ਕੀ ਕਰੀਏ, ਜੇ ਬੱਚੇ ਪੜ੍ਹਨ ਨਾ ਜਾਣ ਦੀ ਜ਼ਿਦ ਕਰਨ!

Children, Insist, Not Reading!,

ਕੀ ਕਰੀਏ, ਜੇ ਬੱਚੇ ਪੜ੍ਹਨ ਨਾ ਜਾਣ ਦੀ ਜ਼ਿਦ ਕਰਨ!

ਬੱਚਾ ਸਕੂਲ ਜਾਣ ਲੱਗੇ ਤਾਂ ਉਸਦੇ ਨਾਲ ਬੈਠ ਕੇ ਡਿਸਕਸ ਕਰੋ ਕਿ ਕਿੰਨੇ ਦਿਨ ਸਕੂਲ ਜਾਣਾ ਹੈ ਤੇ ਕਿੰਨੀ ਦੇਰ ਪੜ੍ਹਨਾ ਹੈ ਆਦਿ ਇਸ ਨਾਲ ਬੱਚੇ ਨੂੰ ਕਲੀਅਰ ਰਹੇਗਾ ਕਿ ਉਸਨੇ ਸਕੂਲ ਜਾਣਾ ਹੈ, ਕੋਈ ਬਹਾਨਾ ਨਹੀਂ ਚੱਲੇਗਾ। ਜੇਕਰ ਬੱਚਾ ਸਕੂਲੋਂ ਉਦਾਸ ਮੁੜਦਾ ਹੈ ਤਾਂ ਪਿਆਰ ਨਾਲ ਪੁੱਛੋ ਕਿ ਕੀ ਗੱਲ ਹੈ, ਕੀ ਟੀਚਰ ਨੇ ਡਾਂਟਿਆ ਜਾਂ ਸਾਥੀਆਂ ਨਾਲ ਲੜਾਈ ਹੋਈ ਹੈ? ਉਂਜ ਤਾਂ ਹਰ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਿਹਤਰੀਨ ਪਰਵਰਿਸ਼ ਦੇਣ ਅਤੇ ਹਰ ਮਾਤਾ-ਪਿਤਾ ਇਹ ਕੋਸ਼ਿਸ਼ ਕਰਦੇ ਵੀ ਹਨ ਫਿਰ ਵੀ ਜ਼ਿਆਦਾਤਰ ਮਾਪੇ ਬੱਚਿਆਂ ਦੇ ਵਿਹਾਰ ਤੋਂ ਖੁਸ਼ ਨਹੀਂ ਹੁੰਦੇ ਉਨ੍ਹਾਂ ਨੂੰ ਅਕਸਰ ਇਹ ਸ਼ਿਕਾਇਤ ਕਰਦੇ ਸੁਣਿਆ ਜਾ ਸਕਦਾ ਹੈ ਕਿ ਬੱਚੇ ਨੇ ਆਹ ਕਰ ਦਿੱਤਾ, ਬੱਚੇ ਨੇ ਅਹੁ ਕਰ ਦਿੱਤਾ ਪਰ ਇਸ ਲਈ ਕਾਫ਼ੀ ਹੱਦ ਤੱਕ ਮਾਪੇ ਹੀ ਜਿੰਮੇਵਾਰ ਹੁੰਦੇ ਹਨ

