ਇਨਸਾਨ ਨੂੰ ਰਾਮ-ਨਾਮ ਬਣਾ ਦਿੰਦੈ ਭਾਗਾਂ ਵਾਲਾ : ਪੂਜਨੀਕ ਗੁਰੂ ਜੀ

What , Human , Being , Ram-Naam,  Poojnik Guru ji 

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਬੇਇੰਤਹਾ ਦਇਆ ਦਾ ਸਾਗਰ ਹੈ ਉਹ ਜੀਵ ਨੂੰ ਉਹ ਸਾਰੀਆਂ ਖੁਸ਼ੀਆਂ ਬਖ਼ਸ਼ਦਾ ਹੈ, ਜੋ ਉਸ ਜੀਵ ਦੇ ਭਾਗਾਂ ‘ਚ ਲਿਖੀਆਂ ਹੋਈਆਂ ਹਨ। ਜਦੋਂ ਜੀਵ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਸੱਚੇ ਦਿਲ ਨਾਲ ਲਗਾਤਾਰ ਪੁਕਾਰਦਾ ਹੈ ਤਾਂ ਮਾਲਕ ਉਹ ਵੀ ਖੁਸ਼ੀਆਂ ਬਖਸ਼ ਦਿੰਦਾ ਹੈ ਜੋ ਉਸ ਦੇ ਭਾਗਾਂ ‘ਚ ਨਹੀਂ ਲਿਖੀਆਂ ਹੁੰਦੀਆਂ ਜੇਕਰ ਤੁਸੀਂ ਭਾਗਾਂਵਾਲੇ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਰਾਮ ਦੇ ਨਾਮ ਦਾ ਸਿਮਰਨ ਕਰੋ  ਜੇਕਰ ਤੁਸੀਂ ਵੀ ਨੇਕ-ਚੰਗੇ ਕਰਮ ਕਰਦੇ  ਹੋ ਤਾਂ ਉਸ ਦਾ ਪੂਰਾ ਤਜ਼ਰਬਾ ਲੈ ਕੇ, ਉਸ ਲਈ ਪੂਰੀ ਮਿਹਨਤ ਕਰੋ ਤੇ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਹਿੰਮਤ ਕਰੇ ਅਗਰ ਇਨਸਾਨ, ਤੋ ਸਹਾਇਤਾ ਕਰੇ ਭਗਵਾਨ  ਜੇਕਰ ਤੁਸੀਂ ਮਿਹਨਤ ਕਰਦੇ ਹੋ, ਹਿੰਮਤ ਕਰਦੇ ਹੋ ਤਾਂ ਮਾਲਕ ਤੁਹਾਡੀ ਮੱਦਦ ਕਰੇਗਾ ਮਾਲਕ ਤੁਹਾਨੂੰ ਹਰ ਚੰਗੇ-ਨੇਕ ਕਰਮ ‘ਚ  ਤਰੱਕੀ ਬਖਸ਼ੇਗਾ, ਜਿਸ ਦੀ ਤੁਸੀਂ ਕਦੇ ਕਲਪਨਾ  ਵੀ ਨਹੀਂ ਕੀਤੀ ਹੁੰਦੀ ਇਸ ਲਈ ਜੀਵ ਨੂੰ ਕਦੇ ਵੀ ਰਾਮ-ਨਾਮ ਨਹੀਂ ਭੁੱਲਣਾ ਚਾਹੀਦਾ ਇਨਸਾਨ ਨੂੰ ਕਦੇ ਮਨ ਦੇ ਹੱਥੋਂ ਮਜ਼ਬੂਰ ਨਹੀਂ ਹੋਣਾ ਚਾਹੀਦਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਦੂਈ-ਦਵੈਸ਼ ‘ਚ ਨਹੀਂ ਆਉਣਾ ਚਾਹੀਦਾ ਜੇਕਰ ਅਜਿਹਾ ਕੁਝ ਮਨ ਕਰਨ ਲੱਗਦਾ ਹੈ ਤਾਂ ਮਨ ਇਨਸਾਨ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਭਾਈ, ਮਨ ਨਾਲ ਲੜਨਾ ਸਿੱਖੋ ਤਦ ਮਾਲਕ ਦੇ ਪਿਆਰ- ਮੁਹੱਬਤ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ, ਸਾਰੀਆਂ ਖੁਸ਼ੀਆਂ ਤੁਹਾਡੇ ਕੋਲ ਹੋਣਗੀਆਂ ਤੁਸੀਂ ਸਾਰੇ ਰਹਿਮੋ-ਕਰਮ ਦੇ ਕਾਬਲ ਬਣੋਗੇ ਇਹ ਅਤਿ ਜ਼ਰੂਰੀ ਹੈ ਕਿ ਤੁਸੀਂ ਸਿਮਰਨ ਕਰੋ, ਬਚਨਾਂ ‘ਤੇ ਪੱਕੇ ਰਹੋ ਤੇ ਹਰ ਕਿਸੇ ਦਾ ਭਲ਼ਾ ਮੰਗੋ ਕਦੇ ਵੀ ਕਿਸੇ ਦਾ ਬੁਰਾ ਕਰਨਾ ਤਾਂ ਦੂਰ, ਸੋਚਿਆ ਵੀ ਨਾ ਕਰੋ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਹਾਡੇ ਦੁਆਰਾ ਕਿਸੇ ਦੂਜੇ ਦਾ ਬੁਰਾ ਸੋਚਣ ਨਾਲ ਕੀ ਫ਼ਰਕ ਪੈ ਸਕਦਾ ਹੈ ? ਜਿਵੇਂ ਪੰਜਾਬੀ ‘ਚ ਕਹਾਵਤ ਹੈ ਕਿ ਕਾਵਾਂ ਦੇ ਆਖੇ, ਢੱਗੇ ਨਹੀਂ ਮਰਦੇ ਪੁਰਾਣੀ ਕਹਾਵਤ ਹੈ, ਜਦੋਂ ਲੋਕ ਬਲ਼ਦਾਂ ਤੋਂ ਕੰਮ ਲੈਂਦੇ ਸਨ ਕਾਂ ਤਾਂ ਇਹੀ ਚਾਹੁੰਦਾ ਸੀ। ਕਿ ਕਦੋਂ ਬਲ਼ਦ ਮਰੇ ਤੇ ਕਦੋਂ ਨੋਚ ਲਵਾਂ ਪਰ ਉਨ੍ਹਾਂ ਦੇ ਕਹਿਣ ਨਾਲ ਬਲ਼ਦ ਥੋੜ੍ਹਾ ਹੀ  ਮਰਿਆ ਕਰਦੇ ਹਨ ਤਾਂ ਤੁਸੀਂ ਕਿਸੇ ਦਾ ਬੁਰਾ ਸੋਚਣ ‘ਚ ਜਿੰਨਾ ਜ਼ੋਰ ਲਗਾਉਂਦੇ ਹੋ, ਜਿੰਨਾ ਤੜਫ਼ਦੇ ਹੋ ਤੁਹਾਡਾ ਬੁਰਾ ਹੋ ਜਾਂਦਾ ਹੈ, ਉਸ ਦਾ ਬੁਰਾ ਨਹੀਂ ਹੁੰਦਾ ਇਸ ਲਈ ਅਜਿਹਾ ਸੋਚੋ ਹੀ ਨਾ ਸਾਰਿਆਂ ਦਾ ਭਲ਼ਾ ਮੰਗੋ ਮਾਲਕ ਦੇ ਨਾਮ ਦਾ ਸਿਮਰਨ ਕਰੋ, ਭਗਤੀ ਕਰੋ, ਇਬਾਦਤ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ। ਯਕੀਨਣ ਉਹ ਦਿਨ ਵੀ ਆਵੇਗਾ ਕਿ ਮਾਲਕ ਤੁਹਾਡਾ ਹੋ ਜਾਵੇਗਾ ਤੇ ਉਹ ਸਾਰੀਆਂ ਖੁਸ਼ੀਆਂ ਬਖਸ਼ੇਗਾ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰਦੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।