ਪੱਛਮੀ ਬੰਗਾਲ: ਰਾਜਨੀਤਕ ਹਿੰਸਾ ਦਾ ਰੁਝਾਨ ਖ਼ਤਰਨਾਕ

WestBengal, Political, Dangerous

ਪੱਛਮੀ ਬੰਗਾਲ ‘ਚ ਉਹੀ ਕੁਝ ਸ਼ੁਰੂ ਹੋ ਗਿਆ ਹੈ ਜਿਸ ਦਾ ਡਰ ਪਿਛਲੇ ਦਿਨਾਂ ‘ਚ ਪ੍ਰਗਟ ਕੀਤਾ ਜਾ ਰਿਹਾ ਸੀ ਉੱਥੇ ਸਿਆਸੀ ਬਦਲੇਖੋਰੀ ਹਿੰਸਾ ਦਾ ਰੂਪ ਅਖਤਿਆਰ ਕਰਨ ਲੱਗੀ ਹੈ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੱਤਿਆਜੀਤ ਬਿਸਵਾਸ ਦਾ ਕਤਲ ਹੋ ਗਿਆ ਹੈ ਪੁਲਿਸ ਨੇ ਇਸ ਮਾਮਲੇ ‘ਚ ਭਾਜਪਾ ਵਿਧਾਇਕ ਮੁਕੁਲ ਰਾਏ ਖਿਲਾਫ਼ ਪਰਚਾ ਦਰਜ ਕਰ ਲਿਆ ਹੈ ਦਰਅਸਲ ਕੇਂਦਰ ਤੇ ਸੂਬਾ ਸਰਕਾਰ ਦਰਮਿਆਨ ਪੈਦਾ ਹੋ ਰਿਹਾ ਤਣਾਅ ਸਿਰਫ ਖਬਰਾਂ ਤੱਕ ਸੀਮਤ ਨਹੀਂ ਹੁੰਦਾ ਸਗੋਂ ਇਹ ਨਫ਼ਰਤ ਦੀ ਉਹ ਦੀਵਾਰ ਖੜ੍ਹੀ ਕਰ ਜਾਂਦਾ ਹੈ ਜੋ ਹਿੰਸਾ ‘ਤੇ ਜਾ ਕੇ ਖ਼ਤਮ ਹੁੰਦੀ ਹੈ ਇਸ ਤੋਂ ਪਹਿਲਾਂ ਕੇਰਲ ਤੇ ਹੋਰ ਰਾਜਾਂ ‘ਚ ਟਕਰਾਅ ਦੁਖਾਂਤਕ ਰੂਪ ਲੈ ਚੁੱਕਾ ਹੈ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਭਾਜਪਾ ਆਗੂ ਇੱਕ-ਦੂਜੇ ‘ਤੇ ਸ਼ਬਦੀ ਹਮਲੇ ਕਰ ਰਹੇ ਹਨ ਮਮਤਾ ਸੀਬੀਆਈ ਦੀ ਦੁਰਵਰਤੋਂ ਦੇ ਦੋਸ਼ ਲਾ ਰਹੀ ਹੈ ਦੂਜੇ ਪਾਸੇ ਭਾਜਪਾ ਆਗੂ ਤ੍ਰਿਣਮੂਲ ਕਾਂਗਰਸ ਨੂੰ ਭ੍ਰਿਸ਼ਟ ਦੱਸ ਰਹੇ ਹਨ ਸਾਰਥਿਕ ਬਹਿਸ ਦਾ ਜ਼ਮਾਨਾ ਖਤਮ ਹੋ ਗਿਆ ਹੈ ਰਾਜਨੀਤੀ ਇੱਕ ਬੁਰਾਈ ਦਾ ਰੂਪ ਧਾਰਨ ਕਰਦੀ ਹੈ।