ਕਿਉਂਕਿ ਅਕਸਰ ਕਿਸ ਹਾਲਤ ਵਿਚ ਕੀ ਕਦਮ ਚੁੱਕਣਾ ਹੈ, ਉਹ ਖੁਦ ਹੀ ਤੈਅ ਨਹੀਂ ਕਰ ਪਾਉਂਦੇ ਜਦੋਂ ਵੀ ਤੁਹਾਡਾ ਬੱਚਾ ਸਕੂਲ ਜਾਣ ਜਾਂ ਪੜ੍ਹਾਈ ਕਰਨ ਤੋਂ ਕਤਰਾਵੇ ਤਾਂ ਤੁਸੀਂ ਕੀ ਕਰਦੇ ਹੋ? ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚੇ ‘ਤੇ ਗੁੱਸਾ ਹੀ ਕਰਦੇ ਹਨ ਕੋਈ ਮਾਂ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਗੱਲ ਨਹੀਂ ਕਰਾਂਗੀ ਤੇ ਪਾਪਾ ਕਹਿੰਦੇ ਹਨ ਕਿ ਬਾਹਰ ਖਾਣ, ਖੇਡਣ ਨਹੀਂ ਲੈ ਕੇ ਜਾਵਾਂਗਾ ਜੇ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਮਾਪੇ ਕਹਿੰਦੇ ਹਨ ਕਿ ਕੰਪਿਊਟਰ ਵਾਪਸ ਕਰਦੇ, ਮੋਬਾਇਲ ਵਾਪਸ ਕਰਦੇ ਕਦੇ-ਕਦੇ ਮਾਪੇ ਬੱਚਿਆਂ ਦੇ ਥੱਪੜ ਵੀ ਮਾਰ ਦਿੰਦੇ ਹਨ।

ਪਹਿਲਾਂ ਤੁਸੀਂ ਇਸਦੀ ਵਜ੍ਹਾ ਜਾਣੋ:

ਆਖ਼ਰ ਸਾਨੂੰ ਕੀ ਕਰਨਾ ਚਾਹੀਦਾ ਹੈ: ਸਭ ਤੋਂ ਪਹਿਲਾਂ ਅਸੀਂ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰੀਏ ਕਿ ਉਹ ਪੜ੍ਹਾਈ ਤੋਂ ਕਿਉਂ ਕਤਰਾ ਰਿਹਾ ਹੈ ਇਸ ਦੀਆਂ ਕਈ ਵਜ੍ਹਾ ਹੋ ਸਕਦੀਆਂ ਹਨ, ਜਿਵੇਂ ਕਿ ਹੋ ਸਕਦੈ ਕਿ ਉਸਦਾ ਆਈਕਿਊ ਲੇਵਲ ਘੱਟ ਹੋਵੇ ਜਾਂ ਫਿਰ ਕੋਈ ਟੀਚਰ ਨਾਪਸੰਦ ਹੋ ਸਕਦਾ ਹੈ ਉਹ ਉਸ ਸਮੇਂ ਨਹੀਂ ਬਾਅਦ ਵਿਚ ਪੜ੍ਹਨਾ ਚਾਹੁੰਦਾ ਹੋਵੇ, ਆਦਿ ਕਈ ਕਾਰਨ ਹੋ ਸਕਦੇ ਹਨ
ਬੱਚਾ ਸਕੂਲ ਜਾਣ ਲੱਗੇ ਤਾਂ ਉਸਦੇ ਨਾਲ ਬੈਠ ਕੇ ਡਿਸਕਸ ਕਰੋ ਕਿ ਕਿੰਨੇ ਦਿਨ ਸਕੂਲ ਜਾਣਾ ਹੈ ਤੇ ਕਿੰਨੀ ਦੇਰ ਪੜ੍ਹਨਾ ਹੈ ਆਦਿ ਇਸ ਨਾਲ ਬੱਚੇ ਨੂੰ ਕਲੀਅਰ ਰਹੇਗਾ ਕਿ ਉਸਨੇ ਸਕੂਲ ਜਾਣਾ ਹੈ, ਕੋਈ ਬਹਾਨਾ ਨਹੀਂ ਚੱਲੇਗਾ ਉਸਨੂੰ ਇਹ ਵੀ ਦੱਸੋ ਕਿ ਸਕੂਲ ਵਿਚ ਦੋਸਤ ਮਿਲਣਗੇ ਤੇ ਉਨ੍ਹਾਂ ਨਾਲ ਖੇਡੋਗੇ।

