜੇਮੀ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਅਤੇ ਵਿਸ਼ਵ ਕੱਪ ਦੀ 23 ਮੈਂਬਰੀ ਟੀਮ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲੇਗਾ ਸਾਰੀਆਂ ਟੀਮਾਂ ਨੇ 4 ਜੂਨ ਤੱਕ ਆਪਣੀਆਂ ਟੀਮਾਂ ਦਾ ਐਲਾਨ ਕਰਨਾ ਜਰੂਰੀ ਹੈ ਆਸਟਰੇਲੀਆਈ ਟੀਮ ਨੂੰ ਗਰੁੱਪ ਸੀ ‘ਚ ਸ਼ਾਮਲ ਕੀਤਾ ਗਿਆ ਹੈ ਜਿੱਥੇ ਉਹ 14 ਜੂਨ ਤੋਂ 15 ਜੁਲਾਈ ਤੱਕ ਹੋਣ ਵਾਲੇ ਵਿਸ਼ਵ ਕੱਪ ਵਿੱਚ ਡੈਨਮਾਰਕ, ਪੇਰੂ, 1998 ਦੀ ਜੇਤੂ ਫਰਾਂਸ ਨਾਲ ਸ਼ਾਮਲ ਹੈ। (World Cup Football)