ਜਿੱਥੇ ਵੋਟ ਲਈ ਸਭ ਕੁਝ ਝੋਕਿਆ ਜਾ ਸਕਦਾ ਹੈ ਸਥਿਤੀ ਦਾ ਦੁਖਾਂਤ ਇਹ ਹੈ ਕਿ ਲੋਕਤੰਤਰ ਦਾ ਘਾਣ  ਕੌਣ ਨਹੀਂ ਕਰ ਰਿਹਾ ਇਸ ਗੱਲ ਨੂੰ ਸਮਝਣਾ ਬੜਾ ਔਖਾ ਹੈ ਆਮ ਤੌਰ ‘ਤੇ ਸਿਆਸੀ ਬਦਲੇਖੋਰੀ ਦਾ ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦੋਂ ਇੱਕ ਧਿਰ ਸੱਤਾ ‘ਚ ਅਤੇ ਦੂਜੀ ਵਿਰੋਧੀ ਧਿਰ ਹੋਵੇ ਪਰ ਕੋਲਕਾਤਾ ਦਾ ਮਾਮਲਾ ਵੱਖਰੀ ਉਦਾਹਰਨ ਹੈ ਜਿੱਥੇ ਦੋਵੇਂ ਧਿਰਾਂ ਸੱਤਾ ‘ਚ ਹਨ ਇੱਕ ਕੇਂਦਰ ‘ਚ ਸੱਤਾ ‘ਚ ਹੈ ਤੇ ਦੂਜੀ ਸੂਬੇ ‘ਚ ਦੋਵਾਂ ਕੋਲ ਆਪੋ-ਆਪਣੀਆਂ ਸੰਸਥਾਵਾਂ ਨੂੰ ਵਰਤਣ ਦੇ ਰੂਪ ‘ਚ ਤਾਕਤ ਹੈ ਕੇਂਦਰ ਕੋਲ ਸੀਬੀਆਈ ਹੈ ਜਿਸ ਰਾਹੀਂ ਉਸ ਨੇ ਮਮਤਾ ਸਰਕਾਰ ਨੂੰ ਦਿਨੇ ਤਾਰੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੂਜੇ ਪਾਸੇ ਮਮਤਾ ਕੋਲ ਬੰਗਾਲ ਦੀ ਪੁਲਿਸ ਹੈ ਉਹ ਸੀਬੀਆਈ ਦੇ ਸਾਬਕਾ ਅਧਿਕਾਰੀਆਂ ਤੇ ਭਾਜਪਾ ਆਗੂਆਂ ਖਿਲਾਫ ਪੂਰੇ ਜੋਰ-ਸ਼ੋਰ ਨਾਲ ਵਰਤ ਰਹੀ ਹੈ ਸ਼ਕਤੀ ਦੀ ਦੁਰਵਰਤੋਂ ‘ਚ ਕਿਸੇ ਇੱਕ ਨੂੰ ਕਲੀਨ ਚਿੱਟ ਦੇਣੀ ਬੜੀ ਔਖੀ ਹੈ ਪੁਲਿਸ ਤੇ ਸੀਬੀਆਈ ਦੇ ਹਥਿਆਰ ਦੋਵੇਂ ਧਿਰਾਂ ਵਰਤ ਰਹੀਆਂ ਹਨ ਉਮੀਦ ਕੀਤੀ ਜਾ ਰਹੀ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਮਾਮਲਾ ਠੰਢਾ ਪਵੇਗਾ ਪਰ ਵਧ ਰਹੀ ਹਿੰਸਾ ਤੋਂ ਜਾਪਦਾ ਹੈ ਕਿ ਪਾਰਟੀਆਂ ਇਸ ਘਟਨਾਚੱਕਰ ਤੋਂ ਸਬਕ ਲੈਣ ਲਈ ਤਿਆਰ ਨਹੀਂ ਕੇਂਦਰ ਤੇ ਬੰਗਾਲ ਸਰਕਾਰ ਦੋਵਾਂ ਨੂੰ ਚਾਹੀਦਾ ਹੈ ਕਿ ਉਹ ਸੰਜਮ ਵਰਤਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।