ਜੇਕਰ ਬੱਚਾ ਸਕੂਲੋਂ ਉਦਾਸ ਮੁੜਦਾ ਹੈ ਤਾਂ ਪਿਆਰ ਨਾਲ ਪੁੱਛੋ ਕਿ ਕੀ ਗੱਲ ਹੈ, ਕੀ ਟੀਚਰ ਨੇ ਡਾਂਟਿਆ ਜਾਂ ਸਾਥੀਆਂ ਨਾਲ ਲੜਾਈ ਹੋਈ ਹੈ? ਜੇਕਰ ਬੱਚਾ ਦੱਸੇ ਕਿ ਫਲਾਂ ਟੀਚਰ ਜਾਂ ਬੱਚਾ ਪ੍ਰੇਸ਼ਾਨ ਕਰਦਾ ਹੈ ਤਾਂ ਉਸਨੂੰ ਕਹੋ ਕਿ ਅਸੀਂ ਸਕੂਲ ਜਾ ਕੇ ਗੱਲ ਕਰਾਂਗੇ ਅਤੇ ਲਾਪ੍ਰਵਾਹੀ ਨਾ ਕਰੋ, ਸਗੋਂ ਤੁਸੀਂ ਸਕੂਲ ਜਾ ਕੇ ਗੱਲ ਕਰੋ ਪਰ ਸਿੱਧੇ ਤੁਸੀਂ ਟੀਚਰ ਨੂੰ ਦੋਸ਼ ਕਦੇ ਨਾ ਦਿਓ ਜੋ ਬੱਚੇ ਹਾਈਪਰ ਐਕਟਿਵ ਹੁੰਦੇ ਹਨ ਉਨ੍ਹਾਂ ਨੂੰ ਅਕਸਰ ਟੀਚਰ ਸ਼ੈਤਾਨ ਮੰਨ ਕੇ ਅਣਦੇਖਿਆ ਕਰਨ ਲੱਗਦੇ ਹਨ, ਅਜਿਹੇ ਵਿਚ ਟੀਚਰ ਨੂੰ ਬੇਨਤੀ ਕਰੋ ਕਿ ਬੱਚੇ ਨੂੰ ਐਕਟੀਵਿਟੀਜ਼ ਵਿਚ ਸ਼ਾਮਲ ਕਰਨ ਅਤੇ ਉਸਨੂੰ ਮਨੀਟਰ ਵਰਗੀ ਜਿੰਮੇਵਾਰੀ ਦੇਣ, ਇਸ ਨਾਲ ਉਹ ਬੱਚਾ ਜਿੰਮੇਵਾਰ ਬਣਦਾ ਹੈ।

ਤੁਸੀਂ ਕੀ ਕਰੋ?

ਜਿਸ ਸਮੇਂ ਉਹ ਨਹੀਂ ਪੜ੍ਹਨਾ ਚਾਹੁੰਦਾ, ਉਸ ਸਮੇਂ ਤੁਸੀਂ ਬੱਚੇ ਨੂੰ ਬਿਲਕੁਲ ਵੀ ਮਜ਼ਬੂਰ ਨਾ ਕਰੋ, ਨਹੀਂ ਤਾਂ ਉਹ ਬੱਚਾ ਜ਼ਿੱਦੀ ਹੋ ਜਾਵੇਗਾ ਤੇ ਪੜ੍ਹਾਈ ਤੋਂ ਬਚਣ ਲੱਗੇਗਾ ਥੋੜ੍ਹੀ ਦੇਰ ਬਾਅਦ ਪੜ੍ਹਨ ਲਈ ਕਹੋ

