ਭਲਾਈ ਕਾਰਜ : ਮਾਂ-ਪੁੱਤ ਨੇ ਇਕੱਠਿਆਂ ਕੀਤਾ ਖੂਨਦਾਨ

Blood Donation Sachkahoon

ਭਲਾਈ ਕਾਰਜ : ਮਾਂ-ਪੁੱਤ ਨੇ ਇਕੱਠਿਆਂ ਕੀਤਾ ਖੂਨਦਾਨ

(ਗੁਰਜੀਤ) ਭੁੱਚੋ ਮੰਡੀ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦੇ ਹੋਏ ਬਲਾਕ ਭੁੱਚੋ ਮੰਡੀ ਦੇ ਸੇਵਾਦਾਰਾਂ ਵੱਲੋਂ ਲਗਾਤਾਰ ਖੂਨਦਾਨ ਕੀਤਾ ਜਾ ਰਿਹਾ ਹੈ ਇਸੇ ਤਹਿਤ ਡੇਰਾ ਸ਼ਰਧਾਲੂ ਮਾਂ-ਪੁੱਤ ਨੇ ਇੱਕ ਨਿੱਜੀ ਹਸਪਤਾਲ ’ਚ ਜਾ ਕੇ ਇਕੱਠਿਆਂ ਖੂਨਦਾਨ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੂਨਦਾਨ ਸੰਮਤੀ ਦੇ ਸੇਵਾਦਾਰ ਰਜਿੰਦਰ ਇੰਸਾਂ ਨੇ ਦੱਸਿਆ ਕਿ ਇੱਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਮਰੀਜ਼ ਨੂੰ ਖ਼ੂਨ ਦੀ ਜ਼ਰੂਰਤ ਪਈ ਤਾਂ ਉਨ੍ਹਾਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨਾਲ ਤਾਲਮੇਲ ਕੀਤਾ ਇਸ ਤਹਿਤ ਰਣਜੀਤ ਕੌਰ ਇੰਸਾਂ ਅਤੇ ਉਨ੍ਹਾਂ ਦੇ ਪੁੱਤਰ ਦੀਪੂ ਇੰਸਾਂ ਨੇ ਹਸਪਤਾਲ ’ਚ ਜਾ ਕੇ ਖ਼ੂਨਦਾਨ ਕੀਤਾ। ਰਣਜੀਤ ਕੌਰ ਇੰਸਾਂ ਨੇ 8ਵੀਂ ਵਾਰ ਅਤੇ ਉਨ੍ਹਾਂ ਦੇ ਲੜਕੇ ਦੀਪੂ ਇੰਸਾਂ ਨੇ ਪਹਿਲੀ ਵਾਰ ਖੂਨ ਦਾਨ ਕੀਤਾ। ਉਨ੍ਹਾਂ ਦੇ ਲੜਕੇ ਵੱਲੋਂ ਪਹਿਲੀ ਵਾਰ ਖੂਨਦਾਨ ਕਰਨ ’ਤੇ ਮਾਣ ਮਹਿਸੂਸ ਕੀਤਾ ਖ਼ੂਨਦਾਨ ਕਰਨ ’ਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਖੂਨਦਾਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