ਤੁਸੀਂ ਉਸ ਕੋਲ ਬੈਠੋ ਅਤੇ ਉਸਦੀ ਪੜ੍ਹਾਈ ਵਿਚ ਖੁਦ ਆਪਣੇ-ਆਪ ਨੂੰ ਸ਼ਾਮਲ ਕਰੋ ਤੇ ਉਸਨੂੰ ਪੁੱਛੋ ਕਿ ਅੱਜ ਕਲਾਸ ਵਿਚ ਕੀ-ਕੀ ਹੋਇਆ? ਬੱਚਾ ਥੋੜ੍ਹਾ ਵੱਡਾ ਹੈ ਤਾਂ ਤੁਸੀਂ ਉਸਨੂੰ ਕਹਿ ਸਕਦੇ ਹੋ ਕਿ ਤੁਸੀਂ ਮੈਨੂੰ ਇਹ ਚੀਜ਼ ਸਿਖਾਓ ਕਿਉਂਕਿ ਇਹ ਤੁਹਾਨੂੰ ਚੰਗੀ ਤਰ੍ਹਾਂ ਆਉਂਦੀ ਹੈ ਇਸ ਨਾਲ ਉਹ ਖੁਸ਼ ਹੋ ਕੇ ਸਿਖਾਏਗਾ ਤੇ ਨਾਲ ਹੀ ਖੁਦ ਵੀ ਸਿੱਖੇਗਾ ਛੋਟੇ ਬੱਚਿਆਂ ਨੂੰ ਕਿੱਸੇ-ਕਹਾਣੀਆਂ ਦੇ ਰੂਪ ਵਿਚ ਕਾਫ਼ੀ ਕੁਝ ਸਿਖਾ ਸਕਦੇ ਹੋ ਉਨ੍ਹਾਂ ਨੂੰ ਗੱਲਾਂ-ਗੱਲਾਂ ਤੇ ਖੇਡ-ਖੇਡ ਵਿਚ ਸਿਖਾਓ, ਜਿਵੇਂ ਰਸੋਈ ਵਿਚ ਆਲੂ ਗਿਣਵਾਓ, ਬਿੰਦੀ ਨਾਲ ਡਿਜ਼ਾਇਨ ਬਣਵਾਓ ਆਦਿ ਭਾਵ ਪੜ੍ਹਾਈ ਨੂੰ ਥੋੜ੍ਹਾ ਦਿਲਚਸਪ ਤਰੀਕੇ ਨਾਲ ਪੇਸ਼ ਕਰੋ।

ਹਰ ਬੱਚੇ ਦੀ ਪਸੰਦ ਅਤੇ ਨਾਪਸੰਦ ਹੁੰਦੀ ਹੈ ਉਸਦੀ ਪਸੰਦ ਦੇ ਸਬਜੈਕਟ ‘ਤੇ ਜ਼ਿਆਦਾ ਫੋਕਸ ਕਰੋ ਤੇ ਕਦੇ-ਕਦੇ ਉਸਦੇ ਫਰੈਂਡਸ ਨੂੰ ਘਰ ਬੁਲਾ ਕੇ ਉਨ੍ਹਾਂ ਨੂੰ ਇਕੱਠੇ ਪੜ੍ਹਨ ਬਿਠਾਓ, ਇਸ ਨਾਲ ਪੜ੍ਹਾਈ ਵਿਚ ਉਸਦਾ ਦਿਲ ਜ਼ਿਆਦਾ ਲੱਗੇਗਾ।

ਬੱਚੇ ਦੇ ਨਾਲ ਕੀ ਨਾ ਕਰੀਏ:

ਬੱਚਾ ਜੇਕਰ ਉਲਟਾ ਬੋਲੇ ਜਾਂ ਗਾਲ੍ਹਾਂ ਵਗੈਰਾ ਕੱਢੇ ਤਾਂ ਫਿਰ ਅਕਸਰ ਮਾਪੇ ਬੁਰੀ ਤਰ੍ਹਾਂ ਰਿਐਕਟ ਕਰਦੇ ਹਨ ਤੇ ਬੱਚੇ ਨੂੰ ਉਲਟਾ-ਸਿੱਧਾ ਬੋਲਣ ਲੱਗਦੇ ਹਨ। ਜੇਕਰ ਬੱਚਾ ਤੁਹਾਡੇ ‘ਤੇ ਚੀਕੇ-ਚਿੱਲਾਵੇ ਤਾਂ ਵੀ ਤੁਸੀਂ ਉਸ ‘ਤੇ ਨਾ ਚਿੱਲਾਓ ਤੁਸੀਂ ਉਸ ਸਮੇਂ ਗੱਲ ਛੱਡ ਦਿਓ ਪਰ ਖੁਦ ਨੂੰ ਪੂਰੀ ਤਰ੍ਹਾਂ ਨਾਰਮਲ ਵੀ ਨਾ ਦਿਖਾਓ ਨਹੀਂ ਤਾਂ ਉਹ ਸੋਚੇਗਾ ਕਿ ਉਹ ਕੁਝ ਵੀ ਕਰੇਗਾ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਬਾਅਦ ਵਿਚ, ਜਦੋਂ ਉਸਦਾ ਗੁੱਸਾ ਸ਼ਾਂਤ ਹੋ ਜਾਵੇ, ਬੈਠ ਕੇ ਗੱਲ ਕਰੋ ਕਿ ਇਸ ਤਰ੍ਹਾਂ ਗੱਲ ਕਰਨਾ ਤੁਹਾਨੂੰ ਬੁਰਾ ਲੱਗਾ ਤੇ ਇਸ ਨਾਲ ਉਸਦੇ ਦੋਸਤ, ਟੀਚਰ ਸਾਰੇ ਉਸਨੂੰ ਬੁਰਾ ਬੱਚਾ ਸਮਝਣਗੇ

ਇਹ ਕਹਿ ਕੇ ਉਸਨੂੰ ਟਾਲ ਦਿਓ ਤੁਸੀਂ ਇਸਨੂੰ ਲੈ ਕੇ ਵਾਰ-ਵਾਰ ਬੱਚੇ ਨੂੰ ਛੇੜੋ ਨਾ ਜੇਕਰ ਵਾਰ-ਵਾਰ ਬੋਲੋਗੇ ਤਾਂ ਉਸਦੀ ਈਗੋ ਹਰਟ ਹੋਵੇਗੀ ਹਾਂ, ਕਹਾਣੀ ਦੇ ਜ਼ਰੀਏ ਦੱਸ ਸਕਦੇ ਹੋ ਕਿ ਇੱਕ ਬਚਾ ਸੀ ਜੋ ਗੰਦੀਆਂ ਗੱਲਾਂ ਕਰਦਾ ਸੀ, ਸਭ ਨੇ ਉਸ ਨਾਲ ਦੋਸਤੀ ਖ਼ਤਮ ਕਰ ਲਈ ਆਦਿ ਤੁਸੀਂ ਆਪਣੇ ਬੱਚੇ ਦੇ ਸਾਹਮਣੇ ਗਾਲ੍ਹਾਂ ਜਾਂ ਗਲਤ ਭਾਸ਼ਾ ਦਾ ਇਸਤੇਮਾਲ ਨਾ ਕਰੋ ਕਿਉਂਕਿ ਉਹ ਜੋ ਸੁਣੇਗਾ ਉਹੀ ਸਿੱਖੇਗਾ।

ਕੁਝ ਚੀਜ਼ਾਂ ‘ਤੇ ਲੁਕ ਕੇ ਨਜ਼ਰ ਰੱਖੋ:

ਤੁਸੀਂ ਬੱਚੇ ਦਾ ਬੈਗ ਰੈਗੂਲਰ ਚੈੱਕ ਕਰੋ ਪਰ ਅਜਿਹਾ ਉਸਦੇ ਸਾਹਮਣੇ ਕਦੇ ਨਾ ਕਰੋ ਬੈਗ ਵਿਚ ਕੋਈ ਨਵੀਂ ਚੀਜ਼ ਨਜ਼ਰ ਆਵੇ ਤਾਂ ਪੁੱਛੋ ਕਿ ਇਹ ਕਿੱਥੋਂ ਆਈ ਹੈ ਤੇ ਜੇਕਰ ਬੱਚਾ ਝੂਠ ਬੋਲੇ ਤਾਂ ਪਿਆਰ ਨਾਲ ਪੁੱਛੋ ਉਸਦੀ ਬੇਇੱਜ਼ਤੀ ਨਾ ਕਰੋ ਅਤੇ ਨਾ ਹੀ ਉਸਦੇ ਨਾਲ ਕੁੱਟ-ਮਾਰ ਕਰੋ, ਸਗੋਂ ਚੀਜ਼ ਮੋੜਨ ਲਈ ਕਹੋ, ਪਰ ਪੂਰੀ ਕਲਾਸ ਦੇ ਸਾਹਮਣੇ ਮਾਫ਼ੀ ਨਾ ਮੰਗਵਾਓ।

ਉਦੋਂ ਕੀ ਕਰੀਏ?

ਜਦੋਂ ਤੁਹਾਡਾ ਬੱਚਾ ਝੂਠ ਬੋਲੇ ਤਾਂ ਓਵਰ-ਰਿਐਕਟ ਨਾ ਕਰੋ ਤੇ ਸਭ ਦੇ ਸਾਹਮਣੇ ਨਾ ਝਿੜਕੋ ਅਤੇ ਨਾ ਹੀ ਉਸਨੂੰ ਸਹੀ-ਗਲਤ ਦਾ ਪਾਠ ਪੜ੍ਹਾਓ ਤੁਸੀਂ ਇਸਦੀ ਬਜ਼ਾਏ ਉਸਨੂੰ ਉਦਾਹਰਨ ਦੇ ਕੇ ਉਸ ਕੰਮ ਦੇ ਨੈਗੇਟਿਵ ਪੱਖ ਦੱਸੋ ਅਤੇ ਉਦਾਹਰਨ ਵਿਚ ਖੁਦ ਨੂੰ ਸਾਹਮਣੇ ਰੱਖੋ, ਜਿਵੇਂ, ਮੈਂ ਜਦੋਂ ਛੋਟਾ ਸੀ ਤਾਂ ਕਲਾਸ ਬੰਕ ਕਰਦਾ ਸੀ ਅਤੇ ਘਰੇ ਝੂਠ ਬੋਲਦਾ ਸੀ ਪਰ ਬਾਅਦ ਵਿਚ ਮੈਂ ਪੜ੍ਹਾਈ ਵਿਚ ਪਿੱਛੇ ਰਹਿ ਗਿਆ ਜਾਂ ਬਾਅਦ ਵਿਚ ਢੇਰ ਸਾਰਾ ਕੰਮ ਕਰਨਾ ਪੈਂਦਾ ਸੀ ਤੇ ਨਾਲ ਹੀ ਝੂਠ ਬੋਲਣ ਦੀ ਟੈਨਸ਼ਨ ਵੱਖ ਹੁੰਦੀ ਹੈ ਇਸ ਤਰ੍ਹਾਂ ਗੱਲ ਕਰਨ ਨਾਲ ਉਹ ਖੁਦ ਨੂੰ ਕਟਹਿਰੇ ਵਿਚ ਖੜ੍ਹਾ ਮਹਿਸੂਸ ਕਰੇਗਾ।

ਉਸਨੂੰ ਸਮਝਾਓ ਕਿ ਖੁਦ ਵਿਚ ਸੱਚ ਸੁਣਨ ਦੀ ਹਿੰਮਤ ਪੈਦਾ ਕਰੇ ਤੇ ਹਾਲਾਤ ਦਾ ਸਾਹਮਣਾ ਕਰੇ ਅਤੇ ਘਰ ਵਿਚ ਅਜਿਹਾ ਮਾਹੌਲ ਰੱਖੋ ਕਿ ਬੱਚਾ ਵੱਡੀ ਤੋਂ ਵੱਡੀ ਗਲਤੀ ਬਾਰੇ ਦੱਸਣ ਤੋਂ ਡਰੇ ਨਾ ਬੱਚਾ ਝੂਠ ਉਦੋਂ ਹੀ ਬੋਲਦਾ ਹੈ ਜਦੋਂ ਉਸਨੂੰ ਪਤਾ ਹੁੰਦਾ ਹੈ ਕਿ ਸੱਚ ਕੋਈ ਸੁਣੇਗਾ ਨਹੀਂ ਉਸਨੂੰ ਭਰੋਸਾ ਦੁਆਓ ਕਿ ਉਸਦੀ ਗਲਤੀ ਮਾਫ਼ ਹੋ ਸਕਦੀ ਹੈ ਇਨ੍ਹਾਂ ਛੋਟੀਆਂ-ਛੋਟੀਆਂ ਸਾਵਧਾਨੀਆਂ ਨੂੰ ਅਪਣਾਉਣ ਨਾਲ ਛੋਟੇ ਬੱਚਿਆਂ ਦੀ ਪਰਵਵਿਰਸ਼ ਤੇ ਉਨ੍ਹਾਂ ਦੀ ਪੜ੍ਹਾਈ ਸੁਚੱਜੇ ਢੰਗ ਨਾਲ ਸੁਚਾਰੂ ਰੱਖੀ ਜਾ ਸਕਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।